ਜੈਪੁਰ-ਦਿੱਲੀ ਬਾਰਡਰ ਸੀਲ ਕਰਨ ਦੇ ਐਲਾਨ ਨਾਲ ਕੇਂਦਰ ਵੱਡੀ ਮੁਸ਼ਕਲ ਵਿਚ
Published : Dec 13, 2020, 6:31 am IST
Updated : Dec 13, 2020, 6:31 am IST
SHARE ARTICLE
image
image

ਜੈਪੁਰ-ਦਿੱਲੀ ਬਾਰਡਰ ਸੀਲ ਕਰਨ ਦੇ ਐਲਾਨ ਨਾਲ ਕੇਂਦਰ ਵੱਡੀ ਮੁਸ਼ਕਲ ਵਿਚ

ਜੈਪੁਰ ਦਿੱਲੀ ਹਾਈਵੇਅ ਚਾਲੂ ਰੱਖਣ ਲਈ ਵੱਡੀ ਗਿਣਤੀ ਵਿਚ ਫ਼ੋਰਸ ਦੀ ਤੈਨਾਤੀ


ਚੰਡੀਗੜ੍ਹ, 12 ਦਸੰਬਰ (ਗੁਰਉਪਦੇਸ਼ ਭੁੱਲਰ): ਕਿਸਾਨ ਜਥੇਬੰਦੀਆਂ ਵਲੋਂ ਅਗਲੇ ਐਕਸ਼ਨ ਤਹਿਤ ਅੰਦੋਲਨ ਨੂੰ ਤੇਜ਼ ਕਰਨ ਲਈ 13 ਦਸੰਬਰ ਨੂੰ ਜੈਪੁਰ ਦਿੱਲੀ ਬਾਰਡਰ ਸੀਲ ਕਰਨ ਦੇ ਐਲਾਨ ਨਾਲ ਕੇਂਦਰ ਸਰਕਾਰ ਸਾਹਮਣੇ ਵੱਡੀ ਮੁਸ਼ਕਲ ਖੜੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ਤੋਂ ਇਲਾਵਾ ਗਾਜ਼ੀਪੁਰ ਬਾਰਡਰ ਤਾਂ ਪਹਿਲਾਂ ਹੀ ਲੱਖਾਂ ਕਿਸਾਨਾਂ ਨੇ ਰੋਕੇ ਹੋਏ ਹਨ। ਇਸ ਨਾਲ ਦਿੱਲੀ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੀ ਆਵਾਜਾਈ ਪ੍ਰਭਾਵਤ ਹੋਈ ਹੈ ਪਰ ਜੈਪੁਰ ਦਿੱਲੀ ਮਾਰਗ ਸੀਲ ਹੋਣ ਬਾਅਦ ਉਤਰੀ ਭਾਰਤ ਦੇ ਰਾਜਾਂ ਦਾ ਸੰਪਰਕ ਪਛਮੀ ਤੇ ਦਖਣੀ ਰਾਜਾਂ ਨਾਲੋਂ ਟੁੱਟ ਜਾਵੇਗਾ। ਇਸ ਲਈ ਕੇਂਦਰ ਸਰਕਾਰ ਇਸ ਬਾਰਡਰ ਨੂੰ ਬੰਦ ਹੋਣ ਤੋਂ ਬਚਾਉਣ ਦੇ ਯਤਨਾਂ ਵਿਚ ਹੈ। ਮਿਲੀ ਜਾਣਕਾਰੀ ਮੁਤਾਬਕ ਜੈਪੁਰ ਦਿੱਲੀ ਮਾਰਗ 'ਤੇ ਜਿਥੇ ਵੱਡੀ ਗਿਣਤੀ ਵਿਚ ਪੁਲਿਸ ਤੇ ਪੈਰਾ ਮਿਲਟਰੀ ਫ਼ੋਰਸ ਲਾ ਦਿਤੀ ਗਈ ਹੈ ਉਥੇ 60 ਡਿਊਟੀ ਮੈਜਿਸਟ੍ਰੇਟਾਂ ਦੀ ਤੈਨਾਤੀ ਵੀ ਸਥਿਤੀ ਨਾਲ ਨਿਪਟਣ ਲਈ ਕੀਤੀ ਗਈ ਹੈ। ਪੰਜਾਬ ਤੋਂ ਇਸ ਮਾਰਗ 'ਤੇ ਪਹੁੰਚੇ ਕੁੱਝ ਕਿਸਾਨਾਂ ਨੂੰ ਅੱਜ ਬਾਅਦ ਦੁਪਹਿਰ ਪੁਲਿਸ ਨੇ ਹਿਰਾਸਤ ਵਿਚ ਵੀ ਲਿਆ ਹੈ। ਪਰ ਕਿਸਾਨ ਜਥੇਬੰਦੀਆਂ ਦੀ ਯੋਜਨਾ ਮੁਤਾਬਕ ਰਾਜਸਥਾਨ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਜੈਪੁਰ ਦਿੱਲੀ ਬਾਰਡਰ ਨੂੰ ਸੀਲ ਕਰਨ ਲਈ ਸ਼ਾਹਜਾਹਪੁਰ ਦੀ ਹੱਦ 'ਤੇ ਇਕੱਠੇ ਹੋਏ ਹਨ ਜਿਸ ਕਾਰਨ ਲੰਮੇ ਕਾਫ਼ਲੇ ਕਾਰਨ ਪਹਿਲਾਂ
ਹੀ ਸੜਕ ਜਾਮ ਦੀ ਸਥਿਤੀ ਬਣ ਚੁੱਕੀ ਹੈ। 13 ਦਸੰਬਰ ਨੂੰ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਅੱਗੇ ਵੱਧ ਕੇ ਜੈਪੁਰ ਦਿੱਲੀ ਬਾਰਡਰ ਵੱਲ ਇਸ ਨੂੰ ਸੀਲ
ਕਰਨ ਲਈ ਵਧੇਗਾ। ਇਹ ਬਾਰਡਰ ਸੀਲ ਹੋਣ ਬਾਅਦ ਉਤਰੀ ਰਾਜਾਂ ਦਾ ਸੰਪਰਕ ਪਛਮੀ ਤੇ ਦਖਣੀ ਰਾਜਾਂ ਨਾਲੋਂ ਟੁੱਟਣ ਤੇ ਸਬਜ਼ੀਆਂ, ਫਲਾਂ ਤੇ ਹੋਰ ਖੁਰਾਕੀ ਪਦਾਰਥਾਂ ਦੀ ਸਪਲਾਈ ਵੱਡੀ ਪੱਧਰ 'ਤੇ ਰੁਕੇਗੀ ਅਤੇ ਮੁੰਬਈ ਤੋਂ ਆਉਣ ਵਾਲੀਆਂ ਉਦਯੋਗਿਕ ਕਾਰੋਬਾਰ ਨਾਲ ਸਬੰਧਤ ਵਸਤੂਆਂ ਤੇ ਸਾਜ਼ੋ ਸਮਾਨ ਦੀ ਸਪਲਾਈ ਠੱਪ ਹੋਵੇਗੀ। ਜੈਪੁਰ ਦਿੱਲੀ ਹਾਈਵੇਅ ਬੰਦ ਹੋਣ ਨਾਲ ਦੇਸ਼ ਨੂੰ ਰੋਜ਼ਾਨਾ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
 

ਜੈਪੁਰ ਦਿੱਲੀ ਹਾਈਵੇਅ 'ਤੇPhotoPhoto ਤੈਨਾਤ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸ ਦੇ ਜਵਾਨ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement