
ਐਕਟਿਵਾ ਸਕੂਟੀ ਸਵਾਰ ਦੀ ਪਹਿਚਾਣ ਪਿੰਡ ਖੇੜਾ ਕਮਲੋਟ ਸ਼ਮਸ਼ੇਰ ਸਿੰਘ ਵਜੋਂ ਹੋਈ
ਰੋਪੜ: ਅੱਜ ਇਨਸਾਨੀਅਤ ਅਤੇ ਹਲਕੇ ਦੇ ਦੇ ਪੁੱਤਰ ਹੋਣ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਆਪਣੇ ਹਰ ਰੋਜ਼ ਦੇ ਅਨੁਮਾਨ ਮੁਤਾਬਕ ਸਵੇਰੇ 11 ਵਜੇ ਦੇ ਕਰੀਬ ਰੋਪੜ ਤੋਂ ਨੂਰਪੁਰਬੇਦੀ ਨੂੰ ਜਾ ਰਹੇ ਸਨ। ਰਸਤੇ ਵਿੱਚ ਜਾਂਦੇ ਸਮੇਂ ਉਨ੍ਹਾਂ ਨੂੰ ਇਕ ਐਕਸੀਡੈਂਟ ਹੋਏ ਦੋ ਪਤੀ ਪਤਨੀ ਰੋਡ ’ਤੇ ਡਿੱਗੇ ਦਿਖਾਈ ਦਿੱਤੇ। ਇਸ ਤੋਂ ਤਰੁੰਤ ਬਾਅਦ ਵਿਧਾਇਕ ਨੇ ਆਪਣੀ ਕਾਰ ਵਿੱਚ ਬਿਠਾ ਕੇ ਜ਼ਖ਼ਮੀ ਪਤੀ ਪਤਨੀ ਨੂੰ ਰੋਪੜ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ। ਸਿਵਲ ਹਸਪਤਾਲ ਰੂਪਨਗਰ ਵਿਖੇ ਫੋਨ ਕਰ ਕੇ ਜਲਦ ਤੋਂ ਜਲਦ ਇਲਾਜ ਕਰਨ ਲਈ ਬੋਲ ਦਿੱਤਾ। ਇਸ ਉਪਰੰਤ ਉਨ੍ਹਾਂ ਵੱਲੋਂ ਮਿੱਥੇ ਪ੍ਰੋਗਰਾਮ ’ਤੇ ਪੁੱਜਣ ਲਈ ਰਸਤੇ ਵਿੱਚ ਕਿਸੇ ਰਾਹਗੀਰ ਦੀ ਕਾਰ ਲਿਫਟ ਲੈ ਕੇ ਪਿੰਡ ਭੱਟੋਂ ਆਪਣੇ ਪ੍ਰੋਗਰਾਮ ’ਤੇ ਪਹੁੰਚੇ ।
ਦਿਨੇਸ਼ ਚੱਢਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕੀ ਇਹੋ ਜਿਹੇ ਐਕਸੀਡੈਂਟ ਜੇਕਰ ਰਸਤੇ ਵਿੱਚ ਕਿਤੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ ਤਾਂ ਉਨ੍ਹਾਂ ਦੀ ਤੁਰੰਤ ਮਦਦ ਕਰੋ ਤੇ ਉਨ੍ਹਾਂ ਨੂੰ ਨੇੜੇ ਦੇ ਕਿਸੇ ਹਸਪਤਾਲ ਵਿਚ ਪਹੁੰਚਾਓ। ਇਹ ਤੁਹਾਡਾ ਆਪਣਾ ਨੈਤਿਕ ਫ਼ਰਜ਼ ਹੈ। ਐਕਟਿਵਾ ਸਕੂਟੀ ਸਵਾਰ ਦੀ ਪਹਿਚਾਣ ਪਿੰਡ ਖੇੜਾ ਕਮਲੋਟ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ, ਜੋ ਕਿ ਜ਼ੇਰੇ ਇਲਾਜ ਸਰਕਾਰੀ ਹਸਪਤਾਲ ਰੂਪਨਗਰ ਵਿਚ ਹਨ ਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।