
MLA ਬਲਜਿੰਦਰ ਕੌਰ ਨੂੰ ਮਿਲਿਆ ਚੀਫ਼ ਵ੍ਹਿਪ ਦਾ ਅਹੁਦਾ
ਮੋਹਾਲੀ : ਵਿਧਾਇਕਾ ਬਲਜਿੰਦਰ ਕੌਰ ਨੂੰ ਚੀਫ਼ ਵ੍ਹਿਪ ਦਾ ਅਹੁਦਾ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਮਿਲਣਗੀਆਂ। ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਤੀ ਮਹੀਨਾਂ ਉਨ੍ਹਾਂ ਦੀ ਤਨਖ਼ਾਹ 50 ਹਜ਼ਾਰ ਰੁਪਏ ਹੋਵੇਗੀ।
ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ, ਸਰਕਾਰੀ ਰਿਹਾਇਸ਼ ਸਮੇਤ ਹਲਕਾ ਭੱਤਾ ਅਤੇ ਸਕੱਤਰੇਤ ਭੱਤਾ ਵੀ ਮਿਲੇਗਾ। ਚੀਫ਼ ਵ੍ਹਿਪ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਟੈਲੀਫ਼ੋਨ ਖ਼ਰਚ ਤੇ ਸਰਕਾਰੀ ਗੱਡੀ ਮਿਲੇਗੀ। ਇੰਨਾ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰ ਮਿਲੇਗਾ ਚੀਫ ਵ੍ਹਿਪ ਨੂੰ ਸਟੇਟ ਗੈਸਟ ਦਾ ਰੁਤਬਾ ਵੀ ਹਾਸਲ ਹੋਵੇਗਾ।