ਪੰਜਾਬ ਸਕੱਤਰੇਤ 'ਚ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤੀ
Published : Oct 13, 2021, 7:38 am IST
Updated : Oct 13, 2021, 7:39 am IST
SHARE ARTICLE
image
image

ਪੰਜਾਬ ਸਕੱਤਰੇਤ 'ਚ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤੀ


ਮੁੱਖ ਮੰਤਰੀ ਚੰਨੀ ਖ਼ੁਦ ਸਕੱਤਰੇਤ ਦਫ਼ਤਰ ਵਿਚ ਬੈਠ ਕੇ 

ਚੰਡੀਗੜ੍ਹ, 12 ਅਕਤੂਬਰ (ਭੁੱਲਰ) : ਲੰਮੇ ਸਮੇਂ ਤੋਂ ਮੰਤਰੀਆਂ ਤੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ 'ਚ ਨਾ ਬੈਠਣ ਕਾਰਨ  ਬੇਰੌਣਕ ਪਏ ਪੰਜਾਬ ਸਿਵਲ ਸਕੱਤਰੇਤ 'ਚ ਚੰਨੀ ਸਰਕਾਰ ਦੇ ਗਠਨ ਤੋਂ ਬਾਅਦ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤ ਆਈ ਹੈ | 
ਜ਼ਿਕਰਯੋਗ ਹੈ ਕਿ ਪਿਛਲੇ ਲਗਭਗ ਦੋ ਸਾਲ ਦੇ ਸਮੇਂ ਤੋਂ ਮੁੱਖ ਮੰਤਰੀ ਨੇ ਵੀ ਘਰੇ ਦਫ਼ਤਰ ਬਣਾ ਕੇ ਹੀ ਕੰਮ ਨਿਪਟਾਉਣੇ ਸ਼ੁਰੂ ਕਰ ਦਿਤੇ ਸਨ ਅਤੇ ਉਸ ਤੋਂ ਬਾਅਦ ਮੰਤਰੀ ਤੇ ਉੱਚ ਅਧਿਕਾਰੀ ਵੀ ਦਫਤਰ 'ਚੋਂ ਗ਼ੈਰ ਹਾਜ਼ਰ ਹੋਣ ਲੱਗ ਪਏ ਸਨ | ਪਰ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਾਰਜ ਸੰਭਾਲਣ ਬਾਅਦ ਲਗਾਤਾਰ ਖ਼ੁਦ ਸਕੱਤਰੇਤ 'ਚ ਅਪਣੇ ਦਫ਼ਤਰ ਵਿਚ ਬੈਠ ਕੇ ਕੰਮ ਕਰਨਾ ਤੇ ਲੋਕਾਂ ਨੂੰ  ਸਿੱਧਾ ਮਿਲਣਾ ਸ਼ੁਰੂ ਕੀਤਾ ਹੈ ਤਾਂ ਇਸ ਦਾ ਅਸਰ ਮੰਤਰੀਆਂ ਤੇ ਅਫ਼ਸਰਾਂ 'ਤੇ ਵੀ ਪਿਆ ਹੈ | ਪੰਜਾਬ ਸਕੱਤਰੇਤ 'ਚ ਇਸ ਹਫ਼ਤੇ ਸੋਮਵਾਰ ਤੋਂ ਹੀ ਕੈਬਨਿਟ ਮੀਟਿੰਗ ਨਾਲ ਕੰਮ ਸ਼ੁਰੂ ਹੋ ਗਿਆ ਹੈ ਅਤੇ  ਉਸ ਤੋਂ ਬਾਅਦ ਸਾਰੇ ਹੀ ਨਵੇਂ ਤੇ ਪੁਰਾਣੇ ਮੰਤਰੀ ਵੀ ਅਪਣੇ ਦਫ਼ਤਰਾਂ 'ਚ ਬੈਠ ਕੇ ਲਗਾਤਾਰ ਕੰਮ ਕਰ  ਰਹੇ ਹਨ | 
ਸਕੱਤਰੇਤ 'ਚ ਹੁਣ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਸਕੱਤਰੇਤ ਕੰਮਾਂਕਾਰਾਂ ਲਈ ਆ ਰਹੇ ਹਨ | ਸਕੱਤਰੇਤ 'ਚ ਪਾਸ ਸਿਸਟਮ 'ਚ ਥੋੜੀ ਢਿੱਲ ਦੇਣ ਨਾਲ ਆਮ ਲੋਕਾਂ ਤੇ ਵੱਖ-ਵੱਖ ਜਨ ਪ੍ਰਤੀਨਿਧਾਂ ਦੀ ਗਿਣਤੀ ਵੀ ਕਾਫ਼ੀ ਵਧ ਰਹੀ ਹੈ | ਲੰਮੇ ਸਮੇਂ ਬਾਅਦ ਪੰਜਾਬ ਸਕੱਤਰੇਤ 'ਚ ਸਰਕਾਰ ਕੰਮ ਕਰਦੀ ਵਿਖਾਈ ਦੇਣ ਲੱਗੀ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement