
Hoshiarpur News: ਕੋਈ ਪੰਚਾਇਤ ਕੰਮ ਨਹੀਂ ਕਰਦੀ- ਪਿੰਡ ਵਾਸੀ
Panchayat elections are not taking place in Khadiala village of Hoshiarpur: ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਕੇਵਲ ਇੱਕ ਦਿਨ ਹੀ ਰਹਿ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿੱਚ ਸਿਆਸੀ ਪਾਰਾ ਸਿਖਰਾ 'ਤੇ ਹੈ ਪਰ ਹੁਸ਼ਿਆਰਪੁਰ ਦੇ ਪਿੰਡ ਖੁਡਿਆਲਾ ਵਿਚ ਇਸ ਵਾਰ ਪੰਚਾਈਤੀ ਚੋਣਾਂ ਨਹੀ ਹੋ ਰਹੀਆ ਹਨ।
ਜਿਸ ਨੂੰ ਲੈ ਇਸ ਪਿੰਡ ਵਿਚ ਲੋਕ ਆਪਣਾ ਸਰਪੰਚ ਨਹੀ ਚੁਣਨਗੇ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕੀ ਇਸ ਵਾਰ ਸਾਡੇ ਪਿੰਡ ਵਿੱਚ ਵੋਟਾਂ ਨਹੀ ਹੋ ਰਹੀਆ ਹਨ ਕਿਉਂਕੀ ਕਿਸੇ ਵੀ ਵਿਅਕਤੀ ਵੱਲੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀ ਕੀਤੇ ਗਏ ਹਨ।
ਜਿਸ ਕਰਕੇ ਸਾਡਾ ਪਿੰਡ ਇਸ ਵਾਰ ਪੰਚਾਇਤੀ ਚੋਣਾਂ ਤੋਂ ਵਾਂਝਾ ਰਹੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਾਸੀਆਂ ਵਿਚ ਏਕਾ ਨਹੀਂ ਹੈ। ਲੋਕਾਂ ਵਿਚ ਵੋਟਾਂ ਨੂੰ ਲੈ ਕੇ ਕੋਈ ਖੁਸ਼ੀ ਨਹੀਂ ਹੈ, ਲੋਕ ਸੋਚਦੇ ਹਨ ਕਿ ਇਹ ਇਕ ਹਿਸਾਬ ਨਾਲ ਸਮੇਂ ਦੀ ਬਰਬਾਦੀ ਹੈ ਤੇ ਬਾਕੀ ਲੋਕਾਂ ਨੂੰ ਵੋਟਾਂ ਦੀ ਜਾਣਕਾਰੀ ਲੇਟ ਮਿਲੀ ਹੈ। ਲੋਕਾਂ ਨੇ ਕਿਹਾ ਕਿ ਪਹਿਲਾਂ ਵਾਲੀ ਪੰਚਾਇਤਾਂ ਨੇ ਕੋਈ ਵਿਕਾਸ ਨਹੀਂ ਕੀਤਾ, ਜਿਵੇਂ ਪਿੰਡ ਦੇ ਪਹਿਲਾਂ ਹਾਲਾਤ ਸਨ, ਉਵੇਂ ਹੀ ਹੁਣ ਹਨ।