
ਦੁਨੀਆ ਭਰ 'ਚ ਚਮਕਿਆ ਚੰਡੀਗੜ੍ਹ ਦਾ ਨਾਂ ਹਰਨਾਜ਼ ਕੌਰ ਸੰਧੂ ਨੇ ਜਿੱਤਿਆ ਮਿਸ ਯੂਨੀਵਰਸ 2021 ਦਾ ਖਿਤਾਬ
ਚੰਡੀਗੜ੍ਹ : ਮਿਸ ਯੂਨੀਵਰਸ 2021 ਵਿੱਚ ਭਾਰਤ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਸ ਮੁਕਾਬਲੇ ਵਿੱਚ ਭਾਰਤ ਦੀ ਧੀ ਹਰਨਾਜ਼ ਕੌਰ ਸੰਧੂ ਨੇ 70ਵੇਂ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਹੈ।
Harnaaz Kaur Sandhu
ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਨੇ 21 ਸਾਲ ਦੇ ਲੰਬੇ ਸਮੇਂ ਬਾਅਦ ਇਹ ਖਿਤਾਬ ਜਿੱਤਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਸੋਮਵਾਰ ਸਵੇਰੇ ਇਜ਼ਰਾਈਲ ਦੇ ਇਲਾਟ ਵਿੱਚ ਆਯੋਜਿਤ ਕੀਤਾ ਗਿਆ।
Harnaaz Kaur Sandhu
ਇਸ ਮੁਕਾਬਲੇ ਵਿੱਚ ਭਾਰਤ ਦੀ ਹਰਨਾਜ਼ ਕੌਰ ਪਹਿਲਾ ਸਥਾਨ ਹਾਸਲ ਕਰਕੇ ਮਿਸ ਯੂਨੀਵਰਸ 2021 ਬਣ ਗਈ ਹੈ। ਹਰਨਾਜ਼ ਤੋਂ ਪਹਿਲਾਂ ਇਹ ਖਿਤਾਬ 1994 ਵਿੱਚ ਸੁਸ਼ਮਿਤਾ ਸੇਨ ਅਤੇ 2000 ਵਿੱਚ ਲਾਰਾ ਦੱਤਾ ਨੇ ਜਿੱਤਿਆ ਸੀ। ਭਾਰਤ ਨੇ ਹੁਣ ਤੀਜੀ ਵਾਰ ਇਹ ਖਿਤਾਬ ਜਿੱਤਿਆ ਹੈ।
The new Miss Universe is...India!!!! #MISSUNIVERSE pic.twitter.com/DTiOKzTHl4
— Miss Universe (@MissUniverse) December 13, 2021
ਦੱਸ ਦੇਈਏ ਕਿ ਹਾਲ ਹੀ 'ਚ ਉਸ ਨੇ 'ਲਿਵਾ ਮਿਸ ਦੀਵਾ ਯੂਨੀਵਰਸ 2021' (Miss Universe 2021) ਦਾ ਖਿਤਾਬ ਵੀ ਜਿੱਤਿਆ ਹੈ।ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਹਰਨਾਜ਼ ਕੌਰ ਸੰਧੂ ਫੇਮਿਨਾ ਮਿਸ ਇੰਡੀਆ-2019 (Femina Miss India -2019) ਦੇ ਗ੍ਰੈਂਡ ਫਿਨਾਲੇ ਵਿੱਚ ਪਹੁੰਚੀ ਸੀ। ਸੈਕਟਰ-42 ਸਥਿਤ ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ (GCG) ਦੀ ਵਿਦਿਆਰਥਣ ਹਰਨਾਜ਼ ਕੌਰ ਸੰਧੂ ਮੂਲ ਰੂਪ ਵਿੱਚ ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਹੁਣ ਉਸਦਾ ਪੂਰਾ ਪਰਿਵਾਰ ਮੋਹਾਲੀ ਵਿੱਚ ਰਹਿੰਦਾ ਹੈ।
ਹਰਨਾਜ਼ ਦੀ ਮਾਂ ਦੱਸਦੀ ਹੈ ਕਿ ਉਸ ਦੀ ਬੇਟੀ ਬਚਪਨ ਤੋਂ ਹੀ ਜੱਜ ਬਣਨਾ ਚਾਹੁੰਦੀ ਹੈ। ਹਰਨਾਜ਼ ਨੇ ਆਪਣੀ ਸਕੂਲੀ ਪੜ੍ਹਾਈ ਸੈਕਟਰ-40 ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਅਤੇ 12ਵੀਂ ਸੈਕਟਰ-35 ਖਾਲਸਾ ਸਕੂਲ ਤੋਂ ਕੀਤੀ। ਥੀਏਟਰ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੀ ਹਰਨਾਜ਼ ਨੂੰ ਜਾਨਵਰਾਂ ਨਾਲ ਵਿਸ਼ੇਸ਼ ਲਗਾਅ ਹੈ