ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਕੁਰਸੀਆਂ ਤੇ ਬੈਂਚ ਫੂਕਣ ’ਤੇ ਭਖੇ MP ਬਿੱਟੂ
ਲੁਧਿਆਣਾ - ਅੱਜ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਮੀਡੀਆ ਨਾ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਹਨ ਜਿਵੇਂ ਕਿ ਪਿਛਲੇ ਦਿਨੀਂ ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਏਕੇ 47 ਨਾਲ ਕਤਲ ਕੀਤਾ ਗਿਆ ਹੈ ਇੱਦਾਂ ਅੱਜ ਤੱਕ ਕਿਸੇ ਦਾ ਵੀ ਕਤਲ ਨਹੀਂ ਹੋਇਆ ਸੀ।
ਉਹਨਾਂ ਕਿਹਾ ਕਿ ਇਸ ਕਤਲ ਤੋਂ ਬਾਅਦ ਵੀ ਬਾਹਰੀ ਗਤੀਵਿਧੀਆਂ ਰੁਕ ਨਹੀਂ ਰਹੀਆਂ, ਕਿਤੇ ਥਾਣਿਆਂ 'ਤੇ ਹਮਲੇ ਹੁੰਦੇ ਹਨ ਕਿਤੇ ਆਰਪੀਜੀ ਹਮਲੇ ਹੋ ਰਹੇ ਹਨ।
ਉਹਨਾਂ ਕਿਹਾ ਕਿ ਪਾਰਲੀਮੈਂਟ ਤਾਂ ਲੋਕਤੰਤਰ ਦਾ ਮੰਦਰ ਹੈ ਜੇ ਅਸੀਂ ਇੱਥੇ ਗੱਲ ਨਹੀਂ ਕਰਾਂਗੇ ਤਾਂ ਫਿਰ ਹੋਰ ਕਿੱਥੇ ਕਰੀਏ। ਸਿੱਧੂ ਦੇ ਮਾਪੇ ਹਰ ਐਤਵਾਰ ਨੂੰ ਲੋਕਾਂ ਅੱਗੇ ਪੁੱਤ ਨੂੰ ਯਾਦ ਕਰ ਕੇ ਰੋਂਦੇ ਹਨ। ਉਹਨਾਂ ਕਿਹਾ ਕਿ ਅੱਜ ਮੈਂ ਉਸਦਾ ਮੁੱਦਾ ਤਾਂ ਚੁੱਕਿਆ ਕਿ ਉਸ ਨੂੰ ਵੀ ਇਨਸਾਫ਼ ਮਿਲ ਸਕੇ ਕਿਉਂਕਿ ਜੇ ਅਸੀਂ ਹੀ ਇਹ ਮੁੱਦਾ ਨਾ ਚੁੱਕਾਂਗੇ ਤਾਂ ਸਾਡਾ ਪੰਜਾਬ ਤੋਂ ਸਾਂਸਦ ਹੋਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਪਾਰਲੀਮੈਂਟ ਵਿਚੋਂ ਇਹ ਪੂਰੇ ਦੇਸ਼ ਤੱਕ ਗਈ ਹੋਵੇਗੀ ਤੇ ਹੁਣ ਏਜੰਸੀਆਂ ਤੇ ਦੇਸ਼ ਦੀ ਸਰਕਾਰ ਮਿਲ ਕੇ ਸਿੱਧੂ ਨੂੰ ਇਨਸਾਫ਼ ਦੇਣਗੀਆਂ ਤੇ ਜਿਸ ਦਿਨ ਉਸ ਨੂੰ ਇਨਸਾਫ਼ ਮਿਲੇਗਾ ਉਸ ਦਿਨ ਉਸ ਦੇ ਮਾਪਿਆਂ ਦਾ ਕਲੇਜਾ ਠਰੇਗਾ ਤੇ ਮੇਰਾ ਵੀ ਉਸ ਦਿਨ ਪਾਰਲੀਮੈਂਟ ਵਿਚ ਬੋਲਣ ਦਾ ਫ਼ਾਇਦਾ ਹੋਵੇਗਾ।
ਇਸ ਦੇ ਨਾਲ ਹੀ ਉਹਨਾਂ ਨੇ ਕੁਲਦੀਪ ਚਾਹਲ ਦੇ ਤਬਾਦਲੇ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਮਰੀ ਹੋਈ ਸਰਕਾਰ ਹੈ ਕਿਉਂਕਿ ਅੱਜ ਤੱਕ ਇਸ ਤਰ੍ਹਾਂ ਕਦੇ ਹੋਇਆ ਨਹੀਂ ਹੈ ਕਿ ਕੋਈ ਸਮੇਂ ਤੋਂ ਪਹਿਲਾਂ ਕਿਸੇ ਨੂੰ ਹਟਾ ਦੇਵੇ ਤੇ ਕੁਲਦੀਪ ਚਾਹਲ ਦੇ ਤਾਂ 8 ਮਹੀਨੇ ਅਜੇ ਪਏ ਸਨ।
ਉਹਨਾਂ ਕਿਹਾ ਕਿ ਜਿਨ੍ਹਾਂ ਨੇ ਇਹ ਬਦਲੀ ਕੀਤੀ ਹੈ ਉਹਨਾਂ ਨੇ ਵੀ ਬਹੁਤ ਕੋਝੀ ਹਰਕਤ ਕੀਤੀ ਹੈ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਬਾਰਡਰ ਸਟੇਟ ਹੈ ਤੇ ਇਸ ਦੇ ਹਾਲਾਤ ਬਹੁਤ ਮਾੜੇ ਹਨ।
ਰਵਨੀਤ ਬਿੱਟੂ ਨੇ ਸਰਕਾਰ ਨੂੰ ਜੋਕਰਾਂ ਦੀ ਸਰਕਾਰ ਦੱਸਿਆ ਤੇ ਲਲਕਾਰਦੇ ਹੋਏ ਕਿਹਾ ਕਿ ਹੁਣ ਦਿਖਾਓ ਅਪਣੀ ਤਾਕਤ ਤੇ ਪੰਜਾਬ ਨੂੰ ਬਚਾਓ ਕਿਉਂਕਿ ਪੰਜਾਬ ਕੋਲ ਤਾਂ ਹੁਣ ਕੋਈ ਤਾਕਤ ਛੱਡੀ ਹੀ ਨਹੀਂ ਜਾ ਰਹੀ। ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਦਿੱਤੀਆਂ ਹਨ ਤੇ ਲੋਕਾਂ ਨੇ ਇੰਨਾ ਵਿਸ਼ਵਾਸ ਕੀਤਾ ਹੈ ਤਾਂ ਫਿਰ ਹੁਣ ਉਹਨਾਂ ਨੂੰ ਵੀ ਤਾਕਤ ਦਿਖਾਉਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਨੂੰ ਲੈ ਕੇ ਵੀ ਬਿਆਨ ਦਿੱਤਾ ਤੇ ਕਿਹਾ ਕਿ ਅਸੀਂ ਪਹਿਲਾਂ ਤਾਂ ਚੁੱਪ ਰਹੇ ਸੀ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਸੀ ਕਿ ਇਹ ਚੰਗੇ ਕੰਮ ਕਰ ਰਿਹਾ ਹੈ ਜਾਂ ਮਾੜੇ ਪਰ ਜੋ ਅੰਦਰ ਦਾ ਸ਼ੈਤਾਨ ਹੁੰਦਾ ਹੈ ਉਹ ਜਾਂਦਾ ਨਹੀਂ ਹੈ। ਅੰਮ੍ਰਿਤਪਾਲ ਨੇ ਪਹਿਲਾਂ ਵੀ ਤੇ ਹੁਣ ਵੀ ਇਕ ਗੁਰਦੁਆਰਾ ਸਾਹਿਬ ਵਿਚ ਇਹ ਹਰਕਤ ਕੀਤੀ ਪਰ ਇਸ ਦੀ ਇੰਨੀ ਹਿੰਮਤ ਹੋਣੀ ਨਹੀਂ ਸੀ ਜੇ ਕੋਈ ਕਾਰਵਾਈ ਕੀਤੀ ਗਈ ਹੁੰਦੀ। ਜੇ ਕਾਰਵਾਈ ਨਾ ਕੀਤੀ ਗਈ ਤਾਂ ਇਹ ਕੋਝੀਆਂ ਹਰਕਤਾਂ ਇੱਦਾਂ ਹੀ ਵਧਦੀਆਂ ਜਾਣਗੀਆਂ।