
ਲੋਹੜੀ ਦੇ ਮੁਕੱਦਸ ਤਿਉਹਾਰ ਤੇ ਹਿੰਦ-ਪਾਕਿ ਮੁਲਕਾਂ ਦੀ ਸਾਂਝੀ ਝੰਡੇ ਦੀ ਰਸਮ ਵੇਖਣ ਜਾ ਰਹੇ ਯਾਤਰੂਆਂ ਦੀ ਬੱਸ ਪੁਲਸ ਥਾਣਾ ਘਰਿੰਡਾ......
ਅੰਮ੍ਰਿਤਸਰ : ਲੋਹੜੀ ਦੇ ਮੁਕੱਦਸ ਤਿਉਹਾਰ ਤੇ ਹਿੰਦ-ਪਾਕਿ ਮੁਲਕਾਂ ਦੀ ਸਾਂਝੀ ਝੰਡੇ ਦੀ ਰਸਮ ਵੇਖਣ ਜਾ ਰਹੇ ਯਾਤਰੂਆਂ ਦੀ ਬੱਸ ਪੁਲਸ ਥਾਣਾ ਘਰਿੰਡਾ ਨਜਦੀਕ ਹਾਦਸਾ ਗ੍ਰਸਤ ਹੋ ਗਈ। ਬੱੱਸ 'ਚ ਬੈਠੇ 15 ਯਾਤਰੀਆਂ ਚੋਂ 4 ਨੂੰ ਗੰਭੀਰ ਸੱਟਾਂ ਲੱਗ ਗਈਆਂ, ਜਿਨ੍ਹਾਂ ਨੂੰ ਪੁਲਸ ਥਾਣਾ ਘਰਿੰਡਾ ਨੇ ਮੌਕੇ ਤੇ ਪਹੁੰਚ ਕੇ ਐਮਬੂਲੈਂਸ ਦੀ ਸਹਾਇਤਾ ਨਾਲ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਪਹੁੰਚਾਇਆ,
ਜਿਥੇ ਯਾਤਰੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ। ਜਗਜੀਤ ਟੂਰ ਐਂਡ ਟ੍ਰੈਵਲ ਬੱਸ ਨੰਬਰ (ਪੀਬੀ 09 ਡੀ 1155) ਨੂੰ ਚਲਾ ਰਹੇ ਡਰਾਈਵਰ ਕਰਮਜੀਤ ਸਿੰਘ ਵਾਸੀ ਪਿੰਡ ਸੁਲਤਾਨਵਿੰਡ ਨੂੰ ਪੁਲਸ ਥਾਣਾ ਘਰਿੰਡਾ ਨੇ ਗ੍ਰਿਫਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਸ 'ਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਬੱਸ ਡਿਵਾਈਡਰ 'ਚ ਜਾ ਵੱਜੀ ਜਿਸ ਕਾਰਨ ਹਾਦਸਾ ਵਾਪਰਿਆ ਹੈ।