
ਚੋਣ ਡਿਊਟੀ 'ਤੇ ਜਾ ਰਹੇ ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ
ਦੋਦਾ, 13 ਫ਼ਰਵਰੀ (ਅਸ਼ੋਕ ਯਾਦਵ): ਗਿੱਦੜਬਾਹਾ-ਕੋਟਭਾਈ ਰੋਡ 'ਤੇ ਜਗਦੰਬਾ ਰਾਇਸ ਮਿੱਲ ਦੇ ਸਾਹਮਣੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ, ਜਦੋਂ ਕਿ ਦੂਸਰਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਲੈਕਚਰਾਰ ਗੁਰਮੇਲ ਸਿੰਘ ਮੋਟਰਸਾਈਕਲ ਉਤੇ ਚੋਣ ਡਿਉਟੀ ਦੇ ਲਈ ਵਾਇਆ ਗਿੱਦੜਬਾਹਾ, ਮਲੋਟ ਜਾ ਰਿਹਾ ਸੀ, ਇਸ ਦੌਰਾਨ ਗਿੱਦੜਬਾਹਾ ਤੋਂ ਪਿੰਡ ਕੋਟਭਾਈ ਮੋਟਰਸਾਈਕਲ ਉਤੇ ਜਾ ਰਹੇ ਸੰਦੀਪ ਸਿੰਘ ਦੇ ਨਾਲ ਟੱਕਰ ਹੋ ਗਈ ਜਿਸ ਨਾਲ ਦੋਨਾਂ ਮੋਟਰਸਾਇਕਲ ਸਵਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਵਿਵੇਕ ਆਸ਼ਰਮ ਦੇ ਮੰਗਾ ਸਿੰਘ ਅਤੇ ਰਾਹਤ ਫ਼ਾਊਾਡੇਸ਼ਨ ਦੇ ਕਾਲਾ ਚੌਧਰੀ ਨੇ ਦੋਹਾਂ ਜ਼ਖ਼ਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ | ਡਿਊਟੀ 'ਤੇ ਮੌਜੂਦ ਡਾ. ਮਹਿੰਦਰ ਹਰਪ੍ਰੀਤ ਕੌਰ ਨੇ ਗੁਰਮੇਲ ਸਿੰਘ ਬਰਾੜ ਨੂੰ ਮਿ੍ਤਕ ਘੋਸ਼ਿਤ ਕਰ ਦਿਤਾ ਜਦੋਂ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਸੰਦੀਪ ਸਿੰਘ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਫ਼ਰੀਦਕੋਟ ਲਈ ਰੈਫ਼ਰ ਕਰ ਦਿਤਾ |
ਕੈਪਸ਼ਨ : ਸੜ੍ਹਕ ਹਾਦਸੇ 'ਚ ਮਿ੍ਤਕ ਗੁਰਮੇਲ ਸਿੰਘ ਬਰਾੜ |
ਫੋਟੋ ਫਾਇਲ : ਐਮਕੇਐਸ 13 - 04