
ਹੈਰੋਇਨ ਸਮੇਤ ਦੋ ਨੌਜੁਆਨ ਗ੍ਰਿਫ਼ਤਾਰ
ਆਦਮਪੁਰ, 12 ਅਕਤੂਬਰ (ਪ੍ਰਸ਼ੋਤਮ): ਪੁਲਿਸ ਨੇ ਇਕ ਨਾਮੀ ਗੈਂਗਸਟਰ ਅਤੇ ਉਸ ਦੇ ਸਾਥੀ ਨੂੰ ਦੋ ਕਿਲੋ ਹੈਰੋਇਨ ਗਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਫੜੇ ਗਏ ਗੈਂਗਸਟਰ ਦੀ ਪਹਿਚਾਣ ਜੇਲ ਵਿਚ ਬੰਦ ਨਾਮੀ ਗੈਂਗਸਟਰ ਬਿੰਨੀ ਗੁੱਜਰ ਗੈਂਗ ਦੇ ਗੁਰਮੁੱਖ ਗੱਗੂ ਵਜੋਂ ਦਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਗੱਗੂ ਦੇ ਨਾਲ ਉਸ ਦੇ ਕੁੱਝ ਸਾਥੀ ਵੀ ਫੜੇ ਗਏ ਹਨ। ਦਸ ਦਈਏ ਕਿ ਗੱਗੂ ਜੋ ਕਿ ਦਸੂਹਾ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਸਮੇਂ ਦੌਰਾਨ ਹੁਸ਼ਿਆਰਪੁਰ ਸ਼ਹਿਰ ਦੇ ਵੱਡੇ ਸ਼ਰਾਬ ਕਾਰੋਬਾਰੀ ਨਰੇਸ਼ ਅਗਰਵਾਲ ਦੇ ਘਰ ਉਤੇ ਹੋਈ ਗੋਲੀਬਾਰੀ ਵਿਚ ਗੱਗੂ ਦੇ ਹੀ ਹਥਿਆਰ ਇਸਤੇਮਾਲ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਬਿੰਨੀ ਗੁੱਜਰ ਤੋਂ ਵੀ ਪੁਛਗਿਛ ਕੀਤੀ ਸੀ।
ਐਸ ਆਈ ਸੁਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੱਡਾ ਬੱਸੀ ਨੌ ਵਿਖੇ ਚੈਕਿੰਗ ਦੌਰਾਨ ਮੌਜੂਦ ਸੀ। ਪੁਲਿਸ ਨੂੰ ਇਤਲਾਹ ਮਿਲਣ ਉਤੇ ਕੰਢੀ ਨਹਿਰ ਸਫ਼ਾਇਨ ਪਿੰਡ ਬੱਸੀ ਮਰੂਫ਼ ਸਿਆਲਾਂ ਚੋਅ ਵਿਚ ਨੂੰ ਸ਼ੱਕ ਦੇ ਆਧਾਰ ਉਤੇ ਰੋਕਿਆ ਅਤੇ ਤਲਾਸ਼ੀ ਉਪਰੰਤ ਕਾਰ ਵਿਚ ਸਵਾਰ ਗੁਰਮੁੱਖ ਸਿੰਘ ਉਰਫ਼ ਗੱਗੂ ਤੋਂ ਦੋ ਕਿਲੋਗ੍ਰਾਮ ਹੈਰੋਇਨ ਅਤੇ ਲੱਕੀ ਪਾਸੋਂ 100 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਹਰਿਆਣਾ ਪੁਲਿਸ ਨੇ ਦੋਹਾਂ ਵਿਰੁਧ ਨਸ਼ਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।