ਬਹੁ-ਕਰੋੜੀ ਟੈਂਡਰ ਘੁਟਾਲਾ : ਠੇਕੇਦਾਰ ਤੇਲੁਰਾਮ ਨੇ ਪੁੱਛਗਿੱਛ ਦੌਰਾਨ ਕੀਤੇ ਵੱਡੇ ਖ਼ੁਲਾਸੇ
Published : Oct 13, 2022, 1:09 pm IST
Updated : Oct 13, 2022, 1:09 pm IST
SHARE ARTICLE
Multi-crore tender scam
Multi-crore tender scam

-ਮੰਤਰੀ ਦੇ ਨਾਮ 'ਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ 20 ਲੱਖ ਰੁਪਏ ਦੇਣ 'ਤੇ ਮਿਲਿਆ ਸੀ ਕਰੋੜਾਂ ਰੁਪਏ ਦਾ ਠੇਕਾ 

-ਰਿਸ਼ਵਤ ਦਾ ਪੈਸਾ ਮਿਲਦਿਆਂ ਹੀ ਅਫ਼ਸਰਾਂ ਨੂੰ ਆਏ ਸਨ ਤਤਕਾਲੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਫ਼ੋਨ
-ਮੰਤਰੀ ਦੀ ਸਿਫ਼ਾਰਿਸ਼ 'ਤੇ 2019 -2020 'ਚ ਮਿਲਿਆ ਠੇਕਾ ਜੋ ਕੋਰੋਨਾਕਾਲ ਦੌਰਾਨ 3 ਸਾਲ ਲਈ ਵਧਾਇਆ ਗਿਆ 
ਮੁਹਾਲੀ:
ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਚ ਗ੍ਰਿਫ਼ਤਾਰ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਗ੍ਰਿਫ਼ਤਾਰ ਠੇਕੇਦਾਰ ਤੇਲੁਰਾਮ ਨੇ ਵਿਜੀਲੈਂਸ ਦੀ ਪੁੱਛਗਿੱਛ ਦੌਰਾਨ ਕਈ ਖ਼ੁਲਾਸੇ ਕੀਤੇ ਹਨ। ਠੇਕੇਦਾਰ ਤੇਲੁਰਾਮ ਮੁਤਾਬਕ ਮੰਤਰੀ ਦੇ ਨਾਮ 'ਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਨੂੰ 20 ਲੱਖ ਰੁਪਏ ਦੇਣ ਮਗਰੋਂ ਕਰੋੜਾਂ ਰੁਪਏ ਦਾ ਠੇਕਾ ਮਿਲ ਗਿਆ ਸੀ।

ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰਿਸ਼ਵਤ ਦੀ ਰਕਮ ਮਿਲਣ ਮਗਰੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਫ਼ਸਰਾਂ ਨੂੰ ਫ਼ੋਨ ਕਰ ਕੇ ਹੁਕਮ ਦਿਤਾ ਕਿ ਠੇਕਾ ਤੇਲੁਰਾਮ ਨੂੰ ਹੀ ਦਿਤਾ ਜਾਵੇ। ਠੇਕੇਦਾਰ ਤੇਲੁਰਾਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਠੇਕਾ ਸਾਲ 2019 -2020 ਦਾ ਮਿਲਿਆ ਸੀ ਜਿਸ ਨੂੰ ਕੋਰੋਨਾਕਾਲ ਦੌਰਾਨ ਤਿੰਨ ਸਾਲ ਲਈ ਵਧਾ ਦਿਤਾ ਗਿਆ ਸੀ। ਠੇਕੇਦਾਰ ਅਨੁਸਾਰ, ਉਸ ਦੀ ਗੱਲ ਸਬੰਧਿਤ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨਾਲ ਹੋਈ ਸੀ ਅਤੇ ਠੇਕਾ ਦੇਣ ਲਈ 30 ਲੱਖ ਰੁਪਏ ਵਿਚ ਸੌਦਾ ਤੈਅ ਕੀਤਾ ਗਿਆ ਸੀ।

ਉਸ ਨੂੰ ਆਰ.ਕੇ. ਸਿੰਗਲਾ ਨੇ ਕਿਹਾ ਸੀ ਕਿ ਮੰਤਰੀ ਜੀ ਕੋਲ 20 ਲੱਖ ਰੁਪਏ ਜਾਣਗੇ ਤਾਂ ਕੰਮ ਹੋ ਜਾਵੇਗਾ। ਠੇਕੇਦਾਰ ਨੇ ਮੰਤਰੀ ਦੀ ਰਕਮ ਘੱਟ ਕਰਨ ਲਈ ਕਿਹਾ ਤਾਂ ਡਿਪਟੀ ਡਾਇਰੈਕਟਰ ਦਾ ਜਵਾਬ ਸੀ ਕਿ ਉਹ ਇੱਕ ਪੈਸਾ ਵੀ ਘੱਟ ਨਹੀਂ ਲੈਣਗੇ। ਬਚੇ ਹੋਏ 10 ਲੱਖ ਰੁਪਏ ਅਧਿਕਾਰੀਆਂ ਨੇ ਆਪਸ ਵਿਚ ਵੰਢ ਲਏ ਅਤੇ ਹਨੀ ਕੁਮਾਰ ਦੇ ਟੈਂਡਰ ਰੱਦ ਕਰ ਤੇਲੁਰਾਮ ਨੂੰ ਦੇ ਦਿਤੇ।

ਇਸ ਤੋਂ ਬਾਅਦ ਖ਼ੁਰਾਕ ਤੇ ਸਪਲਾਈ ਮਹਿਕਮੇ ਵਿਚ ਠੇਕੇਦਾਰ ਤੇਲੁਰਾਮ ਦਾ ਸਿੱਕਾ ਜੰਮ ਗਿਆ ਸੀ। ਉਸ ਨੇ ਦੱਸਿਆ ਕਿ ਨਿਰਮਾਣ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਹਨੀ ਕੁਮਾਰ ਨੇ 2020-2021 ਵਿਚ ਨਵਾਂਸ਼ਹਿਰ ਅਤੇ ਰਾਹੋ ਕਲਸਟਰ ਤੇ ਪੀਜੀ ਗੁਦਾਮ ਨਵਾਂਸ਼ਹਿਰ ਵਿਚ ਲੇਬਰ ਲਈ ਟੈਂਡਰ ਬੇਸਿਕ ਰੇਤ 'ਤੇ ਪਾਏ ਸਨ ਪਰ ਵਿਭਾਗ ਨੇ ਇਨ੍ਹਾਂ ਨੂੰ ਬਗ਼ੈਰ ਕਿਸੇ ਅਧਾਰ ਤੋਂ ਰੱਦ ਕਰ ਦਿਤਾ। ਜਾਣਕਾਰੀ ਅਨੁਸਾਰ ਸਾਲ 2022-2023 ਦੇ ਟੈਂਡਰਾਂ ਵਿਚ ਹਨੀ ਕੁਮਾਰ ਵਲੋਂ ਪਾਏ ਟੈਂਡਰਾਂ ਨੂੰ ਰੱਦ ਕਰ ਕੇ ਠੇਕੇਦਾਰ ਅਜੇਪਾਲ ਨੂੰ ਨਵਾਂਸ਼ਹਿਰ ਕਲਸਟਰ ਵਿਚ ਲੇਬਰ ਦੇ ਕੰਮ ਲਈ 73 ਫੀਸਦੀ ਵੱਧ ਅਤੇ ਰਾਹੋ ਕਲਸਟਰ ਲਈ 72 ਫ਼ੀਸਦੀ ਵੱਧ ਮੁੱਲ 'ਤੇ ਟੈਂਡਰ ਦਿਤੇ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement