
ਸੜਕ ਪਾਰ ਕਰ ਰਹੇ ਸਕੂਟਰੀ ਸਵਾਰ ਨੂੰ ਪੀ.ਆਰ.ਟੀ.ਸੀ ਦੀ ਬੱਸ ਨੇ ਮਾਰੀ ਟੱਕਰ, ਮੌਤ
ਲੁਧਿਆਣਾ, 13 ਫ਼ਰਵਰੀ (ਆਰ.ਪੀ. ਸਿੰਘ): ਪ੍ਰਸ਼ਾਸਨ ਵਲੋਂ ਰੋਡ ਸੇਫ਼ਟੀ ਦੇ ਸਿਰਫ਼ ਦਿਨ ਮਨਾਏ ਜਾ ਰਹੇ ਹਨ ਜਦ ਕਿ ਸੜਕਾਂ ਉੱਪਰ ਹੋਣ ਵਾਲੀਆਂ ਦੁਰਘਟਨਾਵਾਂ ਵੱਧ ਰਹੀਆਂ ਹਨ ਅਤੇ ਮੌਤਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋਇਆ ਹੈ। ਹਾਲ ਹੀ ਵਿਚ ਸੜਕ ਹਾਦਸੇ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਵਿਅਕਤੀ ਅਪਣੀ ਸਕੂਟਰੀ ਉਤੇ ਜਾ ਰਿਹਾ ਸੀ ਅਤੇ ਜਿਵੇਂ ਹੀ ਉਸ ਨੇ ਰੋਡ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਚਪੇਟ ਵਿਚ ਆ ਗਿਆ। ਨਜ਼ਦੀਕੀ ਲੋਕਾਂ ਵਲੋਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। 17 ਸਾਲਾਂ ਨੌਜਵਾਨ ਰੀਤਿਕ ਜੋ ਕਿ ਖਵਾਜਾ ਕੋਠੀ ਨਜ਼ਦੀਕ ਰਹਿਣ ਵਾਲਾ ਹੈ। ਇਹ ਯੁਵਕ ਪੜ੍ਹਾਈ ਕਰ ਰਿਹਾ ਸੀ ਅਤੇ ਜਦੋਂ ਉਹ ਕਿਸੇ ਕੰਮ ਲਈ ਚੰਡੀਗੜ੍ਹ ਰੋਡ ’ਤੇ ਜਾ ਰਿਹਾ ਸੀ ਅਤੇ ਵਰਧਮਾਨ ਮਿੱਲ ਦੇ ਸਾਹਮਣੇ ਪੀ ਆਰ ਟੀ ਸੀ ਦੀ ਬੱਸ ਨੇ ਇਸ ਨੂੰ ਟੱਕਰ ਮਾਰ ਦਿਤੀ ਇਸ ਘਟਨਾ ਵਿਚ ਉਹ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਨਿਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਹਸਪਤਾਲ ਵਿਚ ਦੌਰਾਨ ਉਸ ਦੀ ਮੌਤ ਹੋ ਗਈ। ਪੀੜਤ ਪਰਵਾਰਾਂ ਦੇ ਬਿਆਨਾ ਦੇ ਅਧਾਰ ’ਤੇ ਬੱਸ ਡਰਾਇਵਰ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।
L48_RP Singh_13_04