
"ਭਾਂਵੇ ਕੋਈ ਮੇਰੇ ਪਰਿਵਾਰ ਦਾ ਵੀ ਹੋਵੇ, ਲੁੱਟ ਨਹੀਂ ਹੋਣ ਦੇਵਾਂਗੇ"
ਲੁਧਿਆਣਾ (ਰਾਜਵਿੰਦਰ ਸਿੰਘ) ਲੁਧਿਆਣਾ ਦੇ ਵਿੱਚ ਲੱਗੇ ਬੋਰਡਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਵਿਗਿਆਪਨ ਦੇ ਨਾਂ ਤੇ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਅਤੇ ਠੇਕੇਦਾਰਾਂ ਨੇ ਮਿਲ ਕੇ ਵੱਡਾ ਘਪਲਾ ਕੀਤਾ ਹੈ।
PHOTO
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰਾਨ ਜਿਸ ਵਿਗਿਆਪਨ ਠੇਕੇਦਾਰ ਨੂੰ 2 ਕਰੋੜ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਦਿੱਤਾ ਗਿਆ ਸੀ। ਉਸ ਨੂੰ ਕੋਰੋਨਾ ਦੇ ਨਾਂ ਤੇ ਸਿਰਫ਼ ਇੱਕ ਸਾਲ ਨਹੀਂ ਸਗੋਂ 7 ਸਾਲ ਲਈ ਰਿਆਇਤ ਦਿੱਤੀ ਗਈ। ਠੇਕੇਦਾਰ ਨੂੰ 9 ਕਰੋੜ ਦੀ ਰਿਆਇਤ ਦਿੱਤੀ ਗਈ। ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।
PHOTO
ਇਸ ਦੌਰਾਨ ਜਦੋਂ ਮਹੇਸ਼ਇੰਦਰ ਗਰੇਵਾਲ ਨੂੰ ਸਵਾਲ ਕੀਤਾ ਗਿਆ ਕਿ ਜੋ ਹੋਰਡਿੰਗ ਦਾ ਠੇਕਾ ਸੀ ਉਹ ਕਿਸੇ ਅਕਾਲੀ ਦਲ ਦੇ ਨੇਤਾ ਨੂੰ ਹੀ ਦਿੱਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਹੋਵੇ ਉਹ ਇਸ ਗੈਰਕਾਨੂੰਨੀ ਕੰਮ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਬਕਾਇਦਾ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ PHOTOਦੱਸ ਚੁੱਕੇ ਹਨ।
ਉਧਰ ਅਕਾਲੀ ਦਲ ਕੌਂਸਲਰ ਗਿਆਸਪੁਰਾ ਨੇ ਕਿਹਾ ਕਿ ਨਗਰ ਨਿਗਮ ਅੱਜ ਘਪਲਿਆਂ ਦਾ ਗੜ ਬਣ ਗਿਆ। ਸੜਕ ਬਣਾਉਣ 'ਤੇ ਘਪਲੇਬਾਜ਼ੀ ਹੋ ਰਹੀ ਹੈ। ਕਾਰਪੋਰੇਸ਼ਨ ਅਤੇ ਇਮਪਰੂਵਮੈਂਟ ਟਰਸਟ ਵੱਡੇ ਘਪਲੇ ਕਰ ਰਿਹਾ।
PHOTO