ਅਮਰੀਕਾ ’ਚ ਕਰੀਬ ਸੱਤ ਦਹਾਕੇ ਬਾਅਦ ਕੈਦੀ ਮਹਿਲਾ ਨੂੰ ਮੌਤ ਦੀ ਸਜ਼ਾ ਲਈ ਲਾਇਆ ਟੀਕਾ
Published : Jan 14, 2021, 12:27 am IST
Updated : Jan 14, 2021, 12:27 am IST
SHARE ARTICLE
image
image

ਅਮਰੀਕਾ ’ਚ ਕਰੀਬ ਸੱਤ ਦਹਾਕੇ ਬਾਅਦ ਕੈਦੀ ਮਹਿਲਾ ਨੂੰ ਮੌਤ ਦੀ ਸਜ਼ਾ ਲਈ ਲਾਇਆ ਟੀਕਾ

ਵਾਸ਼ਿੰਗਟਨ, 13 ਜਨਵਰੀ : ਅਮਰੀਕਾ ਦੇ ਕੰਸਾਸ ਵਿਚ ਰਹਿਣ ਵਾਲੀ ਲੀਸਾ ਮੋਂਟਗੋਮੇਰੀ ਨੂੰ ਗਰਭਵਤੀ ਮਹਿਲਾ ਦਾ ਗਲਾ ਦਬਾ ਕੇ ਕਤਲ ਕਰਨ ਅਤੇ ਉਸ ਦਾ ਗਰਭ ਕੱਟ ਕੇ ਭਰੂਣ ਕੱਢਣ ਦੇ ਜੁਰਮ ਵਿਚ ਮੌਤ ਦੀ ਸਜ਼ਾ ਦਿਤੀ ਗਈ। ਅਮਰੀਕੀ ਸਰਕਾਰ ਨੇ ਕਰੀਬ 7 ਦਹਾਕੇ ਵਿਚ ਪਹਿਲੀ ਵਾਰ ਕਿਸੇ ਕੈਦੀ ਮਹਿਲਾ ਨੂੰ ਮੌਤ ਦੀ ਸਜ਼ਾ ਦਿਤੀ ਹੈ। 
ਕੈਦੀ ਮਹਿਲਾ ਲੀਸਾ ਮੋਂਟਗੋਮੇਰੀ (52) ਨੂੰ ਇੰਡੀਆਨਾ ਸੂਬੇ ਦੇ ਟੇਰੇ ਹੌਤੇ ਦੀ ਸੰਘੀ ਜੇਲ ਕੰਪਲੈਕਸ ਵਿਚ ਜ਼ਹਿਰ ਦਾ ਟੀਕਾ ਲਗਾਏ ਜਾਣ ਦੇ ਬਾਅਦ ਰਾਤ 1.31 ਵਜੇ ਮਿ੍ਰਤਕ ਘੋਸ਼ਿਤ ਕਰ ਦਿਤਾ ਗਿਆ। ਮੌਤ ਦੀ ਸਜ਼ਾ ’ਤੇ ਤਾਮੀਲ ਹੋਣ ਦੀ ਪ੍ਰਕਿਰਿਆ ਦੇ ਦੌਰਾਨ ਮੋਂਟਗੋਮੇਰੀ ਦੇ ਨੇੜੇ ਖੜ੍ਹੀ ਮਹਿਲਾ ਨੇ ਝੁੱਕ ਕੇ ਉਸ ਦੇ ਚਿਹਰੇ ਤੋਂ ਮਾਸਕ ਹਟਾਇਆ ਅਤੇ ਪੁੱਛਿਆ ਕੀ ਉਸ ਨੇ ਆਖ਼ਰੀ ਵਾਰ ਕੁੱਝ ਕਹਿਣਾ ਹੈ। ਇਸ ’ਤੇ ਦੋਸ਼ੀ ਮਹਿਲਾ ਨੇ ਕਿਹਾ ਕਿ ਨਹੀਂ।
ਮਹਿਲਾ ਦੇ ਵਕੀਲ ਕੇਲੀ ਹੇਨਰੇ ਨੇ ਕਿਹਾ ਕਿ ਲੀਸਾ ਨੂੰ ਮੌਤ ਦੀ ਸਜ਼ਾ ਦੇਣ ਦੀ ਪ੍ਰਕਿਰਿਆ ਵਿਚ ਸ਼ਾਮਲ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਾਮਲੇ ਦੇ ਮੁਤਾਬਕ ਮੋਂਟਗੋਮੇਰੀ ਨੇ 2004 ਵਿਚ ਮਿਸੂਰੀ ਦੇ ਸਕਿਡਮੋਰ ਸ਼ਹਿਰ ਵਿਚ 23 ਸਾਲਾ ਬੌਬੀ ਜੋ ਸਟੀਮੇਟ ਦਾ ਕਤਲ ਕਰ ਦਿਤਾ ਸੀ। ਉਸ ਨੇ ਇਕ ਰੱਸੀ ਨਾਲ ਬੌਬੀ ਦੀ ਗਲਾ ਦਬਾ ਕੇ ਕਤਲ ਕਰ ਦਿਤਾ ਸੀ ਅਤੇ ਇਕ ਚਾਕੂ ਨਾਲ ਉਸ ਦਾ ਪੇਟ ਕੱਟ ਕੇ ਬੱਚੀ ਨੂੰ ਕੱਢ ਲਿਆ ਸੀ। ਉਸ ਸਮੇਂ ਬੌਬੀ 8 ਮਹੀਨੇ ਦੀ ਗਰਭਵਤੀ ਸੀ। ਬਾਅਦ ਵਿਚ ਮੋਂਟਗੇਮਰੀ ਬੱਚੀ ਨੂੰ ਅਪਣੇ ਨਾਲ ਲੈ ਗਈ ਸੀ ਅਤੇ ਉਸ ਨੂੰ ਅਪਣਾ ਦਸਿਆ ਸੀ।    (ਪੀਟੀਆਈ)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement