
Patiala Sirhind Road Accident : ਪਟਿਆਲਾ ਸਰਹਿੰਦ ਰੋਡ 'ਤੇ ਟਰੈਕਟਰ ਟਰਾਲੀ ਨਾਲ ਟਕਰਾਈ ਕਾਰ
Three brothers died Patiala Sirhind Road Accident : ਪਟਿਆਲਾ ਸਰਹੰਦ ਰੋਡ ਉੱਪਰ ਕੱਲ੍ਹ ਦੇਰ ਰਾਤ ਇਕ ਭਿਆਨਕ ਐਕਸੀਡੈਂਟ ਵਾਪਰਿਆ ਹੈ। ਹਾਦਸੇ ਵਿਚ ਕਾਰ ਸਵਾਰ 3 ਵਿਅਕਤੀਆਂ ਦੀ ਮੌਕ 'ਤੇ ਹੀ ਮੌਤ ਹੋ ਗਈ। ਜਦਕਿ 2 ਗੰਭੀਰ ਜ਼ਖ਼ਮੀ ਹਨ। ਜਾਣਕਾਰੀ ਅਨੁਸਾਰ ਕਾਰ ਅੱਗੇ ਜਾ ਰਹੇ ਟਰੈਕਟਰ ਨਾਲ ਜਾ ਟਕਰਾਈ। ਜਿਸ ਕਾਰਨ ਕਾਰ ਵਿਚ ਸਵਾਰ ਪੰਜ ਵਿੱਚੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ।
ਦੱਸ ਦਈਏ ਕਿ ਕਾਰ ਸਵਾਰ ਪੰਜੇ ਵਿਅਕਤੀ ਪਿੰਡ ਜਖਵਾਲੀ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿਚੋਂ ਰਸਪਾਲ ਸਿੰਘ ਅਤੇ ਰਘਵੀਰ ਸਿੰਘ ਦੋਨੋਂ ਸਕੇ ਭਰਾ ਸਨ ਅਤੇ ਇਨਾਂ ਦੇ ਹੀ ਚਾਚੇ ਦੇ ਮੁੰਡੇ ਹਰਮਨ ਦੀ ਵੀ ਇਸ ਘਟਨਾ ਵਿੱਚ ਮੌਤ ਹੋ ਗਈ। ਹਰਮਨ ਦਾ ਸਕਾ ਭਰਾ ਕਾਲੂ ਸਿੰਘ ਅਤੇ ਪਿੰਡ ਦਾ ਹੀ ਇੱਕ ਹੋਰ ਨੌਜਵਾਨ ਵਿੱਕੀ ਜ਼ਖ਼ਮੀ ਹੈ।
ਦੱਸ ਦਈਏ ਕਿ ਇਹ ਪੰਜੋ ਜਣੇ ਪਟਿਆਲਾ ਜਾ ਰਹੇ ਸਨ ਅਤੇ ਰਸਤੇ ਵਿਚ ਇਸ ਦੁਰਘਟਨਾ ਦੀ ਚਪੇਟ ਵਿਚ ਆ ਗਏ। ਫਿਲਹਾਲ ਤਿੰਨਾਂ ਮਿਰਤਕਾਂ ਦੀਆਂ ਲਾਸ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਕੁਝ ਸਮੇਂ ਵਿੱਚ ਪੋਸਟਮਾਰਟਮ ਹੋਣ ਤੋਂ ਬਾਅਦ ਡੈਡ ਬਾਡੀ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।