ਮਾਨਸਾ ਦੇ ਲਵਪ੍ਰੀਤ ਨੇ ਹਿਮਾਚਲ ਪ੍ਰਦੇਸ਼ ਦੀ ਸੱਭ ਤੋਂ ਬਰਫ਼ੀਲੀ ਚੋਟੀ 'ਤੇ ਲਹਿਰਾਇਆ ਕਿਸਾਨੀ ਝੰਡਾ
Published : Jan 14, 2021, 1:56 am IST
Updated : Jan 14, 2021, 1:56 am IST
SHARE ARTICLE
image
image

ਮਾਨਸਾ ਦੇ ਲਵਪ੍ਰੀਤ ਨੇ ਹਿਮਾਚਲ ਪ੍ਰਦੇਸ਼ ਦੀ ਸੱਭ ਤੋਂ ਬਰਫ਼ੀਲੀ ਚੋਟੀ 'ਤੇ ਲਹਿਰਾਇਆ ਕਿਸਾਨੀ ਝੰਡਾ

ਚੋਟੀ 'ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਹਰੇ ਵੀ ਲਗਾਏ

ਮਾਨਸਾ, 13 ਜਨਵਰੀ (ਕੁਲਜੀਤ ਸਿੰਘ ਸਿੱਧੂ): ਕਾਲੇ ਕਾਨੂੰਨਾਂ ਵਿਰੁਧ ਚੱਲ ਰਿਹਾ ਸੰਘਰਸ਼ ਇਸ ਵੇਲੇ ਪੂਰੀ ਦੁਨੀਆਂ ਵਿਚ ਚਮਕਿਆਂ ਹੋਇਆ ਹੈ | ਦੇਸ਼ਾਂ-ਵਿਦੇਸ਼ਾਂ ਵਿਚ ਕਿਸਾਨੀ ਅੰਦੋਲਨ ਦੇ ਹੱਕ ਵਿਚ ਅਵਾਜ਼ਾਂ ਸਾਂਝੀਆਂ ਹੋ ਕੇ ਲੋਕ ਲਹਿਰ ਬਣ ਰਹੀਆਂ ਨੇ | ਪੰਜਾਬ ਦੀ ਨੌਜਵਾਨੀ ਦਾ ਗਰਮ ਲਹੂ ਸਮੇਂ ਦੇ ਹਾਕਮਾਂ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ  | ਮਾਨਸਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਸਿੰਘ ਸਪੁੱਤਰ ਸਰਦਾਰ ਅਵਤਾਰ ਸਿੰਘ (ਕਾਨੂੰਗੋ) ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਝੰਡਾ ਡਲਹੌਜ਼ੀ (ਹਿਮਾਚਲ ਪ੍ਰਦੇਸ਼ ਦੀ ਸੱਭ ਤੋਂ ਬਰਫ਼ੀਲੀ ਚੋਟੀ ਜੋਤ ਪਾਸ ਦੱਰੇ (ਗਿਆਰਾਂ ਹਜ਼ਾਰ ਫ਼ੁੱਟ ਉਚਾਈ ਉਤੇ ਲਹਿਰਾ ਕੇ ਕਾਲੇ ਕਾਨੂੰਨਾਂ ਵਿਰੁਧ ਕਿਸਾਨਾਂ ਦੀ ਅਵਾਜ਼ ਕਰਦਿਆਂ ਹੋਰ ਹੁਲਾਰਾ ਦਿਤਾ ਹੈ  |
ਇਹ ਨੌਜਵਾਨ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਤਿਹਾਸ ਵਿਭਾਗ ਵਿਚ ਅਪਣੀ ਮਾਸਟਰ ਦੀ ਡਿਗਰੀ ਕਰ ਰਿਹਾ ਹੈ, ਇਤਿਹਾਸ ਨਾਲ ਸਬੰਧਤ ਥਾਵਾਂ 'ਤੇ ਪਹਾੜੀ ਇਲਾਕਿਆਂ ਦੀ ਯਾਤਰਾ ਕਰਨ ਅਤੇ ਹੋਰਨਾਂ ਗਤੀਵਿਧੀਆਂ ਦੁਆਰਾ ਘੁੰਮਣ ਫਿਰਨ ਦਾ ਸ਼ੌਕ ਰਖਦੇ ਇਸ ਨੌਜਵਾਨ ਨੇ ਜਵਾਹਰ ਨਵੋਦਿਆ ਵਿਦਿਆਲਿਆ (ਭਾਰਤ ਦੇ ਸੱਭ ਤੋਂ ਉੱਚ ਕੋਟੀ ਦੇ ਵਿਦਿਆਲਿਆ) ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਵਿਚ ਅਪਣੀ ਬਾਰ੍ਹਵੀਂ ਜਮਾਤ ਪਾਸ ਕੀਤੀ ਹੈ | ਇਹ ਜਜ਼ਬਾ ਉਸ ਵਿਚ ਕੱੁਝ ਉਥੇ ਰਹਿ ਕੇ 'ਤੇ ਕੁੱਝ ਅਪਣੇ ਸ਼ੌਕ ਵਜੋਂ ਉਪਜਿਆ ਹੈ |
6 ਜਨਵਰੀ ਨੂੰ ਸ਼ੁਰੂ ਹੋਏ ਨਵੇਂ ਸਾਲ ਦੇ ਪਹਿਲੇ ਨੈਸ਼ਨਲ ਐਡਵੈਂਚਰ ਕਮ ਟ੍ਰੈਕਿੰਗ ਕੈਂਪ 2021 ਖੱਜਿਆਰ-ਡਲਹੌਜ਼ੀ (ਹਿਮਾਚਲ ਪ੍ਰਦੇਸ਼) ਵਿਖੇ ਲਗਾਇਆ ਗਿਆ | 

ਲਵਪ੍ਰੀਤ ਸਿੰਘ ਨੇ ਨੈਸ਼ਨਲ ਲੈਵਲ ਉਪਰ ਅਪਣੇ ਜ਼ਿਲ੍ਹੇ 'ਤੇ ਪੰਜਾਬ ਰਾਜ ਵਲੋਂ ਪ੍ਰਦਰਸ਼ਨ ਕੀਤਾ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਆ ਹੈ | ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਹੀ ਰਾਹ ਉੱਤੇ ਜਾ ਕੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ  | ਇਸ ਤੋਂ ਇਲਾਵਾ ਲਵਪ੍ਰੀਤ ਚੰਦਰਖਾਨੀ ਅਤੇ ਰੋਹਤਾਂਗ ਦੱਰੇ ਵਰਗੇ ਕਈ ਹੋਰ ਟ੍ਰੈਕਾਂ ਉਪਰ ਟ੍ਰੈਕਿੰਗ ਕਰ ਚੁੱਕਾ ਹੈ ਅਤੇ ਅੱਗੇ ਉਸ ਦੀ  ਬੇਸਿਕ ਮਾਉਾਟੇਨੀਅਰਿੰਗ ਕੋਰਸ ਅਤੇ ਮਾਉਾਟ ਐਵਰੇਸਟ  ਬੇਸ ਕੈਂਪ  ਲਗਾਉਣ ਦੀ ਤਿਆਰੀ ਹੈ |
ਲਵਪ੍ਰੀਤ ਨੇ ਦਸਿਆ ਕਿ 6 ਜਨਵਰੀ ਨੂੰ ਉਹ ਅਤੇ ਉਸ ਦੇ ਸਾਥੀ ਅੰਗਰੇਜ਼ ਸਿੰਘ (ਰਾਜਗੜ ਕੁੱਬੇ), ਅਮਰਿੰਦਰ ਸਿੰਘ (ਯਾਤਰੀ), ਹਰਜਿੰਦਰ ਸਿੰਘ (ਕੋਟਲੀ ਅਬਲੂ), ਕੋਟ ਫੱਤਾ ਦੇ ਨੌਜਵਾਨ-ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਅਤੇ ਹੋਰ ਲਉ ਰਾਜਾਂ ਦੇ ਨੌਜਵਾਨਾਂ ਨੇ ਖਜਿਆਰ ਦੇ ਇਸ ਜੋਤ ਪਾਸ ਦਰਾ ਦੀ ਗਿਆਰਾਂ ਹਜ਼ਾਰ ਉੱਚੀ ਬਰਫ਼ੀਲੀ ਉੱਚੀ ਚੋਟੀ ਕਿਸਾਨੀ ਸੰਘਰਸ਼ ਹੱਕ ਵਿਚ ਕਿਸਾਨੀ ਝੰਡਾ ਲਹਿਰਾਇਆ | ਇਸ ਮੌਕੇ ਉਨ੍ਹਾਂ ਬਰਫ਼ੀਲੀ ਚੋਟੀ ਉੱਪਰ ਜਿਸ ਨਾਲ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਹਰੇ ਵੀ ਲਗਾਏ ਅਤੇ ਪ੍ਰਦਰਸ਼ਨ ਦਾ ਇਕ ਨਵਾਂ ਢੰਗ ਸਿਰਜਿਆ |
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement