
ਭਾਜਪਾ ਦੇ ਬਾਈਕਾਟ ਦੇ ਕੌਲਗੜ੍ਹ ਵਾਸੀਆਂ ਨੇ ਲਗਾਏ ਪਿੰਡ 'ਚ ਬੋਰਡ
ਭਾਜਪਾ ਲੀਡਰਾਂ ਅਤੇ ਪਾਰਟੀ ਨਾਲ ਜੁੜੇ ਹਰ ਵਿਅਕਤੀ ਨੂੰ ਪਿੰਡ 'ਚ ਵੜਨ ਦੀ ਸਖ਼ਤ ਮਨਾਹੀ
ਅਮਲੋਹ, 13 ਫ਼ਰਵਰੀ (ਅੰਮਿ੍ਤ ਸ਼ੇਰਗਿੱਲ): ਭਾਰਤੀ ਜਨਤਾ ਪਾਰਟੀ ਦਾ ਬਾਈਕਾਟ ਦੇ ਬੋਰਡ ਨਜ਼ਦੀਕ ਪਿੰਡ ਕੋਲਗੜ੍ਹ ਦੇ ਵਾਸੀਆਂ ਵਲੋਂ ਪਿੰਡ ਵਿਚ ਲਗਾਏ ਗਏ ਅਤੇ ਖੇਤੀ ਕਾਨੂੰਨਾਂ ਨੂੰ ਵੀ ਕਿਸਾਨ ਵਿਰੋਧੀ ਦਸਿਆ ਅਤੇ ਰੋਸ ਵੀ ਕੇਂਦਰ ਸਰਕਾਰ ਵਿਰੁਧ ਪ੍ਰਗਟਾਇਆ | ਉਥੇ ਹੀ ਪਿੰਡ ਵਿਚ ਵੱਖ-ਵੱਖ ਥਾਵਾਂ ਉਤੇ ਲਗਾਏ ਗਏ ਬੋਰਡਾਂ ਉਤੇ ਲਿਖਿਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਿਅਕਤੀ ਜਾਂ ਲੀਡਰ ਪਿੰਡ ਵਿਚ ਦਾਖ਼ਲ ਹੋਣ ਦੀ ਸਖ਼ਤ ਮਨਾਈ ਹੈ, ਜੇਕਰ ਕੋਈ ਵੀ ਵਿਅਕਤੀ ਪਿੰਡ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਅਪਣੇ ਆਪ ਦੀ ਬੇਇੱਜ਼ਤੀ ਅਤੇ ਜਾਨ-ਮਾਲ ਦਾ ਖ਼ੁਦ ਜ਼ਿੰਮੇਵਾਰੀ ਹੋਵੇਗਾ |
ਇਸ ਮੌਕੇ ਕੌਲਗੜ੍ਹ ਦੇ ਵਸਨੀਕ ਸੋਨੀ ਨੇ ਦਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨ ਕਿਸਾਨ ਪੱਖੀ ਨਹੀਂ ਹਨ ਜਿਸ ਕਰ ਕੇ ਅੱਜ ਕਿਸਾਨ ਅਪਣੇ ਹੱਕ ਬਚਾਊਣ ਲਈ ਸੜਕਾਂ ਉਤੇ ਕੜਾਕੇ ਦੀ ਠੰਢ ਵਿਚ ਸੰਘਰਸ਼ ਕਰਨ ਲਈ ਮਜਬੂਰ ਹੈ ਅਤੇ ਬਹੁਤ ਸਾਰੇ ਕਿਸਾਨ ਅਪਣੀ ਜਾਨ ਵੀ ਕੁਰਬਾਨ ਕਰ ਚੁੱਕੇ ਹਨ ਜਿਸ ਦੀ ਜ਼ਿੰਮੇਵਾਰੀ ਵੀ ਮੋਦੀ ਸਰਕਾਰ ਹੈ ਪਰ ਮੋਦੀ ਸਰਕਾਰ ਨੂੰ ਫਿਰ ਵੀ ਕੋਈ ਪ੍ਰਵਾਹ ਨਹੀਂ ਹੈ ਪਰ ਕੇਦਰ ਦੀ ਮੋਦੀ ਸਰਕਾਰ ਨੂੰ ਕਿਸਾਨੀ ਸੰਘਰਸ਼ ਝੁਕਣ ਲਈ ਮਜਬੂਰ ਕਰ ਦੇਵੇਗਾ ਅਤੇ ਪਿੰਡ ਵਿਚ ਭਾਜਪਾ ਦੇ ਲੀਡਰਾਂ ਅਤੇ ਭਾਜਪਾ ਨਾਲ ਸਬੰਧਿਤ ਹਰ ਵਿਅਕਤੀ ਦੇ ਬਾਈਕਾਟ ਕੀਤਾ ਹੈ ਜਿਸ ਸਬੰਧੀ ਬੋਰਡ ਵੀ ਪਿੰਡ ਵਿਚ ਲਗਾ ਦਿਤੇ ਗਏ ਹਨ ਅਤੇ ਹਰ ਪਿੰਡ ਵਾਸ਼ੀ ਭਾਜਪਾ ਵਾਲਿਆਂ ਦਾ ਬਾਈਕਾਟ ਕਰਨ ਦੇ ਬੋਰਡ ਪਿਡਾ ਵਿਚ ਜ਼ਰੂਰ ਲਗਾਊਣ ਤਾਂ ਕਿ ਮੋਦੀ ਸਰਕਾਰ ਨੂੰ ਜਗਾਇਆ ਜਾ ਸਕੇ |
ਫੋਟੋ ਫਾਇਲ ਅੰਮਿ੍ਤ 13-2 ਫਰਵਰੀ
ਪਿੰਡ ਕੌਲਗੜ੍ਹ ਦੇ ਵਸ਼ਨੀਕ ਪਿੰਡ ਵਿੱਚ ਬੀਜੇਪੀ ਦਾ ਬਾਈਕਾਟ ਦੇ ਬੋਰਡ ਲਗਵਾਊਣ ਸਮੇਂ | ਫੋਟੋ ਅੰਮਿ੍ਤ ਅਮਲੋਹ
2---1mloh_amrit_13_1_feb