ਈਸਾਈ ਮਿਸ਼ਨਰੀਆਂ ਵਲੋਂ ਸਿੱਖਾਂ ਨੂੰ  ਬਣਾਇਆ ਜਾ ਰਿਹੈ ਈਸਾਈ
Published : Oct 13, 2021, 7:40 am IST
Updated : Oct 13, 2021, 7:40 am IST
SHARE ARTICLE
image
image

ਈਸਾਈ ਮਿਸ਼ਨਰੀਆਂ ਵਲੋਂ ਸਿੱਖਾਂ ਨੂੰ  ਬਣਾਇਆ ਜਾ ਰਿਹੈ ਈਸਾਈ

ਅੰਮਿ੍ਤਸਰ 12 ਅਕਤੂਬਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ ਹਰਪ੍ਰੀਤ ਸਿੰਘ ਨੇ ਕ੍ਰਿਸਚਿਨ  ਮਿਸ਼ਨਰੀ ਵੱਲੋਂ ਸਿੱਖਾਂ ਨੂੰ  ਇਸਾਈ ਬਣਾਉਣ ਦੀ ਆਲੋਚਨਾ ਕਰਦਿਆਂ ਕੀਤੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਜਥੇਦਾਰ ਕਿਹਾ ਕਿ ਸਿੱਖਾਂ ਦਾ ਇਸਾਈਆਂ ਵੱਲੋ ਕੀਤਾ ਜਾ ਰਿਹਾ ਹੈ ਧਰਮ-ਪਰਿਵਰਤਨ ਇਕ ਗੰਭੀਰ ਮੱਸਲਾ ਕੌਮ ਦੇ ਸਾਹਮਣੇ ਆਇਆ ਹੈ | 
ਉਨ੍ਹਾਂ ਦੋਸ਼ ਲਾਇਆਕਿ ਲੰਬੇ ਸਮੇਂ ਤੋ ਪੰਜਾਬ ਦੇ ਸਰੱਹਦੀ ਖੇਤਰ ਚ ਇਸਾਈਆਂ ਵੱਲੋਂ ਇਹ ਕਾਰਾ ਕੀਤਾ ਜਾ ਰਿਹਾ ਹੈ, ਜਿਸ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਇਹ ਸਿੱਖ ਧਰਮ ਤੇ ਵੱਡਾ ਹਮਲਾ ਹੈ  | ਸਿੱਖ ਕੌਮ ਨੂੰ ਅਪੀਲ ਕੀਤੀ ਕਿ ਭਿਅੰਕਰ ਮੱਸਲੇ ਪ੍ਰਤੀ ਗੰਭੀਰ ਹੋਣ | ਜਥੇਦਾਰ ਮੁਤਾਬਕ ਸਭ ਤੋ ਪਹਿਲਾਂ ਪ੍ਰਭਾਵਿਤ ਖੇਤਰਾਂ ਤੇ ਕੰਟਰੋਲ ਕੀਤਾ ਜਾਵੇਗਾ,ਜਿਥੇ ਇਸਾਈ ਮਿਸ਼ਨਰੀ ਸਰਗਰਮ ਹਨ | ਧਰਮ –ਮਨੁੱਖ ਦੀ ਆਤਮਾ ਦਾ ਮਾਮਲਾ ਹੈ  | 
ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਇਸਾਈਆਂ ਵਿਰੁਧ ਮੁਹਿੰਮ ਵਿੱਢੀ ਜਾਵੇਗੀ  | ਹੋੋਰ ਮਿਲੇ ਵੇਰਵਿਆਂ ਮੁਤਾਬਕ ਗਰੀਬ ਸਿੱਖ ਸਭ ਤੋ ਜਿਆਦਾ ਇਸਾਈਆਂ ਦੇ ਝਾਂਸੇ ਵਿਚ ਆਏ ਹਨ  | ਸਿੱਖ ਕੌਮ ਲਈ ਇਹ ਗੰਭੀਰ ਮੱਸਲਾ ਚਿੰਤਾ ਦਾ ਵਿਸ਼ਾ ਹੈ  | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਪੂਰੇ ਪੰਜਾਬ ਚ ਇਸ ਵਿਰੁੱਧ ਸਰਗਰਮ ਹੋ ਗਈਆਂ ਹਨ  | 
ਕੈਪਸ਼ਨ—ਏ ਐਸ ਆਰ ਬਹੋੜੂ— 12—4— ਜਥੇਦਾਰ ਗਿ ਹਰਪ੍ਰੀਤ ਸਿੰਘ  | 
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement