
ਬੀਐਸਐਫ਼ ਨੂੰ ਅੰਤਰਰਾਸ਼ਟਰੀ ਸਰਹੱਦ ’ਤੇ ਮਿਲੀ ਸੁਰੰਗ
ਜੰਮੂ, 13 ਜਨਵਰੀ: ਪਾਕਿਸਤਾਨ ਅਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਪਾਕਿਸਤਾਨੀ ਸੈਨਿਕ ਹਮੇਸ਼ਾ ਕੋਸÇ ਕਰਦੇ ਹਨ। ਉਥੇ, ਭਾਰਤ ਦੇ ਜਾਗਰੂਕ ਫ਼ੌਜੀਆਂ ਹਰ ਵਾਰ ਉਨ੍ਹਾਂ ਦੀਆਂ ਸਾਜ਼ਸ਼ਾਂ ਨੂੰ ਨਾਕਾਮ ਬਣਾ ਦਿੰਦੇ ਹਨ। ਹੁਣ ਪਾਕਿਸਤਾਨ ਨੇ ਅੰਤਰਰਾਸ਼ਟਰੀ ਸਰਹੱਦ (ਆਈਬੀ) ’ਤੇ ਅਤਿਵਾਦੀਆਂ ਨੂੰ ਘੁਸਪੈਠ ਕਰਨ ਦੇ ਇਰਾਦੇ ਨਾਲ ਜÇ ਕਠੂਆ ਦੇ ਹੀਰਾਨਗਰ ਸੈਕਟਰ ’ਚ ਇਕ ਸੁਰੰਗ ਬਣਾਈ ਗਈ ਹੈ, ਜਿਸ ਦਾ ਜਾਗਰੂਕ ਬੀਐਸਐਫ਼ ਦੇ ਜਵਾਨਾਂ ਨੇ ਪਤਾ ਲਗਾ ਲਿਆ ਹੈ। ਸੁਰੰਗ ਦੇ ਲੱਭਣ ਤੋਂ ਬਾਅਦ ਸੈਨਿਕਾਂ ਨੇ ਆਸ ਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਵੀ ਚਲਾਈ ਹੈ।
ਸੂਤਰ ਦੱਸਦੇ ਹਨ ਕਿ ਬੀਐਸਐਫ਼ ਦੇ ਜਵਾਨ ਰੋਜ਼ ਦੀ ਤਰ੍ਹਾਂ ਕੌਮਾਂਤਰੀ ਸਰਹੱਦ ’ਤੇ ਗਸ਼ਤ ਕਰ ਰਹੇ ਸਨ ਜਦੋਂ ਹੀਰਾਨਗਰ ਨੂੰ ਬੋਬੀਆ ਖੇਤਰ ਵਿਚ ਇਸ ਸੁਰੰਗ ਦਾ ਪਤਾ ਲੱਗਿਆ। ਇਹ ਸੁਰੰਗ ਅਤਿਵਾਦੀਆਂ ਵਲੋਂ ਘੁਸਪੈਠ ਕਰਨ ਦੇ ਇਰਾਦੇ ਨਾਲ ਬਣਾਈ ਗਈ ਸੀ, ਸਿਪਾਹੀਆਂ ਨੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿਤੀ।
ਇਹ ਖ਼ਦਸ਼ਾ ਹੈ ਕਿ ਅਤਿਵਾਦੀ ਸੁਰੰਗ ਰਾਹੀਂ ਇਸ ਪਾਸੇ ਘੁਸਪੈਠ ਕਰ ਚੁਕੇ ਹਨ। ਇਸ ਸ਼ੱਕ ਨੂੰ ਦੂਰ ਕਰਨ ਲਈ ਬੀਐਸਐਫ਼, ਸੀਆਰਪੀਐਫ਼ ਅਤੇ ਜੰਮੂ ਕਸ਼ਮੀਰ ਪੁਲਿਸ ਦੀਆਂ ਟੀਮਾਂ ਨੇ ਖੇਤਰ ਵਿਚ ਤਲਾਸ਼ੀ ਮੁਹਿੰਮ ਚਲਾਈ ਹੈ। ਬੋਬੀਆ ਵਿਚ ਪੈਂਦੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਕੀ ਉਨ੍ਹਾਂ ਨੇ ਰਾਤ ਨੂੰ ਜਾਂ ਸਵੇਰੇ ਤੜਕੇ ਕੋਈ ਸ਼ੱਕੀ ਵਿਅਕਤੀ ਵੇਖਿਆ। ਉਥੇ, ਜ਼ਿਲ੍ਹਾ ਮੈਜਿਸਟ੍ਰੇਟ ਵੀ ਸੁਰੰਗ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਤੁਰਤ ਮੌਕੇ ’ਤੇ ਪਹੁੰਚੇੇ। ਆਈਜੀਪੀ ਬੀਐਸਐਫ਼ ਐਨਐਸ ਜਾਮਵਾਲ ਨੇ ਹੀਰਾਨਗਰ ਅੰਤਰਰਾਸ਼ਟਰੀ ਸਰਹੱਦ ਤੋਂ ਮਿਲੀ ਸੁਰੰਗ ਦੀ ਜਾਂਚ ਕਰਨ ਉਪਰੰਤ ਦਸਿਆ ਕਿ ਡੇਢ ਸੌ ਫ਼ੁਟ ਦੀ ਸੁਰੰਗ ਦੀ ਲੰਬਾਈ 20 ਤੋਂ 25 ਫ਼ੁੁਟ ਹੈ। ਇਸ ਦੀ ਚੌੜਾਈ ਦੋ ਤੋਂ ਢਾਈ ਫ਼ੁਟ ਹੈ। ਉਨ੍ਹਾਂ ਨੇ ਦਸਿਆ ਕਿ ਇਹ ਸੁਰੰਗ ਪੁਰਾਣੀ ਲੱਗ ਰਹੀ ਹੈ। ਸਾਡੇ ਸੈਨਿਕਾਂ ਨੂੰ ਇਸ ਬਾਰੇ ਪਤਾ ਲੱਗਿਆ ਜਦੋਂ ਉਹ ਸਿਕਿਉਰਟੀ ਡੈਮ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਜੇ.ਸੀ.ਬੀ. ਰਾਹੀਂ ਕੰਮ ਚੱਲ ਰਿਹਾ ਸੀ, ਤਾਂ ਲੋਹੇ ਦੀਆਂ ਸਲਾਖਾਂ ਦੇ ਟੁਕੜੇ ਸੁਰੰਗ ਦੇ ਮੂੰਹ ’ਤੇ ਫਸ ਗਏ। (ਏਜੰਸੀ)
ਸੁਰੰਗ ਦੇ ਮੂੰਹ ਨੂੰ ਲੋਹੇ ਦੇ ਸਰੀਏ ਲਗਾ ਕੇ ਮਿੱਟੀ ਨਾਲ ਬੰਦ ਕੀਤਾ ਗਿਆ ਸੀ।
ਅਜਿਹਾ ਲਗਦਾ ਹੈ ਕਿ ਸੁਰੰਗ ਦੀ ਅਜੇ ਤਕ ਘੁਸਪੈਠ ਲਈ ਨਹੀਂ ਵਰਤੀ ਗਈ ਹੈ। ਫਿਰ ਵੀ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਤਿਵਾਦੀ ਪਹਿਲਾਂ ਇਸ ਸੁਰੰਗ ਵਿਚ ਘੁਸਪੈਠ ਕਰ ਚੁਕੇ ਹਨ ਜਾਂ ਨਹੀਂ। ਹਾਲਾਂਕਿ, ਸੁਰੰਗ ਵਿਚੋਂ ਦੋ ਰੇਤ ਦੀਆਂ ਥੈਲੀਆਂ ਵੀ ਮਿਲੀਆਂ ਹਨ ਜੋ ਕਿ ਪਾਕਿਸਤਾਨੀ ਕੰਪਨੀ ਦਾ ਨਾਮ ਹੈ। (ਪੀਟੀਆਈ)