
Amritsar News : ਪਿਓ-ਪੁੱਤ ਦਾ ਕਾਰ ਦੀ ਚਾਬੀ ਨੂੰ ਲੈ ਕੇ ਹੋਇਆ ਸੀ ਝਗੜਾ
Amritsar News in Punjabi : ਅੰਮ੍ਰਿਤਸਰ ਦੇ ਮਜੀਠਾ 'ਚ ਸਾਬਕਾ ਫੌਜੀ ਦਾ ਕਾਰਾ ਸਾਹਮਣੇ ਆਇਆ ਹੈ। ਮਜੀਠਾ ਦੇ ਖਾਸਾ ਪੱਤੀ ਵਿੱਚ ਪਿਓ ਪੁੱਤਾਂ ਦੇ ਕਾਰ ਦੀ ਚਾਬੀ ਨੂੰ ਲੈ ਕੇ ਝਗੜਾ ਹੋਣ ’ਤੇ ਸਾਬਕਾ ਫੌਜੀ ਨੇ ਆਪਣੇ ਘਰ ਤੇ ਮੋਟਰਸਾਈਕਲ, ਕਾਰ ਨੂੰ ਅੱਗ ਲਗਾ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਰੋਜ਼ ਹੀ ਪਿਓ ਪੁੱਤਾਂ ਦੀ ਛੋਟੀ ਮੋਟੀ ਗੱਲ ਨੂੰ ਲਿਖ ਕੇ ਆਪਸੀ ਕਲੇਸ਼ ਰਹਿੰਦਾ ਸੀ ਤਾਂ ਬੀਤੇ ਦਿਨੀ ਕਲੇਸ਼ ਇਨਾਂ ਵੱਧ ਗਿਆ ਕਿ ਫੌਜੀ ਨੇ ਆਪਣੇ ਹੀ ਘਰ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਇਸ ਮੌਕੇ ਸੂਬੇਦਾਰ ਵਲੋਂ ਤਫ਼ਤੀਸ਼ ਲਈ ਆਏ ਪੁਲਿਸ ਮੁਲਾਜ਼ਮਾਂ 'ਤੇ ਵੀ ਫਾਇਰਿੰਗ ਕਰ ਦਿੱਤੀ ਗਈ । ਦੱਸ ਦੇਈਏ ਕਿ ਪਿਓ-ਪੁੱਤ ਦਾ ਕਾਰ ਦੀ ਚਾਬੀ ਨੂੰ ਲੈ ਕੇ ਝਗੜਾ ਹੋਇਆ ਸੀ। ਗੁੱਸੇ ‘ਚ ਆਏ ਪਿਓ ਨੇ ਘਰ ਤੇ ਮੋਟਰਸਾੲਕੀਲ ਨੂੰ ਅੱਗ ਹਵਾਲੇ ਕਰ ਦਿੱਤਾ। ਪੁਲਿਸ ਨੇ ਆਰੋਪੀ ਕੋਲੋਂ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤਾ ਹੈ।
ਸੂਬੇਦਾਰ ਕੋਲੋਂ ਲੈਸਨ ਸੀ ਹਥਿਆਰ ਪਿਸਤਲ ਅਤੇ ਰਾਈਫਲ ਬਰਾਮਦ ਕੀਤੀ ਗਈ ਅਤੇ ਨਾਲ ਹੀ ਸੂਬੇਦਾਰ ਦੇ ਘਰੋਂ ਦੋ ਹੋਰ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਐਫ ਆਈਆਰ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
(For more news apart from An ex-serviceman set fire to his house in Amritsar News in Punjabi, stay tuned to Rozana Spokesman)