
ਕਾਮਿਨੀ ਨੇ ਅਪਣੀ ਉਚੇਰੀ ਪੜ੍ਹਾਈ ਬੀ.ਏ, ਐਲ.ਐਲ.ਬੀ. ਅਤੇ ਐਲ. ਐਲ. ਐਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕੀਤੀ ਹੈ।
ਮੁੱਲਾਂਪੁਰ ਗ਼ਰੀਬਦਾਸ (ਰਵਿੰਦਰ ਸਿੰਘ ਸੈਣੀ): ਪਿੰਡ ਜੈਯੰਤੀ ਮਾਜਰੀ ਦੇ ਸਾਬਕਾ ਸਰਪੰਚ ਲਖਮੀਰ ਸਿੰਘ ਦੀ ਭਤੀਜੀ ਕਾਮਿਨੀ ਚੌਧਰੀ ਦੇ ਜੱਜ ਬਣਨ ਤੇ ਪਿੰਡ ਵਿਚ ਖੁਸ਼ੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਲਖਮੀਰ ਸਿੰਘ ਨੇ ਕਿਹਾ ਕਿ ਕਾਮਿਨੀ ਵਲੋਂ ਪਿੰਡ ਸਾਰੰਗਪੁਰ ਦੇ ਸਕੂਲ ਤੋਂ ਦਸਵੀ ਜਮਾਤ ਪਾਸ ਕੀਤੀ ਤੇ ਬਾਰ੍ਹਵੀ ਜਮਾਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ -16 ਤੋਂ ਪਾਸ ਕੀਤੀ ਸੀ। ਕਾਮਿਨੀ ਨੇ ਅਪਣੀ ਉਚੇਰੀ ਪੜ੍ਹਾਈ ਬੀ.ਏ, ਐਲ.ਐਲ.ਬੀ. ਅਤੇ ਐਲ. ਐਲ. ਐਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਪਿਤਾ ਦੇਸ ਰਾਜ ਅਤੇ ਸਮੂਹ ਪਰਵਾਰ ਤੇ ਪਿੰਡ ਵਾਸੀਆਂ ਵਲੋਂ ਕਾਮਿਨੀ ਚੌਧਰੀ ਨੂੰ ਜੱਜ ਬਣਨ ’ਤੇ ਵਧਾਈ ਦਿਤੀ ਗਈ।
ਮੁੰਡੀ ਖਰੜ ਦੀ ਵਸਨੀਕ ਕਿਰਨਦੀਪ ਕੌਰ ਬਣੀ ਜੱਜ
ਖਰੜ - ਖਰੜ ਦੇ ਵਾਰਡ ਨੰਬਰ-15 ਮੁੰਡੀ ਖਰੜ ਦੀ ਵਸਨੀਕ ਕਿਰਨਦੀਪ ਕੌਰ ਨੇ ਜੱਜ ਬਣ ਕੇ ਆਪਣੇ ਮਾਪਿਆਂ ਤੇ ਖਰੜ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਜੱਜ ਬਣਨ ਤੋਂ ਬਾਅਦ ਕਿਰਨਦੀਪ ਕੌਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਵਾਰਡ ਦੀ ਕੌਂਸਲਰ ਮੇਹਰ ਕੌਰ ਅਤੇ ਸਮਾਜ ਸੇਵੀ ਆਗੂ ਧਨਵੰਤ ਸਿੰਘ ਨੇ ਕਿਰਨਦੀਪ ਕੌਰ ਨੂੰ ਜੱਜ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਕਿਰਨਦੀਪ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਉਹ ਜੱਜ ਬਣ ਕੇ ਲੋਕਾਂ ਨੂੰ ਇਨਸਾਫ਼ ਦੁਆਵੇ ਤੇ ਹੁਣ ਕਿਰਨਦੀਪ ਕੌਰ ਨੇ ਆਪਣੇ ਪਿਤਾ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ।