
ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 22 ਰੇਲ ਗੱਡੀਆਂ ਪ੍ਰਭਾਵਤ
Weather News in punjabi : ਉੱਤਰੀ ਭਾਰਤ ਦੇ ਗੰਗਾ ਖੇਤਰ ’ਚ ਐਤਵਾਰ ਨੂੰ ਧੁੰਦ ਦੀ ਪਰਤ ਛਾ ਗਈ ਅਤੇ ਕਈ ਥਾਵਾਂ ’ਤੇ ਦ੍ਰਿਸ਼ਤਾ ਜ਼ੀਰੋ ਮੀਟਰ ਰਹੀ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨ ਅਤੇ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਹੈ। ਰੇਲਵੇ ਦੇ ਇਕ ਬੁਲਾਰੇ ਨੇ ਦਸਿਆ ਕਿ ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 22 ਰੇਲ ਗੱਡੀਆਂ ਪ੍ਰਭਾਵਤ ਹੋਈਆਂ।
ਇਹ ਵੀ ਪੜ੍ਹੋ: Delhi News: ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ’ਤੇ 9 ਉਡਾਣਾਂ ਦਾ ਬਦਲਿਆ ਮਾਰਗ
ਸੈਟੇਲਾਈਟ ਤਸਵੀਰਾਂ ’ਚ ਸੰਘਣੀ ਧੁੰਦ ਦੀ ਇਕ ਪਰਤ ਵਿਖਾਈ ਦੇ ਰਹੀ ਹੈ ਜੋ ਪੰਜਾਬ ਅਤੇ ਉੱਤਰੀ ਰਾਜਸਥਾਨ ਤੋਂ ਉੱਤਰ-ਪੂਰਬ ਤਕ ਫੈਲੀ ਹੋਈ ਹੈ। ਪੂਰਬੀ ਤੱਟ ’ਤੇ ਵੱਖ-ਵੱਖ ਥਾਵਾਂ ’ਤੇ ਧੁੰਦ ਵੀ ਵੇਖੀ ਗਈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਨਿਚਰਵਾਰ ਰਾਤ 10 ਵਜੇ ਤੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਸੰਘਣੀ ਧੁੰਦ ਛਾਈ ਹੋਈ ਹੈ।
ਇਹ ਵੀ ਪੜ੍ਹੋ: Delhi Schools Reopen: ਵਿਦਿਆਰਥੀਆਂ ਲਈ ਵੱਡੀ ਖ਼ਬਰ, ਦਿੱਲੀ ਵਿਚ ਕੱਲ੍ਹ ਤੋਂ ਖੁੱਲ੍ਹਣਗੇ ਸਕੂਲ
ਉਨ੍ਹਾਂ ਕਿਹਾ, ‘‘ਸਰਦੀਆਂ ਦੇ ਇਸ ਮੌਸਮ ’ਚ ਇਹ ਪਹਿਲੀ ਵਾਰ ਹੈ ਕਿ ਅੰਮ੍ਰਿਤਸਰ ਅਤੇ ਡਿਬਰੂਗੜ੍ਹ ਦੇ ਵਿਚਕਾਰ ਗੰਗਾਨਗਰ, ਪਟਿਆਲਾ, ਅੰਬਾਲਾ, ਚੰਡੀਗੜ੍ਹ, ਦਿੱਲੀ, ਬਰੇਲੀ, ਲਖਨਊ, ਬਹਿਰਾਈਚ, ਵਾਰਾਣਸੀ, ਪ੍ਰਯਾਗਰਾਜ ਅਤੇ ਤੇਜਪੁਰ (ਅਸਾਮ) ’ਚ ਦ੍ਰਿਸ਼ਤਾ ਜ਼ੀਰੋ ਮੀਟਰ ਸੀ।’’ ਉਨ੍ਹਾਂ ਕਿਹਾ, ‘‘ਇਸ ਸੀਜ਼ਨ ’ਚ ਸੰਘਣੀ ਧੁੰਦ ਦਾ ਇਹ ਸੱਭ ਤੋਂ ਲੰਬਾ ਦੌਰ ਸੀ। ਇਸ ਦੇ ਨਾਲ ਹੀ ਇਹ ਹੁਣ ਤਕ ਦੀ ਸੱਭ ਤੋਂ ਸੰਘਣੀ ਧੁੰਦ ਹੈ।’’
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੌਸਮ ਵਿਭਾਗ ਨੇ ਕਿਹਾ ਕਿ ਮੁਸਾਫ਼ਰਾਂ ਨੂੰ ਰਾਜਮਾਰਗਾਂ ’ਤੇ ਗੱਡੀ ਚਲਾਉਂਦੇ ਸਮੇਂ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਫੋਗ ਲਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਵੇਰੇ 5:30 ਵਜੇ ਪਟਿਆਲਾ, ਅੰਬਾਲਾ, ਬਹਿਰਾਈਚ (ਯੂ.ਪੀ.), ਪੂਰਨੀਆ (ਬਿਹਾਰ) ਅਤੇ ਪਾਲਮ (ਦਿੱਲੀ) ’ਚ ਦ੍ਰਿਸ਼ਤਾ ਦਾ ਪੱਧਰ 25 ਮੀਟਰ ਅਤੇ ਅੰਮ੍ਰਿਤਸਰ, ਚੰਡੀਗੜ੍ਹ, ਸਫਦਰਜੰਗ (ਦਿੱਲੀ), ਬਰੇਲੀ, ਲਖਨਊ ’ਚ 50 ਮੀਟਰ ਸੀ। ਵਾਰਾਣਸੀ, ਡਿਬਰੂਗੜ੍ਹ ਅਤੇ ਤੇਜਪੁਰ (ਅਸਾਮ), ਗੁਹਾਟੀ (ਅਸਾਮ), ਕੈਲਾਸ਼ਹਾਰ ਅਤੇ ਅਗਰਤਲਾ (ਤ੍ਰਿਪੁਰਾ) ’ਚ ਦ੍ਰਿਸ਼ਤਾ ਦਾ ਪੱਧਰ 200 ਮੀਟਰ ਦਰਜ ਕੀਤਾ ਗਿਆ। ਦਿੱਲੀ ’ਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਪਾਲਮ ਆਬਜ਼ਰਵੇਟਰੀ ਸਵੇਰੇ 5 ਵਜੇ ਤਕ ਸੰਘਣੀ ਧੁੰਦ ’ਚ ਘਿਰੀ ਰਹੀ ਅਤੇ ਵਿਜ਼ੀਬਿਲਟੀ ਜ਼ੀਰੋ ਮੀਟਰ ਰਹੀ। (ਪੀਟੀਆਈ)
(For more Punjabi news apart from Weather News in punjabi, stay tuned to Rozana Spokesman)