
ਰੇਲਗੱਡੀ ਰਾਹੀਂ ਕੇਰਲ ਜਾਵੇਗੀ ਪੰਜਾਬ ਦੀ ਪਰਾਲੀ
ਕੇਰਲ 'ਚ ਖੇਤੀ ਯੋਗ ਜ਼ਮੀਨ ਘੱਟ ਹੋਣ ਕਾਰਨ ਆ ਰਹੀ ਚਾਰੇ ਦੀ ਕਿੱਲਤ
ਪਸ਼ੂਆਂ ਦੇ ਚਾਰੇ ਲਈ ਕੇਰਲ ਨੇ ਮੰਗੀ ਪੰਜਾਬ ਤੋਂ ਪਰਾਲੀ
ਪੰਜਾਬ ਦੀ ਪਰਾਲੀ ਨਾਲ ਕੇਰਲ ਦੇ ਲੱਖਾਂ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ
ਮੋਹਾਲੀ : ਪੰਜਾਬ ਵਿਚ ਆਏ ਦਿਨ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਇਹ ਪ੍ਰਦੂਸ਼ਣ ਦੀ ਸਥਿਤੀ ਨੂੰ ਵੀ ਗੰਭੀਰ ਕਰ ਰਿਹਾ ਹੈ ਪਰ ਇਸ ਦਰਮਿਆਨ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੀ ਪਰਾਲੀ ਹੁਣ ਕੇਰਲ ਭੇਜੀ ਜਾਵੇਗੀ।
ਇਸ ਦੀ ਵਰਤੋਂ ਪਸ਼ੂਆਂ ਦੇ ਚਾਰੇ ਲਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਪਰਾਲੀ ਨੂੰ ਰੇਲਗੱਡੀ ਰਾਹੀਂ ਕੇਰਲ ਭੇਜਿਆ ਜਾਵੇਗਾ। ਦਰਅਸਲ, ਤੱਟਵਰਤੀ ਸੂਬੇ ਕੇਰਲ ਵਿੱਚ ਵਾਹੀਯੋਗ ਜ਼ਮੀਨ ਘੱਟ ਹੋਣ ਕਾਰਨ ਪਸ਼ੂਆਂ ਲਈ ਲੋੜੀਂਦਾ ਚਾਰਾ ਪੈਦਾ ਨਹੀਂ ਹੁੰਦਾ, ਅਜਿਹੇ ਵਿੱਚ ਪੰਜਾਬ ਦੀ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਵਿਚ ਹਰ ਸਾਲ ਦੋ ਕਰੋੜ ਟਨ ਪਰਾਲੀ ਪੈਦਾ ਕੀਤੀ ਜਾਂਦੀ ਹੈ। ਉਧਰ ਪੰਜਾਬ ਤੋਂ ਬਾਅਦ ਕੇਰਲ ਦੁੱਧ ਉਤਪਾਦਕ ਦੇਸ਼ਾਂ ਵਿਚ ਦੂਜੇ ਨੰਬਰ 'ਤੇ ਹੈ। ਇਸ ਤਰ੍ਹਾਂ ਪੰਜਾਬ ਵਿਚ ਪਰਾਲੀ ਦਾ ਸਥਾਈ ਹੱਲ ਵੀ ਮਿਲ ਜਾਵੇਗਾ ਅਤੇ ਨਾਲ ਹੀ ਕੇਰਲ ਦੇ ਲੱਖਾਂ ਕਿਸਾਨਾਂ ਨੂੰ ਵੀ ਇਸ ਦਾ ਫ਼ਾਇਦਾ ਹੋਵੇਗਾ।