
ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਡੇਅਰੀ ਵਿਖੇ 254 ਕਰੋੜ ਰੁਪਏ ਦੀ ਵਿਕਾਸ ਪ੍ਰਾਜੈਕਟ ਪ੍ਰਗਤੀ ਅਧੀਨ
ਚੰਡੀਗੜ੍ਹ : ਮਿਲਕਫੈਡ ਜੋ ਕਿ ਪੰਜਾਬ ਦੇ ਸਭ ਤੋਂ ਪ੍ਰਭਾਵਸ਼ਾਲੀ ਸਹਿਕਾਰੀ ਅਦਾਰਿਆਂ ਵਿੱਚੋਂ ਇੱਕ ਹੈ, ਕੋਵਿਡ -19 ਮਹਾਂਮਾਰੀ ਦੇ ਅਜੋਕੇ ਦੌਰ ਜਦੋਂ ਪੂਰਾ ਦੇਸ਼ ਉਦਯੋਗ ਅਤੇ ਸੇਵਾ ਖੇਤਰ ਵਿੱਚ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ, ਦੇ ਬਾਵਜੂਦ ਇਸ ਦੇ ਪ੍ਰਬੰਧਨ ਦੀਆਂ ਸਮਰੱਥਾਵਾਂ ਦੇ ਵਿਸਥਾਰ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟਾਂ ਨੂੰ ਚਲਾ ਰਿਹਾ ਹੈ। ਇਹ ਪ੍ਰਗਟਾਵਾ ਅੱਜ ਇਥੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲਕਫੈਡ ਵਿਖੇ ਇੰਜੀਨੀਅਰਿੰਗ, ਸੂਚਨਾ ਤਕਨਾਲੋਜੀ, ਮਾਰਕੀਟਿੰਗ ਅਤੇ ਪਸ਼ੂ ਪਾਲਣ ਖੇਤਰ ਵਿੱਚ 27 ਉਮੀਦਵਾਰਾਂ ਨੂੰ ਸਹਾਇਕ ਮੈਨੇਜਰ ਦੀਆਂ ਅਸਾਮੀਆਂ ਵਿਰੁੱਧ ਨਿਯੁਕਤੀ ਪੱਤਰ ਸੌਂਪਣ ਦੇ ਮੌਕੇ ਕੀਤਾ।
Milkfed expands capacity Even During Covid : Sukhjinder Singh Randhawa
ਮੌਜੂਦਾ ਪ੍ਰਾਜੈਕਟਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੰਤਰੀ ਨੇ ਕਿਹਾ ਕਿ 254 ਕਰੋੜ ਰੁਪਏ ਦੇ ਵਿਕਾਸ ਅਤੇ ਪਸਾਰ ਪ੍ਰਾਜੈਕਟ ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਡੇਅਰੀ ਵਿਖੇ ਕੰਮ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ, ਰਾਜ ਸਰਕਾਰ ਅਤੇ ਨਾਬਾਰਡ ਤੋਂ ਸਹਾਇਤਾ ਪ੍ਰਾਪਤ ਕੁਲ 138 ਕਰੋੜ ਰੁਪਏ ਦੀ ਲਾਗਤ ਵਾਲਾ ਮੈਗਾ ਡੇਅਰੀ ਪ੍ਰੋਜੈਕਟ ਬੱਸੀ ਪਠਾਣਾ ਵਿਖੇ ਪ੍ਰਗਤੀ ਅਧੀਨ ਹੈ ਜਿਸ ਦੇ ਜੂਨ, 2021 ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਵਿੱਤੀ ਸਾਲ 2020-21 ਦੌਰਾਨ ਮਿਲਕਫੈਡ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ. ਰੰਧਾਵਾ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਬਾਵਜੂਦ, ਘਿਓ (ਸੀ ਪੀ) ਅਤੇ ਯੂਐਚਟੀ ਮਿਲਕ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 30 ਪ੍ਰਤੀਸ਼ਤ ਅਤੇ 91 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਅਕਤੂਬਰ, 2020 ਦੌਰਾਨ ਘਿਓ (ਸੀਪੀ) ਵਿੱਚ 44 ਪ੍ਰਤੀਸ਼ਤ, ਯੂਐਚਟੀ ਦੁੱਧ ਵਿਚ 33 ਪ੍ਰਤੀਸ਼ਤ, ਆਈਸ ਕਰੀਮ ਵਿਚ 33 ਪ੍ਰਤੀਸ਼ਤ ਅਤੇ ਫਲੈਵਰਡ ਮਿਲਕ ਵਿਚ 60 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ।
Milkfed expands capacity Even During Covid : Sukhjinder Singh Randhawa
ਇਸ ਤੋਂ ਇਲਾਵਾ, 2020-21 ਦੇ ਅਰਸੇ ਦੌਰਾਨ ਮਿਲਕਫੈਡ ਨੇ ਕਈ ਨਵੇਂ ਉਤਪਾਦ ਜਿਵੇਂ ਕਿ ਹਲਦੀ ਦੁੱਧ, ਆਈਸ ਕਰੀਮ ਦੇ ਜਾਇਕੇ ਵਾਲੇ ਕਾਜੂ ਅੰਜੀਰ, ਅਫ਼ਗਾਨ ਡ੍ਰਾਈ ਫਰੂਟ, ਬ੍ਰਾਂਡ ਐਮੂਰ ਦੇ ਅਧੀਨ ਚੌਕੋ ਡੀਲਾਈਟ, ਪੀਓ ਦੇ ਸੁਆਦ ਵਾਲੇ ਦੁੱਧ ਨੂੰ ਨਾ ਟੁੱਟਣ ਵਾਲੀਆਂ ਪੀ.ਪੀ. ਬੋਤਲਾਂ ਵਿੱਚ ਲਾਂਚ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਡੇਅਰੀ ਤਕਨਾਲੋਜੀ ਦੇ ਖੇਤਰ ਵਿੱਚ ਗਡਵਾਸੂ ਲੁਧਿਆਣਾ ਵਿਖੇ ਹੋਏ ਕੈਂਪਸ ਇੰਟਰਵਿਊ ਰਾਹੀਂ 10 ਨਵੇਂ ਭਰਤੀ ਕੀਤੇ ਸਹਾਇਕ ਮੈਨੇਜਰ ਸਿਖਿਆਰਥੀਆਂ ਦੁਆਰਾ ਆਪਣਾ ਕੋਰਸ ਪੂਰਾ ਹੋਣ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਜੁਆਇੰਨ ਕਰਨ ਦੀ ਸੰਭਾਵਨਾ ਹੈ ਅਤੇ ਮਿਲਕਫੈਡ ਵਲੋਂ ਨੇੜਲੇ ਭਵਿੱਖ ਵਿੱਚ 540 ਤਕਨੀਕੀ ਪੋਸਟਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਮਿਲਕਫੈਡ ਪੰਜਾਬ ਦੇ ਪ੍ਰਬੰਧਕ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ ਅਤੇ ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਵੀ ਹਾਜ਼ਰ ਸਨ।