
ਸਾਂਝਾ ਅਧਿਆਪਕ ਮੋਰਚਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਦੇ ਅੱਗੇ ਜ਼ਬਰਦਸਤ ਰੋਸ......
ਫ਼ਤਿਹਗੜ੍ਹ ਸਾਹਿਬ : ਸਾਂਝਾ ਅਧਿਆਪਕ ਮੋਰਚਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਦੇ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਪੁਤਲਾ ਸਾੜਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਅਧਿਆਪਕਾਂ ਨੇ ਦੱਸਿਆ ਕਿ ਨੇ ਸਿੱਖਿਆ ਮੰਤਰੀ 'ਤੇ ਪਟਿਆਲਾ ਸ਼ਹਿਰ 'ਚ ਅਧਿਆਪਕਾਂ ਦੇ ਪੱਕੇ ਧਰਨੇ ਦੇ 56ਵੇਂ ਦਿਨ ਕੀਤੇ ਸਾਰੇ ਐਲਾਨਾਂ ਤੋਂ ਪਿੱਛੇ ਹਟਦਿਆਂ ਗੈਰ-ਜਿੰਮੇਵਾਰਾਨਾ ਰਵੱਈਆ ਅਪਣਾਉਣ ਅਤੇ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਇਆ ਹੈ।
ਸਵਾ ਮਹੀਨਾ ਬੀਤਣ ਦੇ ਬਾਵਜੂਦ ਜਨਤਕ ਰੂਪ ਵਿੱਚ ਕੀਤੇ ਐਲਾਨਾਂ ਨੂੰ ਪੂਰਾ ਨਾ ਕਰਕੇ ਅਤੇ ਐੱਸ.ਐੱਸ ਏ ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਜਬਰੀ ਲਾਗੂ ਕਰਵਾਉਣ ਲਈ ਆਨ ਲਾਇਨ ਪਾਰਟਲ ਫਿਰ ਤੋਂ ਖੋਲਣ ਦੇ ਰੋਸ ਵਜੋਂ ਦਵਿੰਦਰ ਸਿੰਘ ਪੂਨੀਆ ਅਤੇ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਦੇ ਅੱਗੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਪੁਤਲਾ ਸਾੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਉੱਚ-ਪੱਧਰੀ ਮੈਰਿਟ ਅਤੇ ਟੈਸਟ ਦੇ ਅਧਾਰ ਤੇ ਭਰਤੀ ਹੋਏ ਐੱਸ. ਐੱਸ. ਏ/ਰਮਸਾ ਅਧਿਆਪਕਾਂ ਤੇ ਦਸ-ਸਾਲਾਂ ਬਾਅਦ ਸੇਵਾਵਾਂ ਰੈਗੂਲਰ
ਕਰਨ ਦੀ ਆੜ੍ਹ ਹੇਠ ਮੌਜੂਦਾ ਤਨਖਾਹਾਂ ਤੇ 9 ਅਕਤੂਬਰ ਨੂੰ 75% ਕਟੌਤੀ ਦਾ ਕੁਹਾੜਾ ਚਲਾ ਕੇ ਇਸ ਫੈਸਲੇ ਨੂੰ ਜਬਰੀ ਮਨਜੂਰ ਕਰਵਾਉਣ ਦੇ ਰਾਹ ਤੁਲੀ ਹੋਈ ਕਾਂਗਰਸ ਸਰਕਾਰ ਜਿੱਥੇ ਘੱਟ ਤਨਖਾਹ ਦੀ ਆਪਸ਼ਨ ਨਾ ਮਨਜੂਰ ਕਰਨ ਵਾਲੇ ਅਧਿਆਪਕਾਂ ਨੂੰ ਵਿਕਟੇਮਾਈਜ ਕਰਕੇ ਖੱਜਲ-ਖੁਆਰ ਕਰ ਰਹੀ ਹੈ, ਉੱਥੇ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹ ਨਾ ਦੇ ਕੇ ਅਧਿਆਪਕਾਂ ਨੂੰ ਮਜਦੂਰੀ ਕਰਨ ਲਈ ਮਜਬੂਰ ਕਰ ਰਹੀ ਹੈ,
ਕਿਉਂਕਿ ਤਨਖਾਹ ਤੋਂ ਬਿਨਾਂ ਜਿੱਥੇ ਅਧਿਆਪਕ ਆਪਣੇ ਪ੍ਰੀਵਾਰਾਂ ਨੂੰ ਰੋਟੀ ਅਤੇ ਦਵਾਈ ਦਵਾਉਣ ਤੋਂ ਵੀ ਅਸਮਰੱਥ ਹਨ, ਉੱਥੇ ਦੁਸਿਹਰੇ, ਦਿਵਾਲੀ ਨਵੇਂ ਸਾਲ ਤੇ ਹੁਣ ਲੋਹੜੀ-ਮਾਘੀ ਤੇ ਵੀ ਅਧਿਆਪਕਾਂ ਦੇ ਖੀਸੇ ਖਾਲੀ ਹਨ, ਜਿਸ ਨੂੰ ਲੈ ਕੇ ਇੱਕ ਪਾਸੇ ਐੱਸ. ਐੱਸ. ਏ/ਰਮਸਾ ਅਧਿਆਪਕ ਸਰਕਾਰ ਦੇ ਇਸ ਜ਼ੁਲਮ ਦਾ ਸੰਤਾਪ ਹੰਢਾ ਰਹੇ ਹਨ।