ਵਿਦੇਸ਼ ’ਚ ਮਾਮਲਾ ਚਲ ਰਿਹਾ ਹੋਵੇ ਤਾਂ ਭਾਰਤ ਵਿਚ FIR ਗ਼ਲਤ: ਹਾਈ ਕੋਰਟ
Published : Dec 13, 2024, 9:16 am IST
Updated : Dec 13, 2024, 9:16 am IST
SHARE ARTICLE
Punjab and Haryana High Court
Punjab and Haryana High Court

ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਬੈਂਚ ਨੇ ਕਿਹਾ ਕਿ ਭਾਰਤ ਵਿਚ ਸਿਰਫ਼ ਤੰਗ ਕਰਨ ਦੇ ਮਕਸਦ ਨਾਲ ਅਪਰਾਧਕ ਸ਼ਿਕਾਇਤਾਂ ਦਾਖ਼ਲ ਕੀਤੀਆਂ ਜਾਂਦੀਆਂ ਹਨ।

ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਸਟਰੇਲੀਆ ਦੀ ਨਾਗਰਿਕਤਾ ਰੱਖਣ ਵਾਲੀ ਔਰਤ ਵਲੋਂ ਅਪਣੇ ਸਾਬਕਾ ਆਸਟਰੇਲੀਅਨ ਪਤੀ ਅਤੇ ਸੱਸ-ਸਹੁਰੇ ਵਿਰੁਧ ਦਾਇਰ ਕੀਤੇ ਗਏ ਬੇਰਹਿਮੀ ਦੇ ਕੇਸ ਨੂੰ ਰੱਦ ਕਰਦਿਆਂ ਕਿਹਾ ਕਿ ਵਿਦੇਸ਼ੀ ਨਾਗਰਿਕਾਂ, ਜਿਨ੍ਹਾਂ ਨੇ ਸਵੈ-ਇੱਛਾ ਨਾਲ ਨਾਗਰਿਕਤਾ ਪ੍ਰਾਪਤ ਕੀਤੀ ਹੈ, ਵਲੋਂ ਭਾਰਤ ਵਿਚ ਵਿਆਹ ਦੇ ਝਗੜਿਆਂ ਵਿਚ ਅਪਰਾਧਿਕ ਮੁਕੱਦਮਾ ਚਲਾਉਣ ਦਾ ਰੁਝਾਨ ਪ੍ਰੇਸ਼ਾਨ ਕਰਨ ਵਾਲਾ ਹੈ। 

ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਬੈਂਚ ਨੇ ਕਿਹਾ ਕਿ ਭਾਰਤ ਵਿਚ ਸਿਰਫ਼ ਤੰਗ ਕਰਨ ਦੇ ਮਕਸਦ ਨਾਲ ਅਪਰਾਧਕ ਸ਼ਿਕਾਇਤਾਂ ਦਾਖ਼ਲ ਕੀਤੀਆਂ ਜਾਂਦੀਆਂ ਹਨ। ਜਦੋਂ ਵਿਦੇਸ਼ਾਂ ਵਿਚ ਸਬੰਧਤ ਫ਼ੋਰਮ ਦੁਆਰਾ ਵਿਆਹ ਸਬੰਧੀ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ, ਤਾਂ ਭਾਰਤ ਵਿਚ ਪ੍ਰੌਕਸੀ ਮੁਕੱਦਮੇਬਾਜ਼ੀ ਨੂੰ ਨਿਜੀ ਰੰਜਿਸ਼ ਨੂੰ ਪੂਰਾ ਕਰਨ ਲਈ ਭਾਰਤ ਵਿਚ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।

ਬੈਂਚ ਨੇ ਅਜਿਹੇ ਕਥਿਤ ਅਨੈਤਿਕ ਅਭਿਆਸ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਖ਼ਤ ਰਾਏ ਦਿਤੀ ਹੈ ਕਿ ਨਿਆਂ ਦੀ ਧਾਰਾ ਨੂੰ ਮਾੜੇ ਇਰਾਦੇ ਵਾਲੀਆਂ, ਘਿਨਾਉਣੀਆਂ ਕਾਰਵਾਈਆਂ ਦੁਆਰਾ ਰੋਕਣ ਦੀ ਆਗਿਆ ਨਹੀਂ ਦਿਤੀ ਜਾਣੀ ਚਾਹੀਦੀ ਜੋ ਪਹਿਲਾਂ ਤੋਂ ਜ਼ਿਆਦਾ ਕੰਮ ਵਾਲੀਆਂ ਅਦਾਲਤਾਂ ’ਤੇ ਹੋਰ ਬੋਝ ਪਾਉਂਦੀ ਹੈ।

ਭਾਰਤ ਵਿਚ ਰਹਿ ਰਹੇ ਦੁਖੀ ਰਿਸ਼ਤੇਦਾਰਾਂ ਨੂੰ ਤੰਗ ਕਰਨ ਲਈ ਅਪਰਾਧਕ ਮੁਕੱਦਮਾ ਚਲਾਉਣ ਦੀ ਕਾਰਵਾਈ ਸਪੱਸ਼ਟ ਤੌਰ ’ਤੇ ਕਾਨੂੰਨ ਦੀ ਪ੍ਰਕਿਰਿਆ ਦੀ ਇਕ ਗ਼ਲਤ ਦੁਰਵਰਤੋਂ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਨਿਆਇਕ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਗੰਧਲਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। 
ਇਹ ਟਿਪਣੀਆਂ ਆਈਪੀਸੀ ਦੀ ਧਾਰਾ 498-ਏ, 406 ਤਹਿਤ ਦਰਜ ਐਫ਼ਆਈਆਰ ਨੂੰ ਰੱਦ ਕਰਨ ਲਈ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀਆਂ ਗਈਆਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement