
ਝਗੜੇ ਦੌਰਾਨ ਨੌਜਵਾਨ ਦੀ ਮੌਤ ਦੀ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ
ਜਲੰਧਰ - ਪੰਜਾਬ ਦੇ ਜਲੰਧਰ 'ਚ ਕਾਲਾ ਸੰਘਿਆਂ ਰੋਡ 'ਤੇ ਨਿਊ ਦਸਮੇਸ਼ ਨਗਰ 'ਚ ਲੋਹੜੀ ਦੀ ਰਾਤ ਨੂੰ ਗੁਆਂਢੀਆਂ ਵਿਚਾਲੇ ਹੋਏ ਝਗੜੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਅਤੇ ਉਸ ਦੇ ਪਰਿਵਾਰ ਗੁਆਂਢੀ ਨੇ ਘੜੀਸ ਕੇ ਘਰੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੂੰ ਗਲੀ 'ਚ ਲਿਆਂਦਾ ਗਿਆ ਅਤੇ ਕੁੱਟਮਾਰ ਕੀਤੀ ਗਈ। ਰਿਸ਼ਤੇਦਾਰਾਂ ਨੇ ਗਲੀ ਵਿੱਚ ਪਏ ਨੌਜਵਾਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ। ਜਦੋਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨਿਊ ਦਸਮੇਸ਼ ਨਗਰ ਵਿੱਚ ਝਗੜੇ ਦੌਰਾਨ ਨੌਜਵਾਨ ਦੀ ਮੌਤ ਦੀ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਕੁੱਟਮਾਰ ਕਰਨ ਵਾਲੇ ਗੁਆਂਢੀਆਂ ਨੇ ਉਨ੍ਹਾਂ ਦੇ ਜਵਾਈ ਨੂੰ ਲੜਾਈ ਲਈ ਬੁਲਾਇਆ ਸੀ। ਜਵਾਈ ਦੇ ਨਾਲ ਕੁਝ ਹੋਰ ਨੌਜਵਾਨ ਵੀ ਮੋਟਰਸਾਈਕਲ 'ਤੇ ਆਏ। ਜਿਸ ਨੇ ਨੌਜਵਾਨ ਵਿੱਕੀ ਦੀ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਉਸ ਨੇ ਵਿੱਕੀ ਦੇ ਸਿਰ 'ਤੇ ਕੋਈ ਚੀਜ਼ ਮਾਰੀ, ਜਿਸ ਕਾਰਨ ਉਹ ਉੱਥੇ ਹੀ ਡਿੱਗ ਪਿਆ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ।
ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕੁੱਝ ਮੁਲਾਜ਼ਮ ਆਏ ਤੇ ਮੌਕਾ ਦੇਖ ਕੇ ਉਸੇ ਸਮੇਂ ਵਾਪਸ ਚਲੇ ਗਈ। ਪੁਲਿਸ ਵੱਲੋਂ ਨਾ ਤਾਂ ਮ੍ਰਿਤਕ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਤੇ ਨਾ ਹੀ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ।