
ਕਿਹਾ, ਭੱਖਦੇ ਮੁੱਦਿਆਂ 'ਤੇ ਮੇਰੇ ਨਾਲ ਬਹਿਸ਼ ਕਰ ਲੈਣ ਕੈਪਟਨ...
ਚੰਡੀਗੜ੍ਹ : ਆਉਂਦੇ ਦਿਨਾਂ 'ਚ ਪੰਜਾਬ ਦੀ ਸਿਆਸਤ ਦੇ ਦੋ ਦਿਗਜ਼ ਆਗੂਆਂ ਵਿਚਾਲੇ 'ਸਿਆਸੀ ਪਿੜ' ਹੋਰ ਗਰਮਾਉਂਦਾ ਦਿਸ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਜਵਾ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੇ ਸੰਕੇਤਾਂ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਕੈਪਟਨ ਖਿਲਾਫ਼ ਖੁਲ੍ਹ ਕੇ ਮੈਦਾਨ 'ਚ ਆ ਗਏ ਹਨ।
Photo
ਉਨ੍ਹਾਂ ਨੇ ਕੈਪਟਨ ਨੂੰ ਓਪਨ ਚੈਲੰਜ ਕਰਦਿਆਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਭਖਦੇ ਮੁੱਦਿਆਂ 'ਤੇ ਬਹਿਸ਼ ਕਰਨ ਨੂੰ ਤਿਆਰ ਹਨ।
Photo
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁੱਝ ਕਾਂਗਰਸੀ ਮੰਤਰੀਆਂ ਨੇ ਬਾਜਵਾ ਖਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਸੀ ਕਿ ਕਿ ਜਿਸ ਤਰ੍ਹਾਂ ਬਾਜਵਾ ਪੰਜਾਬ ਦੀ ਕਾਂਗਰਸ ਸਰਕਾਰ ਦੇ ਕੰਮਕਾਜ 'ਤੇ ਸਵਾਲ ਉਠਾ ਰਹੇ ਹਨ, ਉਹ ਤਰੀਕਾ ਗ਼ਲਤ ਹੈ। ਮੰਤਰੀਆਂ ਦਾ ਕਹਿਣਾ ਸੀ ਕਿ ਜੇਕਰ ਬਾਜਵਾ ਨਾਰਾਜ਼ ਹਨ ਤਾਂ ਉਨ੍ਹਾਂ ਨੂੰ ਅਪਣੀ ਨਰਾਜਗੀ ਪਰਟੀ ਪਲੇਟਫ਼ਾਰਮ 'ਤੇ ਸਾਂਝੀ ਕਰਨੀ ਚਾਹੀਦੀ ਸੀ।
Photo
ਇਸ ਤੋਂ ਨਾਰਾਜ਼ ਹੋਏ ਬਾਜਵਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਮੇਰੀ ਜਵਾਬਦੇਹੀ ਪੰਜਾਬ ਦੇ ਲੋਕਾਂ ਪ੍ਰਤੀ ਹੈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅੱਗੇ ਝੁਕਣ ਵਾਲਾ ਨਹੀਂ ਹਾਂ ਅਤੇ ਨਾ ਹੀ ਕੈਪਟਨ 'ਚ ਮੇਰੇ ਇਲਜ਼ਾਮਾਂ ਦਾ ਖੰਡਨ ਕਰਨ ਦੀ ਹਿੰਮਤ ਹੈ। ਇਸੇ ਕਾਰਨ ਉਨ੍ਹਾਂ ਨੇ ਕੈਬਨਿਟ ਦੇ ਸਹਿਯੋਗੀ ਸਾਥੀਆਂ ਦੀ ਮੱਦਦ ਲਈ ਹੈ।
Photo
ਉਧਰ ਕਾਂਗਰਸੀ ਮੰਤਰੀ ਦਾ ਕਹਿਣਾ ਹੈ ਕਿ ਬਾਜਵਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਮਾਰਗ 'ਤੇ ਚਲਦੇ ਵਿਖਾਈ ਦੇ ਰਹੇ ਹਨ।
Photo
ਜ਼ਿਕਰਯੋਗ ਹੈ ਕਿ ਬਾਜਵਾ ਨੇ ਬੀਤੇ ਦਿਨ ਮੁੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤੇ ਵਾਅਦਿਆਂ ਦੀ ਯਾਦ ਦੁਆਈ ਸੀ। ਇਸ ਤੋਂ ਬਾਅਦ ਪੰਜਾਬ ਕੈਬਨਿਟ ਨੇ ਬਾਜਵਾ ਖਿਲਾਫ਼ ਅਨੁਸ਼ਾਸਨਹੀਣਤਾ ਦੇ ਚਲਦੇ ਕਾਰਵਾਈ ਕਰਨ ਲਈ ਮਤਾ ਪਾਸ ਕੀਤਾ ਸੀ।