ਬਲੀਦਾਨ ਦਿਵਸ: ਅੱਜ ਵੀ ਸਨਮਾਨ ਦਾ ਇੰਤਜ਼ਾਰ ਕਰ ਰਹੇ ਹਨ ਸ਼ਹੀਦਾਂ ਦੇ ਪਰਿਵਾਰ
Published : Feb 14, 2020, 11:33 am IST
Updated : Apr 9, 2020, 9:12 pm IST
SHARE ARTICLE
File
File

ਪੁਲਵਾਮਾ ਹਮਲੇ ਦੀ ਬਰਸੀ ਅੱਜ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਸਾਲ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ' ਤੇ ਹੋਏ ਅੱਤਵਾਦੀ ਹਮਲੇ ਨੂੰ ਅੱਜ ਇਕ ਸਾਲ ਪੂਰਾ ਹੋਇਆ ਹੈ। ਅੱਤਵਾਦੀਆਂ ਦੇ ਇਸ ਭਿਆਨਕ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਜਿਸ ਵਿਚ ਪੰਜਾਬ ਦੇ 4 ਪੁੱਤਰ ਵੀ ਸ਼ਾਮਿਲ ਸੀ।

ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਮੌਜੂਦਾ ਸਥਿਤੀ ਅਤੇ ਕੀ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਜੋ ਵਾਅਦੇ ਕੀਤੇ ਸੀ, ਉਹ ਪੂਰੇ ਹੁਏ ਜਾਂ ਅੱਜ ਵੀ ਇਹ ਸਿਰਫ ਸਰਕਾਰੀ ਵਾਅਦਿਆਂ ਦੇ ਬੋਝ ਹੇਠ ਜੀਣ ਲਈ ਮਜਬੂਰ ਹਨ? ਆਉ ਜਾਣਦੇ ਹਾਂ ਸੂਬੇ ਦੇ ਚਾਰ ਸ਼ਹੀਦਾਂ ਦੇ ਪਰਿਵਾਰਾਂ ਕੀ ਕਹਾਣੀ ਜੋ ਸਤਿਕਾਰ, ਸਹਾਇਤਾ, ਸਿੱਖਿਆ, ਨੌਕਰੀਆਂ ਅਤੇ ਸਹੂਲਤਾਂ ਦੀ ਉਡੀਕ ਵਿੱਚ ਥੱਕ ਰਹੇ ਹਨ

ਸ਼ਹੀਦ ਕੁਲਵਿੰਦਰ ਸਿੰਘ (ਨੂਰਪੁਰਬੇਦੀ, ਰੋਪੜ)

ਜੋ ਵਾਅਦੇ ਕੀਤੇ ਗਏ
10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਸ਼ਹੀਦ ਦੇ ਨਾਮ 'ਤੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਸੜਕ ਦਾ ਨਿਰਮਾਣ
ਸ਼ਹੀਦ ਦੇ ਘਰ ਦੀ ਬਿਜਲੀ ਮੁਆਫ ਕਰਨ ਦਾ ਵਾਅਦ

ਜੋ ਵਾਅਦੇ ਪੂਰੇ ਹੋਏ
10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਸ਼ਹੀਦ ਦੇ ਨਾਮ 'ਤੇ ਸਕੂਲ ਦਾ ਨਾਂ

ਪਿਤਾ ਦਾ ਦਰਦ- ਰੋਪੜ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਵਾਰ-ਵਾਰ ਕਹਿ ਚੁੱਕੇ ਹਨ ਕਿ ਮੇਰੇ ਪੁੱਤ ਦੀ ਯਾਦ 'ਚ ਗੇਟ ਬਣਾਇਆ ਜਾਵੇ ਪਰ ਪ੍ਰਸ਼ਾਸਨ ਕਦੀ ਪਾਰਕ ਤੇ ਕਦੀ ਖੇਡ ਗ੍ਰਾਊਂਡ ਦੇ ਦਾਅਵੇ ਕਰਕੇ ਗੱਲ ਨੂੰ ਟਾਲ ਦਿੰਦਾ ਹੈ। ਨਾ ਹੀ ਉਨ੍ਹਾਂ ਦੇ ਪੁੱਤ ਦੀ ਯਾਦ 'ਚ 18 ਫੁੱਟ ਲਿੰਕ ਰੋਡ ਦਾ ਕੰਮ ਸ਼ੁਰੂ ਹੋਇਆ ਹੈ ਅਤੇ ਨਾ ਹੀ ਪਾਰਕ ਬਣਾਉਣ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਹੈ।

ਸ਼ਹੀਦ ਜਮੈਲ ਸਿੰਘ (ਕੋਟ ਈਸੇ ਖਾਂ, ਮੋਗਾ)

ਜੋ ਵਾਅਦੇ ਕੀਤੇ ਗਏ
ਸ਼ਹੀਦ ਦੇ ਨਾਮ 'ਚੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਸੜਕ ਨਿਰਮਾਣ
ਸੀ.ਆਰ.ਪੀ.ਐੱਫ. 'ਚ ਤਾਇਨਾਤ ਛੋਟੇ ਭਰਾ ਲਖਵੀਸ਼ ਸਿੰਘ ਨੂੰ ਪੰਜਾਬ ਪੁਲਸ 'ਚ ਨੌਕਰੀ ਦੇਣ ਦਾ ਵਾਅਦਾ

ਜੋ ਵਾਅਦੇ ਪੂਰੇ ਹੋਏ
ਸ਼ਹੀਦ ਦੀ ਪਤਨੀ ਨੂੰ 5 ਲੱਖ ਰੁਪਏ ਅਤੇ ਮਾਤਾ-ਪਿਤਾ ਨੂੰ 1-1 ਲਖ ਸਮੇਤ ਕੁਲ 7 ਲੱਖ ਮਿਲੇ

ਪਤਨੀ ਦਾ ਦਰਦ- ਮੋਗਾ ਦੇ ਸ਼ਹੀਦ ਜਮੈਲ ਸਿੰਘ ਦੀ ਵਿਧਵਾ ਸੁਰਜੀਤ ਕੌਰ ਨੇ ਦੱਸਿਆ ਕਿ ਪਤੀ ਦਾ ਸੁਪਨਾ ਸੀ ਕਿ ਬੇਟੇ ਗੁਰਪ੍ਰਕਾਸ਼ ਸਿੰਘ ਦਾ ਦਾਖਲਾ ਪੰਚਕੂਲਾ ਦੇ ਗੁਰੂਕੂਲ 'ਚ ਹੋਵੇ ਇਸ ਲਈ ਮੈਂ ਬੇਟੇ ਦਾ ਦਾਖਲਾ ਉਥੇ ਕਰਵਾ ਦਿੱਤਾ। ਹੁਣ ਬੇਟੇ ਦੇ ਨਾਲ ਕਰਾਏ ਦੇ ਮਕਾਨ 'ਚ ਪੰਚਕੂਲਾ 'ਚ ਰਹਿ ਰਹੀ ਹਾਂ। ਆਰਥਿਕ ਸਥਿਤੀ ਵਧੀਆ ਨਹੀਂ ਹੈ। ਪੰਜ ਲੱਖ ਰੁਪਏ ਜੋ ਬਾਕੀ ਹਨ ਕਦੋਂ ਮਿਲਣਗੇ ਇਸ ਦੀ ਕੋਈ ਸੂਚਨਾ ਨਹੀਂ ਹੈ। ਹੋਰ ਵੀ ਕਈ ਵਾਅਦੇ ਪੂਰੇ ਨਹੀਂ ਹੋਏ।

ਸ਼ਹੀਦ ਮਨਵਿੰਦਰ ਸਿੰਘ (ਦੀਨਾਨਗਰ, ਗੁਰਦਾਸਪੁਰ)

ਜੋ ਵਾਅਦੇ ਕੀਤੇ ਗਏ
ਸ਼ਹੀਦ ਦੇ ਨਾਮ 'ਤੇ ਯਾਦਗਾਰੀ ਗੇਟ, ਸਕੂਲ ਦਾ ਨਾਮ ਅਤੇ ਸੜਕ ਦਾ ਨਿਰਮਾਣ
ਸੀ.ਆਰ.ਪੀ.ਐੱਫ. 'ਚ ਤਾਇਨਾਤ ਛੋਟੇ ਭਰਾ ਲਖਵੀਸ਼ ਨੂੰ ਪੰਜਾਬ ਪੁਲਸ 'ਚ ਨੌਕਰੀ ਦੇਣ ਦਾ ਵਾਅਦਾ
ਸ਼ਹੀਦ ਮਨਜਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਇਕ ਵੀ ਵਾਅਦਾ ਨਹੀਂ ਹੋਇਆ ਪੂਰਾ

ਪਿਤਾ ਦਾ ਦਰਦ- ਦੀਨਾਨਗਰ ਦੇ ਸ਼ਹੀਦ ਮਨਵਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਅੱਤਰੀ ਨੇ ਦੱਸਿਆ ਕਿ ਵੱਡੇ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ ਹੁਣ ਉਹ ਛੋਟੇ ਬੇਟੇ ਨਾਲ ਘਰ 'ਚ ਇਕੱਲੇ ਰਹਿੰਦੇ ਹਨ। ਛੋਟੇ ਬੇਟੇ ਨੂੰ ਪੰਜਾਬ ਪੁਲਸ 'ਚ ਨੌਕਰੀ ਸਬੰਧੀ ਉਹ ਦੋ ਵਾਰ ਚੰਡੀਗੜ੍ਹ 'ਚ ਮੁੱਖ ਮੰਤਰੀ ਨੂੰ ਮਿਲਣ ਲਈ ਗਏ ਪਰ ਮੁਲਾਕਾਤ ਨਹੀਂ ਹੋਈ।

ਸ਼ਹੀਦ ਸੁਖਜਿੰਦਰ ਸਿੰਘ (ਗੰਡੀਵਿੰਡ, ਅੰਮ੍ਰਿਤਸਰ)

ਜੋ ਵਾਅਦੇ ਕੀਤੇ ਗਏ
ਪਰਿਵਾਰ ਨੂੰ 12 ਲੱਖ ਰੁਪਏ ਦੀ ਆਰਥਿਕ ਸਹਾਇਤਾ
ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ
ਸ਼ਹੀਦ ਦੇ ਪਰਿਵਾਰ ਦੇ ਕਰਜ਼ਾ ਮੁਆਫ ਕਰਨ ਦਾ ਵਾਅਦਾ

ਜੋ ਵਾਅਦੇ ਪੂਰੇ ਹੋਏ
ਪਰਿਵਾਰ ਨੂੰ ਅਜੇ ਤੱਕ 5 ਲੱਖ ਰੁਪਏ ਮਿਲ ਹਨ। 7 ਲੱਖ ਕਦੋਂ ਮਿਲਣਗੇ ਇਸ ਦੀ ਜਾਣਕਾਰੀ ਨਹੀਂ।
ਪਿਤਾ ਦਾ ਦਰਦ- ਗੰਡੀਵਿੰਡ ਦੇ ਸ਼ਹੀਦ ਸੁਖਜਿੰਦਰ ਸਿੰਘ ਦੇ ਪਿਤਾ ਗੁਰਮੇਜ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਨੇ 12 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਢਾਈ-ਢਾਈ ਲੱਖ ਦੇ ਦੋ ਚੈੱਕ ਦਿੱਤੇ। ਬਕੀ ਸੱਤ ਲੱਖ ਰਕਮ ਕਦੋਂ ਮਿਲੇਗੀ ਇਸ ਦੀ ਕੋਈ ਜਾਣਕਾਰੀ ਨਹੀਂ। ਨੂੰਹ ਸਰਬਜੀਤ ਕੌਰ ਨੂੰ ਚਪੜਾਸੀ ਦੀ ਨੌਕਰੀ ਦਾ ਆਫਰ ਦਿੱਤਾ ਗਿਆ ਪਰ 12ਵੀਂ ਪਾਸ ਨੇ ਨਕਾਰ ਦਿੱਤਾ ਤੇ ਕਰਜ਼ਾ ਵੀ ਅਜੇ ਤੱਕ ਮੁਆਫ ਨਹੀਂ ਹੋਇਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement