Barnala News : ਬਰਨਾਲਾ ’ਚ ਸਿਲੰਡਰ ਫੱਟਣ ਕਾਰਨ ਇੱਕ ਵਿਅਕਤੀ ਝੁਲਸਿਆ, ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ 

By : BALJINDERK

Published : Jan 14, 2025, 12:50 pm IST
Updated : Jan 14, 2025, 12:50 pm IST
SHARE ARTICLE
ਜ਼ਖ਼ਮੀ ਗੁਰਚਰਨ ਸਿੰਘ ਜ਼ੇਰੇ ਇਲਾਜ
ਜ਼ਖ਼ਮੀ ਗੁਰਚਰਨ ਸਿੰਘ ਜ਼ੇਰੇ ਇਲਾਜ

Barnala News : ਜ਼ਖ਼ਮੀ ਗੁਰਚਰਨ ਸਿੰਘ ਨੂੰ ਗੁਆਂਢੀ ਨੇ ਹਸਪਤਾਲ ਕਰਵਾਇਆ ਦਾਖ਼ਲ 

Barnala News in Punjabi : ਬਰਨਾਲਾ ਦੇ ਪਿੰਡ ਭਦੌੜ ਵਿਖੇ ਇੱਕ ਗੈਸ ਸਿਲੰਡਰ ਧਮਾਕੇ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਜਿਸ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸਨੂੰ ਮੁਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਸੰਬੰਧੀ ਪੀੜਤ ਦੇ ਗੁਆਂਢੀ ਨੇ ਦੱਸਿਆ ਕਿ ਸਵੇਰੇ ਇੱਕ ਜ਼ੋਰਦਾਰ ਧਮਾਕਾ ਹੋਇਆ, ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਸ ਦਾ ਗੁਆਂਢੀ ਗੁਰਚਰਨ ਸਿੰਘ ਪੂਰੀ ਤਰ੍ਹਾਂ ਨਾਲ ਅੱਗ ਨਾਲ ਝੁਲਸਿਆ ਹੋਇਆ ਸੀ, ਜਿਸ ਨੂੰ ਸਿਵਲ ਹਸਪਤਾਲ ਭਦੌੜ ਦਾਖ਼ਲ ਕਰਵਾਇਆ।

ਗੁਆਂਢੀ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦਰਵਾਜੇ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਸੀ ਤੇ ਵਿਹੜੇ 'ਚ ਕੱਚ ਖਿਲਰਿਆ ਹੋਇਆ ਸੀ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਦਾ ਪਰਿਵਾਰ ਕੀਤੇ ਗਿਆ ਹੋਇਆ ਸੀ ਅਤੇ ਘਰ ਵਿਚ ਉਹ ਇੱਕਲਾ ਹੀ ਸੀ।

ਗੈਸ ਲੀਕ ਹੋਣ ਕਾਰਨ ਇਹ ਹਾਦਸਾ ਉਦੋਂ ਵਾਪਰਿਆ ਜਦ ਇਸ ਨੇ ਗੈਸ ਚਲਾਉਣ ਲਈ ਤੀਲੀ ਬਾਲੀ। ਜ਼ਖ਼ਮੀ ਹਾਲਤ ’ਚ ਲੋਕਾਂ ਨੇ ਗੁਰਚਰਨ ਸਿੰਘ ਦੇ ਸੜ੍ਹੇ ਹੋਏ ਕੱਪੜੇ ਲਾਹ ਉਸ ਨੂੰ ਭਦੌੜ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਦੁਆਰਾ ਉਸ ਨੂੰ ਮੁੱਢਲੀ ਸਹਾਇਤਾ ਦੇ ਬਰਨਾਲੇ ਰੈਫ਼ਰ ਕੀਤਾ। ਡਾਕਟਰ ਮੁਤਾਬਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਤਾਂ ਦੇ ਦਿੱਤੀ ਗਈ, ਲੇਕਿਨ ਇਸ ਹਾਦਸੇ ’ਚ ਉਸਦੀ ਜਾਨ ਫ਼ਿਲਹਾਲ ਬਚ ਗਈ ਹੈ।

(For more news apart from  One person got burnt due to cylinder burst in Barnala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement