Bhatinda News : 200 ਕਰੋੜ ਦੀ ਲਾਗਤ ਨਾਲ ਬਣਨਗੇ ਪੰਜਾਬ ’ਚ 1400 ਆਂਗਣਵਾੜੀ ਕੇਂਦਰ : ਮੰਤਰੀ ਡਾ . ਬਲਜੀਤ ਕੌਰ 

By : BALJINDERK

Published : Jan 14, 2025, 5:24 pm IST
Updated : Jan 14, 2025, 5:24 pm IST
SHARE ARTICLE
 Minister Dr. Baljit Kaur
Minister Dr. Baljit Kaur

Bhatinda News : ਤਿੰਨ ਹਜ਼ਾਰ ਔਰਤਾਂ ਦੀ ਹੋਵੇਗੀ ਭਰਤੀ ਮਿਲੇਗਾ ਰੁਜ਼ਗਾਰ

Bhatinda News in Punjabi : ਬਠਿੰਡਾ ਵਿਖੇ ਇਸਤਰੀ ਅਤੇ ਬਾਲ ਸਮਾਜ ਭਲਾਈ ਵਿਭਾਗ ਵੱਲੋਂ ਔਰਤਾਂ ਦੀ ਸਿਹਤ ਅਤੇ ਰੋਜ਼ਗਾਰ ਸਬੰਧੀ ਕੈਂਪ ਲਗਾਇਆ ਗਿਆ। ਜਿਸ ’ਚ ਵੱਡੇ ਪੱਧਰ ’ਤੇ ਔਰਤਾਂ ਨੇ ਸ਼ਿਰਕਤ ਕੀਤੀ। ਜਿਸ ’ਚ ਔਰਤਾਂ ਦੀ ਸਰੀਰਕ ਚੈੱਕਅਪ ਅਤੇ ਨਵੇਂ ਰੋਜ਼ਗਾਰ ਪੈਦਾ ਕਰਨ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਗਿੱਧਾ ਭੰਗੜਾ ਅਤੇ ਨਾਟਕ ਪੇਸ਼ ਕੀਤੇ ਗਏ। ਇਸਤਰੀ ਅਤੇ ਬਾਲ ਵਿਭਾਗ ਦੇ ਮੰਤਰੀ ਡਾ . ਬਲਜੀਤ ਕੌਰ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ। 

1

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਤਲਬ ਸੀ ਔਰਤਾਂ ਦੀ ਚੈੱਕਅਪ ਅਤੇ ਉਹਨਾਂ ਵੱਲੋਂ ਪੇਂਡੂ ਪੱਧਰ ’ਤੇ ਆਪਣੇ ਬਣਾਈਆਂ ਬਸਤਾਂ ਨੂੰ ਇਸ ਕੈਂਪ ’ਚ ਸ਼ਾਮਿਲ ਕੀਤਾ। 

1

ਇਸ ਕੈਂਪ ’ਚ ਜਿੱਥੇ ਨਵੇਂ ਰੋਜ਼ਗਾਰ ਪੈਦਾ ਕਰਨ ਸਬੰਧੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਪੰਜਾਬ ਭਰ ’ਚ 1400 ਹੋਰ ਆਂਗਣਵਾੜੀ ਕੇਂਦਰ ਖੋਲੇ ਜਾਣਗੇ। ਜਿੱਥੇ 3000 ਔਰਤਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਹੀ ਉਹਨਾਂ ਦਾ ਭੱਤਾ ਵੀ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ’ਚ ਬੈਠੀਆਂ ਔਰਤਾਂ ਜੋ ਸਜ਼ਾ ਕੱਟ ਰਹੀਆਂ ਹਨ ਉਹਨਾਂ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ’ਚ ਲਿਆ ਕੇ ਪੜਾਇਆ ਜਾਵੇਗਾ।

1

ਉਨ੍ਹਾਂ ਕਿਹਾ ਕਿ ਔਰਤਾਂ ਦੀ ਮਾਨਸਿਕਤਾ ਨੂੰ ਬਦਲਣ ਵਾਸਤੇ ਸਿਲਾਈ ਕਢਾਈ ਦਾ ਕੰਮ ਵੀ ਜੇਲ੍ਹਾਂ ’ਚ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ’ਚ ਫਰੀਦਕੋਟ ਦੀ ਜੇਲ ’ਚ ਇਹ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਬਾਕੀ ਦੂਜੀਆਂ ਜੇਲਾਂ ’ਚ ਵੀ ਜਲਦ ਸ਼ੁਰੂ ਹੋ ਜਾਵੇਗਾ। ਸੜਕਾਂ ਉੱਪਰ ਮੰਗਣ ਵਾਲੇ ਬੇਘਰੇ ਬੱਚੇ ਉਹਨਾਂ ਨੂੰ ਵੀ ਪੜ੍ਹਾਈ ਵੱਲ ਲਿਆਂਦਾ ਜਾਵੇਗਾ ਤਾਂ ਜੋ ਉਹ ਪੜ੍ਹਾਈ ਤੋਂ ਵਾਂਝੇ ਨਾ ਰਹਿ ਸਕਣ। 

(For more news apart from 1400 Anganwadi centers will be built in Punjab at cost of 200 crores: Minister Dr. Baljit Kaur News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement