ਪੀਐੱਮ ਫ਼ਸਲ ਬੀਮਾ ਯੋਜਨਾ ਨੂੰ ਪੰਜ ਸਾਲ ਪੂਰੇ ਹੋਏ, 29 ਕਰੋੜ ਕਿਸਾਨਾਂ ਦੀ ਹੋਈ ਨਾਮਜ਼ਦਗੀ : ਤੋਮਰ
Published : Jan 14, 2021, 3:25 am IST
Updated : Jan 14, 2021, 3:25 am IST
SHARE ARTICLE
image
image

ਪੀਐੱਮ ਫ਼ਸਲ ਬੀਮਾ ਯੋਜਨਾ ਨੂੰ ਪੰਜ ਸਾਲ ਪੂਰੇ ਹੋਏ, 29 ਕਰੋੜ ਕਿਸਾਨਾਂ ਦੀ ਹੋਈ ਨਾਮਜ਼ਦਗੀ : ਤੋਮਰ

ਨਵੀਂ ਦਿੱਲੀ, 13 ਜਨਵਰੀ : ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐਮਐਫਬੀਵਾਈ) ਤਹਿਤ ਹੁਣ ਤਕ 29 ਕਰੋੜ ਕਿਸਾਨਾਂ ਦਾ ਬੀਮਾ ਕੀਤਾ ਗਿਆ ਹੈ | ਤੋਮਰ ਨੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਨੂੰ ਅਜੇ ਤਕ ਬੀਮਾ ਨਹੀਂ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੀਆਂ ਫ਼ਸਲਾਂ ਦਾ ਜਲਦੀ ਬੀਮਾ ਕਰਵਾ ਸਕਣ |    
ਤੋਮਰ ਨੇ ਕਿਹਾ ਕਿ ਕਿਸਾਨਾਂ ਨੂੰ ਖ਼ੁਸ਼ਹਾਲ ਕਰਨ ਦੀ ਦਿਸ਼ਾ 'ਚ ਮੋਦੀ ਸਰਕਾਰ ਨੇ ਇਸ ਮਹੱਤਵਪੂਰਨ ਯੋਜਨਾ ਨੂੰ 13 ਜਨਵਰੀ 2016 ਨੂੰ ਲਾਗੂ ਕੀਤੀ ਸੀ | ਫ਼ਸਲ ਬੀਮਾ ਯੋਜਨਾ ਕਿਸਾਨਾਂ ਲਈ ਵੱਡੀ ਸੁਰੱਖਿਆ ਕਵਚ ਹੈ | ਇਸ ਯੋਜਨਾ ਤਹਿਤ ਹਰ ਸਾਲ ਸਾਢੇ 5 ਕਰੋੜ ਕਿਸਾਨ ਇਸ ਯੋਜਨਾ ਨਾਲ ਨਵੇਂ ਜੁੜ ਰਹੇ ਹਨ | ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਕੋੋਰੋਨਾ ਕਾਲ 'ਚ ਵੀ ਖੇਤੀ ਖੇਤਰ ਦਾ ਮਹੱਤਵ ਰਿਹਾ ਹੈ | ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸੁਰੱਖਿਅਤ ਬਣਾਇਆ ਗਿਆ ਹੈ ਅਤੇ ਤਕਨੀਕ ਨਾਲ ਜੋੜਿਆ ਹੈ | ਮੈਂ ਇਸ ਮੌਕੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਅਜੇ ਤਕ ਫ਼ਸਲ ਦਾ ਬੀਮਾ ਨਹੀਂ ਕਰਵਾਇਆ ਹੈ, ਤਾਂ ਅੱਜ ਹੀ ਅਪਣੀ ਫ਼ਸਲ ਦਾ ਬੀਮਾ ਕਰਵਾਉ ਤਾਕਿ ਕਿਸੇ ਵੀ ਕੁਦਰਤੀ ਆਫ਼ਤ ਤੋਂ ਅਸੀਂ ਸੁਰੱਖਿਅਤ ਰਹਿ ਸਕੀਏ | 
ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੀ ਜਾਣਕਾਰੀ ਹਰ ਕਿਸੇ ਨੂੰ ਮਿਲ ਸਕੇ, ਇਸ ਲਈ 'ਕਰਾਪ ਇੰਸ਼ੋਰੈਂਸ' ਐਪ ਬਣਾਇਆ ਗਿਆ ਹੈ | ਕਿਸਾਨਾਂ ਨੂੰ ਭੁਗਤਾਨ ਛੇਤੀ ਹੋ ਸਕੇ, ਉਸ ਦਾ ਫ਼ਸਲ ਮੁਲਾਂਕਣ ਜਲਦੀ ਹੋ ਸਕੇ, ਇਸ ਲਈ ਸੈਟੇਲਾਈਟ ਦਾ ਵੀ ਪ੍ਰਯੋਗ ਭਾਰਤ ਸਰਕਾਰ, ਸੂਬਿਆਂ ਨਾਲ ਮਿਲ ਕੇ ਕਰ ਰਹੀ ਹੈ | ਅੱਜ ਪੀ.ਐੱਮ ਫ਼ਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ 90 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੇ ਖਾਤੇ 'ਚ ਪਹੁੰਚ ਚੁੱੱਕੀ ਹੈ | ਇਸ ਦਾ ਫਾਇਦਾ ਕਿਸਾਨਾਂ ਨੂੰ ਮਿਲਿਆ ਹੈ, ਕਿਸਾਨੀ ਨੂੰ ਮਿਲਿimageimageਆ ਹੈ | ਪੀ.ਐੱਮ ਫ਼ਸਲ ਬੀਮਾ ਯੋਜਨਾ ਕਿਸਾਨਾਂ ਦੀ ਖੁਸ਼ਹਾਲੀ ਲਈ ਮਦਦਗਾਰ ਸਿੱਧ ਹੋਈ ਹੈ | (ਏਜੰਸੀ)   

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement