ਜੇਤੂ ਲੜੀ ਕਾਇਮ ਰੱਖਦਿਆਂ ਪੰਜਾਬ 11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਉੱਤੇ ਕਾਬਜ਼

By : GAGANDEEP

Published : Oct 13, 2023, 7:17 pm IST
Updated : Oct 13, 2023, 7:17 pm IST
SHARE ARTICLE
photo
photo

ਚੰਡੀਗੜ੍ਹ ਨੇ ਦੂਜਾ ਤੇ ਹਰਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ

 ਚੰਡੀਗੜ੍ਹ: ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ 'ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ' ਵੱਲੋਂ ਤਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਈ ਗਈ ਗਿਆਰਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਪੰਜਾਬ ਨੇ ਓਵਰਆਲ ਟਰਾਫੀ ਜਿੱਤ ਕੇ ਜੇਤੂ ਲੜੀ ਨੂੰ ਕਾਇਮ ਰੱਖਿਆ ਹੈ ਜਦ ਕਿ ਚੰਡੀਗੜ੍ਹ ਨੇ ਦੂਸਰਾ ਸਥਾਨ ਅਤੇ ਹਰਿਆਣਾ ਰਾਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਮੇਜ਼ਬਾਨ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਇਸ ਦੋ ਰੋਜ਼ਾ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਵਿੱਚ 14 ਰਾਜਾਂ ਤੋਂ 900 ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ।

ਇਸ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਹਨਾਂ ਨਾਲ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਦੇ ਚੇਅਰਮੈਨ ਸਰਵਜੀਤ ਸਿੰਘ ਵਿਰਕ ਮੈਂਬਰ ਕਾਰਜਕਾਰਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ, ਗੁਰਦੇਵ ਸਿੰਘ, ਪਰਮਜੀਤ ਸਿੰਘ ਚੰਡੋਕ, ਜਸਪ੍ਰੀਤ ਸਿੰਘ ਵਿੱਕੀ ਮਾਨ, ਪਰਵਿੰਦਰ ਸਿੰਘ ਲੱਕੀ, ਹਰਮਿੰਦਰ ਪਾਲ ਸਿੰਘ, ਮਨਜੀਤ ਸਿੰਘ ਭੋਮਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਤੇਜਿੰਦਰਪਾਲ ਸਿੰਘ ਨਲਵਾ ਵੀ ਨਾਲ ਸਨ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਗੁਰਮੀਤ ਸਿੰਘ ਕਾਲਕਾ ਨੇ ਦਿੱਲੀ ਵਿੱਚ ਗੱਤਕੇ ਦਾ ਨੈਸ਼ਨਲ ਪੱਧਰ ਦਾ ਟੂਰਨਾਮੈਂਟ ਕਰਾਉਣ ਲਈ ਗੱਤਕਾ ਐਸੋਸੀਏਸ਼ਨਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਸਿੱਖ ਸ਼ਸ਼ਤਰ ਕਲਾ ਗੱਤਕਾ ਨੂੰ ਪ੍ਰਫੁੱਲਤ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਗੱਤਕੇ ਦੇ ਅਜਿਹੇ ਪ੍ਰੋਗਰਾਮਾਂ ਲਈ ਕਮੇਟੀ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਕਾਲਕਾ ਸਮੇਤ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸਕੱਤਰ ਸਿਮਰਨਜੀਤ ਸਿੰਘ, ਗੱਤਕਾ ਐਸੋਸੀਏਸ਼ਨ ਆਫ ਦਿੱਲੀ ਦੇ ਪ੍ਰਧਾਨ ਗੁਰਮੀਤ ਸਿੰਘ ਰਾਣਾ, ਜਨਰਲ ਸਕੱਤਰ ਜੇ.ਪੀ. ਸਿੰਘ, ਵਿੱਤ ਸਕੱਤਰ ਮੇਜਰ ਸਿੰਘ, ਜੋਗਿੰਦਰ ਸਿੰਘ ਬੁੱਧਵਿਹਾਰ, ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਮੀਤ ਪ੍ਰਧਾਨ ਇੰਦਰਜੋਤ ਸਿੰਘ ਤੇ ਸਰਬਜੀਤ ਸਿੰਘ, ਸੰਯੁਕਤ ਸਕੱਤਰ ਰਮਨਦੀਪ ਸਿੰਘ ਸ਼ੰਟੀ ਆਦਿ ਵੀ ਹਾਜ਼ਰ ਸਨ।

11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਅੰਤਿਮ ਨਤੀਜੇ ਇਸ ਤਰ੍ਹਾਂ ਰਹੇ ;
ਲੜਕੀਆਂ : (14 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਉੱਤਰਾਖੰਡ ਅਤੇ ਮਹਾਰਾਸ਼ਟਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਹਰਿਆਣਾ ਨੇ ਦੂਜਾ ਜਦ ਕਿ ਦਿੱਲੀ ਅਤੇ ਤੇਲੰਗਾਨਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾ, ਉੱਤਰਾਖੰਡ ਦੂਜੇ ਜਦ ਕਿ ਚੰਡੀਗੜ੍ਹ ਅਤੇ ਝਾਰਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਉੱਤਰਾਖੰਡ ਦੂਜੇ ਜਦ ਕਿ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (14 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਉੱਤਰਾਖੰਡ ਦੇ ਲੜਕਿਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਉੱਤਰਾਖੰਡ ਨੇ ਦੂਜਾ ਜਦ ਕਿ ਰਾਜਸਥਾਨ ਅਤੇ ਹਰਿਆਣਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਦਿੱਲੀ ਦੇ ਲੜਕਿਆਂ ਨੇ ਪਹਿਲਾ, ਉੱਤਰਾਖੰਡ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਉੱਤਰਾਖੰਡ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੀਆਂ : (17 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ, ਮਹਾਰਾਸ਼ਟਰ ਦੂਜੇ ਜਦ ਕਿ ਚੰਡੀਗੜ੍ਹ ਅਤੇ  ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ, ਚੰਡੀਗੜ੍ਹ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਤੇਲੰਗਾਨਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਚੰਡੀਗੜ੍ਹ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਝਾਰਖੰਡ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (17 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਹਰਿਆਣਾ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਹਰਿਆਣਾ ਨੇ ਦੂਜਾ ਜਦ ਕਿ ਦਿੱਲੀ ਅਤੇ ਮਹਾਰਾਸ਼ਟਰ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਦਿੱਲੀ ਅਤੇ ਤੇਲੰਗਾਨਾ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਜੰਮੂ ਤੇ ਕਸ਼ਮੀਰ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੀਆਂ : (19 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਤੇਲੰਗਾਨਾ ਅਤੇ ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਛੱਤੀਸਗੜ੍ਹ ਨੇ ਦੂਜਾ ਜਦ ਕਿ ਉੱਤਰਾਖੰਡ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਹਰਿਆਣਾ ਦੀਆਂ ਲੜਕੀਆਂ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਤੇਲੰਗਾਨਾ ਅਤੇ ਮਹਾਰਾਸ਼ਟਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਝਾਰਖੰਡ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (19 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਚੰਡੀਗੜ੍ਹ ਅਤੇ ਛੱਤੀਸਗੜ੍ਹ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਛੱਤੀਸਗੜ੍ਹ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਉੱਤਰਾਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਰਾਜਸਥਾਨ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਜੰਮੂ ਤੇ ਕਸ਼ਮੀਰ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।
 

ਲੜਕੀਆਂ : (22 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਝਾਰਖੰਡ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਪੰਜਾਬ ਨੇ ਦੂਜਾ ਜਦ ਕਿ ਹਰਿਆਣਾ ਅਤੇ ਝਾਰਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੀਆਂ ਲੜਕੀਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਬਿਹਾਰ ਅਤੇ ਪੰਜਾਬ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਬਿਹਾਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (22 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਦਿੱਲੀ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਹਰਿਆਣਾ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਦਿੱਲੀ ਅਤੇ ਉੱਤਰਾਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਹਰਿਆਣਾ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੀਆਂ : (25 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਚੰਡੀਗੜ੍ਹ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਦਿੱਲੀ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਝਾਰਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਝਾਰਖੰਡ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾ, ਦਿੱਲੀ ਦੂਜੇ ਜਦ ਕਿ ਝਾਰਖੰਡ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (25 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਹਰਿਆਣਾ ਦੂਜੇ ਜਦ ਕਿ ਦਿੱਲੀ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾ, ਚੰਡੀਗੜ੍ਹ ਨੇ ਦੂਜਾ ਜਦ ਕਿ ਝਾਰਖੰਡ ਅਤੇ ਪੰਜਾਬ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਝਾਰਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾ, ਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement