
ਜ਼ੀਰਾ ਵਿਚ ਦਿਨ ਦਿਹਾੜੇ ਧੋਬੀ ਦੀ ਦੁਕਾਨ ਉਪਰ ਸ਼ਰੇਆਮ ਚਲੀਆਂ ਗੋਲੀਆਂ
ਜ਼ੀਰਾ, 13 ਫ਼ਰਵਰੀ (ਹਰਜੀਤ ਸਿੰਘ ਸਨ੍ਹੇਰ): ਆਏ ਦਿਨ ਕੋਈ ਨਾ ਕੋਈ ਗੁੰਡਾਗਰਦੀ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ ਜਿਸ ਵਿਚ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਛੋਟੀ ਜਿਹੀ ਗੱਲ ਉਤੇ ਪਿਸਤੌਲ ਤਾਣ ਦਿੰਦੇ ਹਨ | ਇਸੇ ਤਰ੍ਹਾਂ ਦਾ ਮਾਮਲਾ ਇਕ ਜ਼ੀਰਾ ਦੇ ਗਊਸ਼ਾਲਾ ਰੋਡ ਕਪੜੇ ਪ੍ਰੈਸ ਕਰਨ ਵਾਲੀ ਦੁਕਾਨ ਉਤੇ ਵੇਖਣ ਨੂੰ ਮਿਲਿਆ ਜਿਸ ਉਤੇ ਧਰਮਿੰਦਰ ਸਿੰਘ ਨੇ ਦਸਿਆ ਕਿ ਉਹ ਗਊਸ਼ਾਲਾ ਰੋਡ ਬਸਤੀ ਮਾਛੀਆਂ ਦਾ ਰਹਿਣ ਵਾਲਾ ਹੈ ਅਤੇ ਮਿਹਨਤ ਮਜ਼ਦੂਰੀ ਕਰ ਅਪਣੇ ਪਰਵਾਰ ਦਾ ਗੁਜ਼ਾਰਾ ਕਰਦਾ ਹੈ |
ਉਸ ਨੇ ਦਸਿਆ ਕਿ ਉਹ ਸ਼ਾਮ ਚਾਰ-ਪੰਜ ਵਜੇ ਦੇ ਕਰੀਬ ਅਪਣੇ ਤਾਏ ਦੇ ਲੜਕੇ ਅੰਗਰੇਜ਼ ਸਿੰਘ ਦੀ ਕਪੜੇ ਪ੍ਰੈਸ ਕਰਨ ਵਾਲੀ ਦੁਕਾਨ ਉਤੇ ਖੜ੍ਹਾ ਸੀ ਤੇ ਦੋ ਮੋਟਰਸਾਈਕਲਾਂ ਉਤੇ ਪੰਜ ਲੜਕਿਆਂ ਵਲੋਂ ਆ ਕੇ ਉਨ੍ਹਾਂ ਨਾਲ ਤੂੰ-ਤੜਾਕ ਸ਼ੁਰੂ ਕਰ ਦਿਤੀ ਜਿਸ ਉਤੇ ਉਨ੍ਹਾਂ ਵਲੋਂ ਜਦ ਅਪਣੀ ਦੁਕਾਨ ਦਾ ਸ਼ਟਰ ਬੰਦ ਕੀਤਾ ਤਾਂ ਉਨ੍ਹਾਂ ਆਏ ਲੜਕਿਆਂ ਵਲੋਂ ਪਿਸਤੌਲ ਨਾਲ ਫ਼ਾਇਰ ਕੀਤਾ ਗਿਆ ਜੋ ਦੁਕਾਨ ਦੇ ਸ਼ਟਰ ਵਿਚ ਵੱਜਦਾ ਹੋਇਆ, ਉਸ ਦੇ ਪੈਰ ਉਤੇ ਜਾ ਲੱਗਾ |
ਉਸ ਤੋਂ ਬਾਅਦ ਉਨ੍ਹਾਂ ਵਲੋਂ ਸ਼ੋਰ ਮਚਾਉਣ ਉਤੇ ਉਹ ਲੜਕੇ ਉਥੋਂ ਭੱਜ ਗਏ ਤੇ ਉਸ ਨੂੰ ਉਸ ਦੇ ਤਾਏ ਦੇ ਲੜਕੇ ਅੰਗਰੇਜ਼ ਸਿੰਘ ਨੇ ਸਿਵਲ ਹਸਪਤਾਲ ਜ਼ੀਰਾ ਵਿਚ ਦਾਖ਼ਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ | ਇਸ ਦੀ ਜਾਣਕਾਰੀ ਜਦ ਥਾਣਾ ਸਿਟੀ ਦੇ ਇਨਵੈਸਟੀਗੇਸ਼ਨ ਅਫ਼ਸਰ ਅੰਗਰੇਜ ਸਿੰਘ ਤੋਂ ਲਈ ਤਾਂ ਉਨ੍ਹਾਂ ਦਸਿਆ ਕਿ ਮੁਲਜ਼ਮਾਂ ਵਿਰੁਧ ਕਾਰਵਾਈ ਕਰ ਦਿਤੀ ਗਈ ਹੈ ਅਤੇ ਭਾਲ ਜਾਰੀ ਹੈ, ਜਿਨ੍ਹਾਂ ਨੂੰ ਜਲਦ ਹੀ ਸਲਾਖਾਂ ਪਿੱਛੇ ਦਿਤਾ ਜਾਵੇਗਾ |
ਕੈਪਸ਼ਨ: ਦਰਵਾਜ਼ੇ ਵਿੱਚ ਲੱਗੀਆਂ ਗੋਲੀਆਂ
ਫੋਟੋ: ਹਰਜੀਤ ਸਿੰਘ ਸਨ੍ਹੇਰ
ਫਾਈਲ ਨੰਬਰ 1
-- 13-1
2----੍ਰira 8arjeet Singh