
Ludhiana Accident News: ਐਕਟਿਵਾ ਤੇ ਸਕਾਰਪੀਓ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Two close friends died in a Ludhiana Accident News: ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਸਥਿਤ ਹਵੇਲੀ ਨੇੜੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਦੋ ਪੱਕੀਆਂ ਸਹੇਲੀਆਂ ਦੀ ਸੜਕ ਹਾਦਸੇ ਵਿਚ ਇਕੱਠਿਆਂ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹੁਸਨਪ੍ਰੀਤ ਕੌਰ (18) ਪੁੱਤਰੀ ਗੁਰਦਿਆਲ ਸਿੰਘ ਅਤੇ ਉਸ ਦੀ ਸਹੇਲੀ ਮਨਵੀਰ ਕੌਰ (17) ਪੁੱਤਰੀ ਹਰਮੀਤ ਸਿੰਘ ਵਾਸੀ ਪਿੰਡ ਪਮਾਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦੋਵੇਂ ਜੀਟੀਬੀ ਕਾਲਜ ਦਾਖਾ ਵਿਖੇ ਬੀਐੱਸਸੀ ਕੰਪਿਊਟਰ ਦਾ ਕੋਰਸ ਕਰਦੀਆਂ ਸਨ ਅਤੇ ਕਾਲਜ ਤੋਂ ਛੁੱਟੀ ਉਪਰੰਤ ਜਦੋਂ ਉਹ ਦੋਵੇਂ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਹੀਆਂ ਸਨ ਤਾਂ ਜਦੋਂ ਇਹ ਦੋਵੇਂ ਹਵੇਲੀ ਨੇੜੇ ਪੁੱਜੀਆਂ ਤਾਂ ਪਿੱਛੋਂ ਮੋਗਾ ਸਾਈਡ ਤੋਂ ਆ ਰਹੀ ਇੱਕ ਸਕਾਰਪੀਓ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਹਾਦਸੇ ਦੀ ਸੂਚਨਾ ਮਿਲਣ ਉਪਰੰਤ ਦਾਖਾ ਪੁਲਿਸ ਨੇ ਮੌਕੇ ’ਤੇ ਪੁੱਜਕੇ ਜ਼ਖ਼ਮੀ ਲੜਕੀਆਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦਾਖਲ ਕਰਵਾਇਆ ਜਿਥੇ ਉਹ ਜਖ਼ਮਾਂ ਦੀ ਤਾਬ ਨਾ ਝੱਲਦੀਆਂ ਹੋਈਆਂ ਉਨ੍ਹਾਂ ਨੇ ਦਮ ਤੋੜ ਦਿੱਤਾ।