
ਮ੍ਰਿਤਕਾ ਦੀ ਪਛਾਣ ਦਵਿੰਦਰ ਕੌਰ (ਉਮਰ 60) ਵਾਸੀ ਸ਼ਾਂਤੀ ਨਗਰ ਵਜੋਂ ਹੋਈ ਹੈ।
Batala Road Accident: ਬਟਾਲਾ ਵਿੱਚ ਮਾਘੀ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਘਰ ਪਰਤ ਰਹੀ ਇੱਕ ਬਜ਼ੁਰਗ ਔਰਤ ਦੀ ਅੱਜ ਸਵੇਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਮਾਮਲਾ ਬਟਾਲਾ ਦੇ ਗੁਰਦਾਸਪੁਰ ਰੋਡ ਦਾ ਹੈ ਅਤੇ ਮ੍ਰਿਤਕਾ ਦੀ ਪਛਾਣ ਦਵਿੰਦਰ ਕੌਰ (ਉਮਰ 60) ਵਾਸੀ ਸ਼ਾਂਤੀ ਨਗਰ ਵਜੋਂ ਹੋਈ ਹੈ।
ਚਮਸ਼ਦੀਦਾਂ ਨੇ ਦੱਸਿਆ ਕਿ ਕੋਈ ਤੇਜ਼ ਰਫ਼ਤਾਰ ਵਾਹਨ ਚਾਲਕ ਪੈਦਲ ਜਾ ਰਹੀ ਔਰਤ ਨੂੰ ਫੇਟ ਮਾਰ ਫ਼ਰਾਰ ਹੋ ਗਿਆ, ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਮਾਮਲੇ ਦੀ ਸੂਚਨਾ ਮਿਲਦੇ ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਪੁਲਸ ਜਾਂਚ ਅਧਿਕਾਰੀ ਅਸ਼ੋਕ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਾ ਵੀ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕੀਤਾ ਜਾਵੇਗਾ ।