
ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ
ਫਗਵਾੜਾ : ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਖਾਨ ਸਾਬ੍ਹ ਦੇ ਪਿਤਾ ਨੂੰ ਹਾਰਟ ਅਟੈਕ ਆਇਆ, ਜਿਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਖਾਨ ਸਾਬ੍ਹ ਦੇ ਮਾਤਾ ਦਾ ਦੇਹਾਂਤ ਹੋ ਗਿਆ ਹੋ ਸੀ। ਜ਼ਿਕਰਯੋਗ ਹੈ ਕਿ ਖਾਨ ਸਾਬ੍ਹ ਦੀ ਮਾਂ ਸਲਮਾ ਪਰਵੀਨ ਦਾ ਦੇਹਾਂਤ 25 ਸਤੰਬਰ ਨੂੰ ਹੋਇਆ ਸੀ। ਉਹ ਪਿਛਲੇ ਲੰਬੇ ਤੋਂ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਸਨ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਡਾਕਟਰਾਂ ਦੀ ਦੇਖਭਾਲ ਹੇਠ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ। ਮਾਂ ਦੇ ਦੇਹਾਂਤ ਸਮੇਂ ਗਾਇਕ ਖ਼ਾਨ ਸਾਬ੍ਹ ਇੱਕ ਸ਼ੋਅ ਲਈ ਕੈਨੇਡਾ ਵਿੱਚ ਸਨ। ਉਨ੍ਹਾਂ ਨੂੰ ਮਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸ਼ੋਅ ਰੱਦ ਕਰਨਾ ਪਿਆ ਤੇ ਪੰਜਾਬ ਵਾਪਸ ਆਉਣ ਪਿਆ ਸੀ।