
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਕੋਰੋਨਾ ਰੀਪੋਰਟ ਆਈ ਨੈਗੇਟਿਵ
ਨਵੀਂ ਦਿੱਲੀ, 12 ਨਵੰਬਰ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਕੋਰੋਨਾ ਰੀਪੋਰਟ ਨੈਗੇਟਿਵ ਆ ਗਈ ਹੈ। ਸਮ੍ਰਿਤੀ ਈਰਾਨੀ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਅਮੇਠੀ ਤੋਂ ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਦੀ ਕੋਰੋਨਾ ਰੀਪੋਰਟ 28 ਅਕਤੂਬਰ ਨੂੰ ਪਾਜ਼ੇਟਿਵ ਆਈ ਸੀ। ਸਮ੍ਰਿਤੀ ਈਰਾਨੀ ਨੇ ਉਨ੍ਹਾਂ ਲੋਕਾਂ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਲਈ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ।
ਸਮ੍ਰਿਤੀ ਈਰਾਨੀ ਨੇ ਟਵੀਟ ਕਰ ਕੇ ਲਿਖਿਆ ਕਿ ਮੇਰੀ ਕੋਰੋਨਾ ਰੀਪੋਰਟ ਨੈਗੇਟਿਵ ਆਈ ਹੈ। ਮੈਂ ਉਨ੍ਹਾਂ ਲੋਕਾਂ ਦਾ ਧਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਚੰਗੀ ਸਿਹਤ ਲਈ ਪ੍ਰਾਥਨਾ ਕੀਤੀ ਹੈ। (ਏਜੰਸੀ)