
ਉਹਨਾਂ ਕਿਹਾ ਕਿ ਜੇਕਰ ਸਰਕਾਰ ਜਲਦੀ ਫੈਸਲਾ ਨਹੀਂ ਲੈਂਦੀ ਤਾਂ ਅਸੀਂ ਰੁਕਣ ਵਾਲੇ ਨਹੀਂ। ਅਸੀਂ ਸਿਰਫ ਮੋਰਚਾ ਮੁਲਤਵੀ ਕੀਤਾ ਹੈ, ਵਾਪਸ ਨਹੀਂ ਲਿਆ।
ਅੰਮ੍ਰਿਤਸਰ (ਚਰਨਜੀਤ ਸਿੰਘ ਸੁਰਖ਼ਾਬ): ਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦਰਬਾਰ ਸਾਹਿਬ ਆਏ ਹਾਂ ਕਿਉਂਕਿ ਉਹਨਾਂ ਨੇ ਹੀ ਸਾਨੂੰ ਇਹ ਅੰਦੋਲਨ ਲੜਨ ਅਤੇ ਇਸ ਨੂੰ ਜਿੱਤਣ ਦੀ ਸ਼ਕਤੀ ਦਿੱਤੀ ਹੈ। ਅਸੀਂ ਭਵਿੱਖ ਲਈ ਚੰਗੇ ਫੈਸਲੇ ਲੈਣ ਦੀ ਮਤ ਬਖ਼ਸ਼ਣ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ।
Balbir Singh Rajewal
ਕਿਸਾਨ ਅੰਦੋਲਨ ਮੁਲਤਵੀ ਕਰਨ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਅੰਦੋਲਨ ਨੂੰ ਮੁਲਤਵੀ ਕਰਨ ਪਿੱਛੇ ਬਹੁਤ ਵੱਡਾ ਕਾਰਨ ਹੈ। ਐਮਐਸਪੀ ਕਿਸਾਨਾਂ ਦੀ ਜਿੰਦ ਜਾਨ ਹੈ, ਇਹ ਇਕ ਦਿਨ ਵਿਚ ਹੱਲ ਹੋਣ ਵਾਲਾ ਮੁੱਦਾ ਨਹੀਂ ਹੈ। ਸਰਕਾਰ ਵਲੋਂ ਬਣਾਈ ਕਮੇਟੀ ਵਿਚ ਵੀ ਕਈ ਸ਼ੰਕੇ ਹਨ। ਇਸ ਬਾਰੇ ਬਹੁਤ ਵਿਸਥਾਰ ਵਿਚ ਚਰਚਾ ਹੋਵੇਗੀ। ਇਸ ਵਿਚ ਸਮਾਂ ਜ਼ਰੂਰ ਲੱਗੇਗਾ।
Balbir Singh Rajewal
ਕਿਸਾਨ ਆਗੂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਕਿਹਾ ਹੈ ਕਿ ਇਕ ਸਾਲ ਵਿਚ ਕਿਸਾਨਾਂ ਨੂੰ ਕਾਨੂੰਨ ਬਣਾ ਕੇ ਦਿੱਤਾ ਜਾਵੇ, ਇਸ ਦੇ ਤਹਿਤ ਐਮਐਸਪੀ ਤੋਂ ਘੱਟ ਕੀਮਤ ’ਤੇ ਫਸਲ ਖਰੀਦਣ ਨੂੰ ਅਪਰਾਧ ਮੰਨਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਜਲਦੀ ਫੈਸਲਾ ਨਹੀਂ ਲੈਂਦੀ ਤਾਂ ਅਸੀਂ ਰੁਕਣ ਵਾਲੇ ਨਹੀਂ। ਅਸੀਂ ਸਿਰਫ ਮੋਰਚਾ ਮੁਲਤਵੀ ਕੀਤਾ ਹੈ, ਵਾਪਸ ਨਹੀਂ ਲਿਆ।
Farmer leaders paid obeisance at the Darbar Sahib
ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਵਰਗੀ ਝੂਠੀ ਪਾਰਟੀ ਅੱਜ ਤੱਕ ਨਹੀਂ ਦੇਖੀ, ਇਹਨਾਂ ਦੇ ਸਵੇਰੇ ਬਿਆਨ ਕੁਝ ਹੋਰ ਹੁੰਦੇ ਨੇ ਅਤੇ ਸ਼ਾਮ ਨੂੰ ਹੋਰ। ਇਹਨਾਂ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ।