ਸਿੰਘੂ ਮੋਰਚੇ 'ਚ 10 ਸਾਲਾ ਗੁਰਸਿੱਖ ਬੱਚੇ ਨੇ ਕੀਤੀ ਭੁੱਖ ਹੜਤਾਲ
Published : Dec 13, 2020, 1:24 am IST
Updated : Dec 13, 2020, 1:24 am IST
SHARE ARTICLE
image
image

ਸਿੰਘੂ ਮੋਰਚੇ 'ਚ 10 ਸਾਲਾ ਗੁਰਸਿੱਖ ਬੱਚੇ ਨੇ ਕੀਤੀ ਭੁੱਖ ਹੜਤਾਲ

ਨਵੀਂ ਦਿੱਲੀ, 12 ਦਸੰਬਰ (ਅਰਪਨ ਕੌਰ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਛੋਟੇ ਬੱਚਿਆਂ ਦਾ ਸਾਥ ਵੀ ਮਿਲ ਰਿਹਾ ਹੈ।
ਸਿੰਘੂ ਮੋਰਚੇ 'ਚ 10 ਸਾਲਾ ਗੁਰਸਿੱਖ ਬੱਚਾ ਖੇਤੀਬਾੜੀ ਕਾਨੂੰਨਾਂ ਵਿਰੁਧ ਭੁੱਖ ਹੜਤਾਲ 'ਤੇ ਬੈਠਿਆ ਹੈ। ਸਪੋਕਸਮੈਨ ਦੀ ਪੱਤਰਕਾਰ ਵਲੋਂ ਇਸ ਬੱਚੇ ਨਾਲ ਗੱਲਬਾਤ ਕੀਤੀ ਗਈ। ਬੱਚੇ ਨੇ ਗੱਲਬਾਤ ਦੌਰਾਨ ਦਸਿਆ ਕਿ ਉਹ ਰਾਤ ਨੂੰ ਖ਼ਬਰਾਂ ਵੇਖ ਰਹੇ ਸਨ, ਖ਼ਬਰਾਂ ਵਿਚ ਦਿੱਲੀ ਮੋਰਚੇ 'ਚ ਬੈਠੇ ਕਿਸਾਨਾਂ ਨੂੰ ਵੇਖਿਆ ਤਾਂ ਉਨ੍ਹਾਂ ਦਾ ਮਨ ਭਰ ਆਇਆ। ਫਿਰ ਉਸ ਨੇ ਭਰਾ ਨਾਲ ਭੁੱਖ ਹੜਤਾਲ 'ਤੇ ਬੈਠਣ ਦਾ ਫ਼ੈਸਲਾ ਲਿਆ।
ਬੱਚੇ ਤਰਿੰਦਰਪਾਲ ਨੇ ਦਸਿਆ ਕਿ ਉਸ ਨੇ ਪਹਿਲਾਂ ਮੰਚ 'ਤੇ ਕਵਿਤਾ ਸੁਣਾਈ ਫਿਰ ਉਸ ਨੇ ਭੁੱਖ ਹੜਤਾਲ 'ਤੇ ਬੈਠਣ ਦੀ ਅਨਾਊਂਸਮੈਂਟ ਕੀਤੀ। ਤਰਿੰਦਰਪਾਲ ਨੇ ਦਸਿਆ ਕਿ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਯੋਗਦਾਨ  ਮਿਲ ਰਿਹਾ ਹੈ ਚਾਹੇ ਉਹ ਕਲਾਕਾਰ ਹੋਣ ਚਾਹੇ ਮਜ਼ਦੂਰ ਹੋਣ ਜਾਂ ਫਿਰ ਖਿਡਾਰੀ ਹੋਣ, ਇਸ ਲਈ ਉਹ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਇਸ ਲਈ ਉਨ੍ਹਾਂ ਨੇ 12 ਘੰਟੇ ਦੀ ਭੁੱਖ ਹੜਤਾਲ 'ਤੇ ਬੈਠਣ ਦਾ ਫ਼ੈਸਲਾ ਲਿਆ।
ਬੱਚੇ ਨੇ ਕਿਹਾ ਕਿ ਉਹ 12 ਘੰਟੇ ਦੀ ਭੁੱਖ ਹੜਤਾਲ ਨੂੰ ਬਹੁਤ ਅਸਾਨੀ ਨਾਲ ਕੱਟ ਸਕਦਾ ਸੀ ਕਿਉਂਕਿ ਸਿੰਘਾਂ ਲਈ ਕੁੱਝ ਵੀ ਔਖਾ ਨਹੀਂ। ਤਰਿੰਦਰਪਾਲ ਦੇ ਵੱਡੇ ਭਰਾ ਪ੍ਰੀਤਪਾਲ ਨੇ ਦਸਿਆ ਕਿ 31 ਜਥੇਬੰਦੀਆਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਭੁੱਖ ਹੜਤਾਲ 'ਤੇ ਬੈਠਣ ਦੀ ਲੋੜ ਨਹੀਂ ਜਦੋਂ ਅਸੀਂ ਵੱਡੇ ਬੈਠੇ ਹਾਂ। ਜੇ ਸ਼ਹੀਦੀ ਦੇਣ ਦੀ ਲੋੜ ਪਈ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ ਇਸ ਲਈ ਉਨ੍ਹਾਂ ਨੇ ਤਰਿੰਦਰਪਾਲ ਨੂੰ ਸੇਬ ਖਵਾ ਕੇ ਉਸ ਦੀ ਭੁੱਖ ਹੜਤਾਲ ਤੁੜਵਾ ਦਿਤੀ। ਬੱਚਿਆਂ ਨੇ ਕਿਹਾ ਕਿ ਅਸੀਂ ਅਪਣੇ ਹੱਕ ਲਏ ਬਗ਼ੈਰ ਨਹੀਂ ਜਾਵਾਂਗੇ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement