ਬਹੁ-ਚਰਚਿਤ ਮੱਖਣ ਸਿੰਘ ਕੰਗ ਕਤਲ ਮਾਮਲਾ : ਲੁਧਿਆਣਾ ਦੇ ਸੰਨੀ ਨਾਈ ਨੇ ਮੁਹੱਈਆ ਕਰਵਾਏ ਸਨ ਹਥਿਆਰ 

By : KOMALJEET

Published : Jan 14, 2023, 1:15 pm IST
Updated : Jan 14, 2023, 1:15 pm IST
SHARE ARTICLE
SSP Bhagirath Singh Meena (C) and others with the accused and the pistols seized by police
SSP Bhagirath Singh Meena (C) and others with the accused and the pistols seized by police

ਪੰਜਾਬ ਪੁਲਿਸ ਨੇ ਮਹਾਰਾਸ਼ਟਰ AGTF ਦੀ ਮਦਦ ਨਾਲ ਤਿੰਨ ਮੁੱਖ ਮੁਲਜ਼ਮ ਤੇ ਦੋ ਸਾਥੀ ਕੀਤੇ ਕਾਬੂ

ਤਿੰਨ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ 
ਨਵਾਂਸ਼ਹਿਰ ਪੁਲਿਸ ਨੂੰ ਮਿਲਿਆ ਮੁਲਜ਼ਮਾਂ ਦਾ 7 ਦਿਨ ਦਾ ਰਿਮਾਂਡ 


ਮੋਹਾਲੀ : ਪੰਜਾਬ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਟੀਮ ਦੀ ਮਦਦ ਨਾਲ ਮਹਾਰਾਸ਼ਟਰ ਤੋਂ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ 7 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। 28 ਮਾਰਚ 2022 ਦੀ ਸਵੇਰ ਨੂੰ ਬਦਮਾਸ਼ਾਂ ਨੇ ਰਾਹੋਂ ਭੱਲਾ ਵਾਸੀ ਮੱਖਣ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਮੱਖਣ ਸਿੰਘ ਦੁੱਧ ਲੈ ਕੇ ਘਰ ਵਾਪਸ ਜਾ ਰਿਹਾ ਸੀ। ਉਸ ਨੂੰ ਪੈਟਰੋਲ ਪੰਪ ਨੇੜੇ 27 ਗੋਲੀਆਂ ਮਾਰੀਆਂ ਗਈਆਂ। ਜਿਸ ਵਿੱਚ ਉਸ ਦੀ ਮੌਤ ਹੋ ਗਈ। ਇਸ ਵਾਰਦਾਤ ਨੂੰ ਬਦਮਾਸ਼ਾਂ ਨੇ ਗੈਂਗਸਟਰ ਰਾਜੇਸ਼ ਕੁਮਾਰ ਉਰਫ ਸੋਨੂੰ ਖੱਤਰੀ ਦੇ ਇਸ਼ਾਰੇ 'ਤੇ ਅੰਜਾਮ ਦਿੱਤਾ ਸੀ। ਇਸ ਘਟਨਾ ਦੇ ਤਾਰ ਲੁਧਿਆਣਾ ਨਾਲ ਜੁੜੇ ਪਾਏ ਗਏ ਹਨ।

ਲੁਧਿਆਣਾ ਦੇ ਗੈਂਗਸਟਰ ਕੁਲਦੀਪ ਸਿੰਘ ਉਰਫ ਸੰਨੀ ਨਾਈ ਨੇ ਇਨ੍ਹਾਂ ਬਦਮਾਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਕੁਲਦੀਪ ਸਿੰਘ ਉਰਫ ਸੰਨੀ ਨਾਈ ਦੇ ਰਿੰਦਾ ਗਰੁੱਪ ਨਾਲ ਵੀ ਸਬੰਧ ਰਹੇ ਹਨ। ਸੰਨੀ ਨਾਈ ਨੂੰ ਵੀ ਪਾਕਿਸਤਾਨ ਤੋਂ ਆਏ ਟਿਫਿਨ ਬੰਬ ਕੇਸ ਵਿੱਚ ਪੁਲਿਸ ਨੇ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਸੰਨੀ ਨਾਈ ਨੇ ਨਵਾਂਸ਼ਹਿਰ ਦੇ ਸੀਆਈਏ ਸਟਾਫ਼ ਵਿੱਚ ਵੀ ਬੰਬ ਲਾਇਆ ਸੀ। ਉਸ ਦਾ ਨਾਂ ਰਿੰਕਲ ਕਤਲ ਕੇਸ ਵਿੱਚ ਵੀ ਹੈ।

ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਸੋਨੂੰ ਖੱਤਰੀ ਫਰਜ਼ੀ ਪਾਸਪੋਰਟ ਬਣਾ ਕੇ ਮੈਕਸੀਕੋ ਰਾਹੀਂ ਅਮਰੀਕਾ 'ਚ ਦਾਖਲ ਹੋਇਆ ਸੀ। ਇਸ ਤੋਂ ਬਾਅਦ ਉਹ ਕਦੇ ਭਾਰਤ ਨਹੀਂ ਆਇਆ। ਖੱਤਰੀ ਅਮਰੀਕਾ ਤੋਂ ਹੀ ਇਸ ਗਿਰੋਹ ਨੂੰ ਚਲਾ ਰਿਹਾ ਹੈ। ਖੱਤਰੀ ਦਾ ਰਿੰਦਾ ਨਾਲ ਸਬੰਧ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੱਖਣ ਸਿੰਘ ਕਤਲ ਕੇਸ ਵਿੱਚ ਸੋਨੂੰ ਖੱਤਰੀ, ਮਨਦੀਪ ਉਰਫ਼ ਦੀਪਾ ਅਤੇ ਕੁਝ ਹੋਰ ਅਣਪਛਾਤੇ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਪ੍ਰਣਵ ਸਹਿਗਲ, ਸ਼ਿਵਮ, ਅਮਨਦੀਪ ਕੁਮਾਰ ਉਰਫ਼ ਰੈਂਚੋ, ਗੁਰਮਖ ਸਿੰਘ ਉਰਫ਼ ਗੋਰਾ ਅਤੇ ਜਸਕਰਨ ਜੱਸੀ ਵਾਸੀ ਲੋਧੀਪੁਰ ਨੂੰ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ਵਿੱਚ ਪ੍ਰਣਵ ਸਹਿਗਲ ਅਤੇ ਮਨਦੀਪ ਸਿੰਘ ਦੀਪਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ 9 ਜਨਵਰੀ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਮ, ਮਹਾਰਾਸ਼ਟਰ ਐਂਟੀ ਟੈਰੋਰਿਸਟ ਸਕੁਐਡ ਵੱਲੋਂ ਪੁਲਿਸ ਨੇ ਗੈਂਗਸਟਰ ਸ਼ਿਵਮ ਵਾਸੀ ਮਹਾਲੋਂ, ਅਮਨਦੀਪ ਕੁਮਾਰ ਉਰਫ਼ ਰਾਏ ਵਾਸੀ ਖਮਾਚੋ ਅਤੇ ਗੁਰਮੁਖ ਸਿੰਘ ਉਰਫ਼ ਗੋਰਾ ਵਾਸੀ ਉਦਨੋਵਾਲ ਬਲਾਚੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੂੰ ਮਹਾਰਾਸ਼ਟਰ ਅਦਾਲਤ ਵਿੱਚ ਪੇਸ਼ ਕਰ ਕੇ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਗਿਆ। ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।

ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਬਦਮਾਸ਼ ਸ਼ਿਵਮ ਵੱਲੋਂ ਵਰਤੀ ਗਈ 9 ਐਮਐਮ ਦੀ ਪਿਸਤੌਲ ਅਤੇ ਸਫਾਰੀ ਕਾਰ ਖੜਕ ਸਿੰਘ ਉਰਫ ਗੱਗੂ ਨੂੰ ਸੌਂਪੀ ਗਈ ਸੀ। ਜਿਸ ਦੇ ਆਧਾਰ 'ਤੇ ਖੜਕ ਸਿੰਘ ਗੱਗੂ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਪਿਸਤੌਲ ਬਰਾਮਦ ਕੀਤਾ ਹੈ।

ਇਸ ਦੇ ਨਾਲ ਹੀ ਮੁਲਜ਼ਮ ਨੇ ਆਪਣੇ ਦੋਸਤ ਦੀਪਕ ਚੌਹਾਨ ਉਰਫ਼ ਬੀਕਾ ਵਾਸੀ ਬੱਦੀ ਨਾਲ ਮਿਲ ਕੇ ਸਫਾਰੀ ਕਾਰ 38 ਹਜ਼ਾਰ ਰੁਪਏ ਵਿੱਚ ਵੇਚੀ ਅਤੇ ਦੋਵਾਂ ਨੇ ਇਹ ਰਕਮ ਆਪਸ ਵਿੱਚ ਵੰਡ ਲਈ। ਜਿਸ ਕਾਰਨ ਇਸ ਮਾਮਲੇ ਵਿੱਚ ਮੁਲਜ਼ਮ ਦੀਪਕ ਚੌਹਾਨ ਉਰਫ਼ ਬੀਕਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਵੱਖਰੇ ਤੌਰ 'ਤੇ ਗੈਂਗਸਟਰ ਸ਼ਿਵਮ ਦੀ ਨਿਸ਼ਾਨਦੇਹੀ 'ਤੇ ਇੱਕ ਪਿਸਤੌਲ 32 ਬੋਰ ਅਤੇ ਅਮਨਦੀਪ ਉਰਫ਼ ਰਾਚੇ ਦੀ ਮੌਕੇ ਤੋਂ ਇੱਕ ਪਿਸਤੌਲ 32 ਬੋਰ ਸਮੇਤ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਜਾਣਕਾਰੀ ਅਨੁਸਾਰ ਗੈਂਗਸਟਰ ਸ਼ਿਵਮ ਅਤੇ ਗੁਰਮੁਖ ਸਿੰਘ 'ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ ਕਤਲ ਅਤੇ ਇਰਾਦਾ ਕਤਲ ਵਰਗੇ 5 ਮਾਮਲੇ ਦਰਜ ਹਨ। ਦੂਜੇ ਪਾਸੇ ਅਮਨਦੀਪ ਉਰਫ਼ ਰੈਂਚੋ 'ਤੇ 4 ਕੇਸ ਦਰਜ ਹਨ, ਜਿਨ੍ਹਾਂ 'ਚ 2 ਕਤਲ, 1 ਇਰਾਦਾ-ਏ-ਕਤਲ ਅਤੇ ਇਕ ਕੁੱਟਮਾਰ ਦਾ ਮਾਮਲਾ ਦਰਜ ਹੈ।

ਗੈਂਗਸਟਰ ਸੋਨੂੰ ਖੱਤਰੀ ਅਤੇ ਮੱਖਣ ਕੰਗ ਦੋਵੇਂ ਪਹਿਲਾਂ ਇਕੱਠੇ ਸ਼ਰਾਬ ਦੇ ਠੇਕੇਦਾਰ ਸਨ। ਮੱਖਣ ਦਾ ਕਾਰੋਬਾਰ ਬਹੁਤ ਵਧ ਗਿਆ ਸੀ। ਜਦੋਂ ਦੋਵੇਂ ਵੱਖ ਹੋ ਗਏ ਤਾਂ ਉਨ੍ਹਾਂ ਦੀ ਆਪਸੀ ਦੁਸ਼ਮਣੀ ਸ਼ੁਰੂ ਹੋ ਗਈ। ਇਸ ਦੌਰਾਨ ਸੋਨੂੰ ਖੱਤਰੀ ਵਿਦੇਸ਼ ਭੱਜ ਗਿਆ। ਖੱਤਰੀ ਖ਼ਿਲਾਫ਼ ਕਈ ਕੇਸ ਦਰਜ ਹਨ। ਨਵੰਬਰ 2021 'ਚ ਮੱਖਣ ਦੇ ਘਰ ਦੇ ਬਾਹਰ ਕੁਝ ਲੋਕ ਫਾਇਰਿੰਗ ਕਰਨ ਗਏ ਸਨ।

ਇਸ ਦੌਰਾਨ ਮੱਖਣ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਇੱਕ ਵਿਅਕਤੀ ਮਾਰਿਆ ਗਿਆ। ਇਸ ਦਾ ਬਦਲਾ ਲੈਣ ਲਈ ਮੁਲਜ਼ਮ ਸੋਨੂੰ ਖੱਤਰੀ ਨੇ ਵਿਦੇਸ਼ ਵਿੱਚ ਬੈਠ ਕੇ ਮੱਖਣ ਦਾ ਕਤਲ ਕਰਵਾ ਦਿੱਤਾ। ਹਾਲ ਹੀ ਵਿੱਚ ਸੋਨੂੰ ਖੱਤਰੀ ਦੀ ਪਾਕਿਸਤਾਨ ਤੋਂ ਆਈ 38 ਕਿਲੋ ਹੈਰੋਇਨ ਵੀ ਪੁਲਿਸ ਨੇ ਫੜੀ ਹੈ।

ਫਰਾਰ ਗੈਂਗਸਟਰਾਂ ਨੂੰ ਹਰ ਮਹੀਨੇ ਵਿਦੇਸ਼ ਤੋਂ ਪੈਸੇ ਭੇਜ ਰਿਹਾ ਸੀ। ਦੋਸ਼ੀ ਕਰੀਬ ਇਕ ਮਹੀਨਾ ਪਾਂਡੀਚਰੀ ਵਿਚ ਵੀ ਰਿਹਾ। ਬਦਮਾਸ਼ ਲਗਾਤਾਰ ਖੱਤਰੀ ਦੇ ਸੰਪਰਕ ਵਿੱਚ ਸਨ। ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਦਾ ਅੱਤਵਾਦੀ ਰਿੰਦਾ ਨਾਲ ਕੀ ਸਬੰਧ ਹੈ।
 

SHARE ARTICLE

ਏਜੰਸੀ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement