
ਬਰਸਾਤ ਨੇ ਬਹੁ ਗਿਣਤੀ ਖੇਤਰਾਂ ਦਾ ਹਵਾ ਪ੍ਰਦੂਸ਼ਣ ਦੂਰ ਕੀਤਾ
ਪਟਿਆਲਾ, 12 ਦਸੰਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਬੀਤੀ ਰਾਤ ਹੋਈ ਬਰਸਾਤ ਨੇ ਪੰਜਾਬ ਦੀ ਕਣਕ ਦੀ ਫ਼ਸਲ ਨੂੰ ਵੱਡਾ ਹੁਲਾਰਾ ਦਿਤਾ ਹੈ, ਉਥੇ ਹਵਾ ਗੁਣਵਤਾ 'ਚ ਵੱਡਾ ਸੁਧਾਰ ਆਇਆ ਹੈ। ਪੰਜਾਬ ਦੇ ਕਈ ਸ਼ਹਿਰਾਂ 'ਚ ਜਦੋਂ ਹਵਾ ਦੀ ਗੁਣਵਤਾ ਪਿਛਲੇ ਦਿਨਾਂ 'ਚ ਕਾਫੀ ਖ਼ਰਾਬ ਹੋ ਗਈ ਸੀ ਹੁਣ ਇਹ ਹਵਾ ਗੁਣਵਤਾ 'ਚ ਕਾਫੀ ਸੁਧਾਰ ਹੋਇਆ ਹੈ। ਪਿਛਲੇ ਦਿਨਾਂ 'ਚ ਅੰਮ੍ਰਿਤਸਰ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਦੀ ਹਵਾ ਗੁਣਵਤਾ 'ਚ ਕਾਫੀ ਵਿਗਾੜ ਆ ਗਿਆ ਸੀ ਜੋ ਹੁਣ ਬਰਸਾਤ ਨੇ ਪੰਜਾਬ ਦੇ ਬਹੁ ਗਿਣਤੀ ਖੇਤਰਾਂ ਦੀ ਹਵਾ ਗੁਣਵਤਾ ਪ੍ਰਦੂਸ਼ਣ ਮੁਕਤ ਹੋਣ ਲੱਗੀ ਹੈ। ਗ਼ੌਰਤਲਬ ਹੈ ਕਿ ਕਰੀਬ ਡੇਢ ਕੁ ਹਫ਼ਤਾ ਪਹਿਲਾਂ ਪੰਜਾਬ ਦੇ ਬਹੁ ਗਿਣਤੀ ਖੇਤਰਾਂ ਦੀ ਹਵਾ ਦਾ ਅੰਕੜਾ 200 ਤੋਂ ਵੱਧ ਸੀ ਜੋ ਹੁਣ 100 ਤੋਂ ਵੀ ਹੇਠਾਂ ਆ ਗਈ ਹੈ।
ਤਾਜ਼ਾ ਅੰਕੜੇ ਦਸਦੇ ਹਨ ਕਿ ਇਸ ਵੇਲੇ ਮੰਡੀ ਗੋਬਿੰਦਗੜ੍ਹ ਦੀ ਹਵਾ ਗੁਣਵਤਾ ਦਾ ਅੰਕੜਾ 154 ਹੈ ਬਾਕੀ ਪੰਜਾਬ ਦੇ ਸਾਰੇ ਹੀ ਖੇਤਰਾਂ ਦੀ ਹਵਾ ਗੁਣਵਤਾ ਦਾ ਅੰਕੜਾ 100 ਤੋਂ ਹੇਠਾਂ ਆ ਗਿਆ। ਇਸ ਵੇਲੇ ਅੰਮ੍ਰਿਤਸਰ 37, ਬਠਿੰਡਾ 32, ਲੁਧਿਆਣਾ 94, ਪਟਿਆਲਾ 84, ਰੋਪੜ 60, ਫ਼ਰੀਦਕੋਟ 44, ਮੁਕਤਸਰ 40, ਰੋਪੜ 60 ਅਤੇ ਚੰਡੀਗੜ੍ਹ ਦੀ ਹਵਾ ਗੁਣਵਤਾ 113 ਹੈ। ਦਿੱਲੀ ਤੇ ਹਰਿਆਣਾ ਦੇ ਬਹੁ ਗਿਣਤੀ ਖੇਤਰਾਂ ਦੀ ਹਵਾ ਹਾਲੇ ਵੀ ਵਿਗੜੀ ਹੋਈ ਹੈ। ਜੇਕਰ ਹਰਿਆਣਾ ਤੇ ਦਿੱਲੀ ਦੇ ਅੰਕੜੇ ਦੇਖੇ ਜਾਣ ਤਾਂ ਇਸ ਵੇਲੇ ਦੇਸ ਦੀ ਰਾਜਧਾਨੀ ਦੀ ਹਵਾ ਗੁਣਵਤਾ ਦਾ ਅੰਕੜਾ 361, ਨੋਇਡਾ 409, ਫ਼ਰੀਦਾਬਾਦ 350, ਸੋਨੀਪਤ 350, ਯਮਨਾਨਗਰ 248, ਅੰਬਾਲਾ 150, ਕੈਥਲ 129, ਕਰਨਾਲ 134, ਜੀਂਦ 184, ਸਿਰਸਾ ਦੀ ਹਵਾ ਗੁਣਵਤਾ 77 ਹੈ।
ਹਰਿਆਣਾ ਅਤੇ ਦਿੱਲੀ ਦੀ ਹਵਾ ਹਾਲੇ ਵੀ ਪ੍ਰਦੂਸ਼ਣ ਦੀ ਮਾਰ ਹੇਠ