'ਸਿਰਫ਼ ਇੱਕ ਫੋਨ ਕਰਨ 'ਤੇ ਹੀ ਚਿੱਟਾ ਮਿਲ ਜਾਂਦਾ'
ਚੰਡੀਗੜ੍ਹ: ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਬੇਹੋਸ਼ ਹੋ ਜਾਂਦਾ ਹੈ ਤੇ ਬੇਹੋਸ਼ ਹੋਏ ਨੌਜਵਾਨਾਂ ਨੂੰ ਸਥਾਨਕ ਨਿਵਾਸੀਆਂ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਜਾਂਦੇ ਹਨ ਅਤੇ ਸਮੇਂ ਤੇ ਹਸਪਤਾਲ ਪਹੁੰਚਣ ਨਾਲ ਉਸ ਨੌਜਵਾਨ ਦੀ ਜਾਨ ਬਚ ਜਾਂਦੀ ਹੈ।
ਜਦੋਂ ਇਸ ਘਟਨਾ ਬਾਰੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਬੀਤੀ ਦੇਰ ਰਾਤ ਉਹ ਨੌਜਵਾਨ ਦੇ ਘਰੇ ਪਿੰਡ ਧੌਲਰਾ ਜਾ ਕੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਪਹੁੰਚਦੇ ਹਨ। ਉਨਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਉਹਨਾਂ ਦਾ ਬੇਟਾ ਜਲਦ ਠੀਕ ਹੋ ਜਾਵੇਗਾ ਅਤੇ ਉਹਨਾਂ ਪੁਲਿਸ ਨੂੰ ਵੀ ਹਦਾਇਤ ਕੀਤੀ।
ਜ਼ਿਕਰਯੋਗ ਹੈ ਕਿ ਇਹ ਜੋ ਘਟਨਾ ਨੌਜਵਾਨ ਦੇ ਨਾਲ ਹੋਈ ਹੈ ਉਹ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਹੋਈ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਜਦੋਂ ਉਹ ਨੌਜਵਾਨ ਨੂੰ ਮਿਲੇ ਤਾਂ ਉਸ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਨਸ਼ੇ ਦੇ ਕਾਰੋਬਾਰੀਆਂ ਨੂੰ ਫੋਨ ਕਰੋ ਅਤੇ ਨਸ਼ਾ ਤੁਹਾਨੂੰ ਉਪਲਬਧ ਹੋ ਜਾਂਦਾ ਹੈ।
ਚੰਨੀ ਨੇ ਕਿਹਾ ਕਿ ਜਿਸ ਲੜਕੇ ਨੂੰ ਨਸ਼ੇ ਦੀ ਆਦਤ ਪਈ ਹੈ ਉਸ ਨੇ ਇਹ ਗੱਲ ਕਹੀ ਹੈ ਕਿ ਉਸ ਨੂੰ 15 ਤੋਂ 20 ਹਜਾਰ ਰੁਪਏ ਦਾ ਮਹੀਨੇ ਦਾ ਚਿੱਟੇ ਦਾ ਨਸ਼ਾ ਖਾਣਾ ਪੈ ਰਿਹਾ ਹੈ। ਅਤੇ ਉਸਨੂੰ ਇਸਦੀ ਲੱਤ ਗਈ ਹੈ ਅਤੇ ਹੁਣ ਉਹ ਇਸ ਨੂੰ ਛੱਡਣਾ ਚਾਹੁੰਦਾ ਹੈ।
