ਮਹਾਤਮਾ ਗਾਂਧੀ ਦੀ ਪੋਤਰੀ ਨੇ ਗਾਜ਼ੀਪੁਰ ਦੇ ਮੋਰਚੇ ਵਿਚ ਪੁੱਜ ਕੇ ਕਿਸਾਨਾਂ ਦੀ ਹਮਾਇਤ ਦਾ ਕੀਤਾ ਐਲਾਨ 
Published : Feb 14, 2021, 3:55 am IST
Updated : Feb 14, 2021, 3:55 am IST
SHARE ARTICLE
image
image

ਮਹਾਤਮਾ ਗਾਂਧੀ ਦੀ ਪੋਤਰੀ ਨੇ ਗਾਜ਼ੀਪੁਰ ਦੇ ਮੋਰਚੇ ਵਿਚ ਪੁੱਜ ਕੇ ਕਿਸਾਨਾਂ ਦੀ ਹਮਾਇਤ ਦਾ ਕੀਤਾ ਐਲਾਨ 

ਰਾਕੇਸ਼ ਟਿਕੈਤ ਨੇ ਇਕ ਸ਼ਾਲ ਦੇ ਕੇ ਤਾਰਾ ਗਾਂਧੀ ਨੂੰ  'ਜੀ ਆਇਆਂ'ਆਖਿਆ

ਨਵੀਂ ਦਿੱਲੀ, 13 ਫ਼ਰਵਰੀ (ਅਮਨਦੀਪ ਸਿੰਘ): ਗਾਜ਼ੀਪੁਰ ਦੇ ਕਿਸਾਨ ਮੋਰਚੇ ਵਿਚ ਪੁੱਜ ਕੇ ਅੱਜ ਮਹਾਤਮਾ ਗਾਂਧੀ ਦੀ ਪੋਤਰੀ 86 ਸਾਲਾ ਤਾਰਾ ਗਾਂਧੀ ਨੇ ਕਿਸਾਨਾਂ ਦੀ ਹਮਾਇਤ ਦਾ ਐਲਾਨ ਕਰਦਿਆਂ ਕੇਂਦਰ ਸਰਕਾਰ ਨੂੰ  ਕਿਸਾਨਾਂ ਦੇ ਹੱਕ ਵਿਚ ਤਿੰਨ ਕਾਲੇ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ | ਕਿਸਾਨਾਂ ਦੀ ਵੱਡੀ ਹਾਜ਼ਰੀ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਚੌਧਰੀ ਰਾਕੇਸ਼ ਟਿਕੈਤ ਨੇ ਇਕ ਸ਼ਾਲ ਦੇ ਕੇ ਤਾਰਾ ਗਾਂਧੀ ਨੂੰ  'ਜੀ ਆਇਆਂ' ਆਖਿਆ |  
ਉਨ੍ਹਾਂ  ਕਿਹਾ ਕਿ ਕਿਸਾਨਾਂ ਦਾ ਭਲਾ ਹੋਣਾ ਚਾਹੀਦਾ ਹੈ | ਕਿਸਾਨਾਂ ਦੀ ਮਿਹਨਤ ਮੁਸ਼ੱਕਤ ਕਿਸੇ ਤੋਂ ਲੁਕੀ ਹੋਈ ਨਹੀਂ | ਕਿਸਾਨਾਂ ਦੇ ਹਿਤ ਵਿਚ ਹੀ ਦੇਸ਼ ਦਾ ਹਿਤ ਹੈ | ਕਿਸਾਨਾਂ ਨੇ ਜ਼ਿੰਦਗੀ ਭਰ ਸਾਨੂੰ ਅੰਨ ਖਵਾਇਆ ਹੈ, ਜਿਸ ਕਰ ਕੇ ਮੈਂ ਅੱਜ ਜ਼ਿੰਦਾ ਹਾਂ ਤੇ ਇਥੇ ਕਿਸਾਨਾਂ ਦੀ ਹਮਾਇਤ ਕਰਨ ਆਈ ਹਾਂ | 
ਤਾਰਾ ਗਾਂਧੀ ਨੇ ਕਿਸਾਨਾਂ ਨੂੰ  ਅਪਣਾ ਅੰਦੋਲਨ ਸੰਜਮ ਨਾਲ ਚਲਾਉਣ ਦੀ ਅਪੀਲ ਕੀਤੀ ਤੇ ਕਿਹਾ ਉਹ ਗਾਜ਼ੀਪੁਰ ਵਿਖੇ ਕਿਸੇ ਸਿਆਸੀ ਪਾਰਟੀ ਲਈ ਨਹੀਂ, ਸਗੋਂ ਕਿਸਾਨਾਂ ਦੀ ਹਮਾਇਤ ਲਈ ਮੋਰਚੇ ਵਿਚ ਸ਼ਾਮਲ ਹੋਈ ਹੈ | ਉਨ੍ਹਾਂ ਕਿਸਾਨਾਂ ਨੂੂੰ ਹਿੰਸਾ ਤੋਂ ਦੂਰ ਰਹਿ ਕੇ, ਸ਼ਾਂਤਮਈ ਢੰਗ ਨਾਲ ਅਪਣੇ ਅੰਦੋਲਨ ਚਲਾਉਣ ਲਈ ਆਖਦਿਆਂ ਅੰਨਾ ਹਜ਼ਾਰੇ ਨੂੰ  ਵੀ ਕਿਸਾਨਾਂ ਦੀ ਹਮਾਇਤ ਵਿਚ ਪੁੱਜਣ ਦੀ ਅਪੀਲ ਕੀਤੀ |

nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 13 ਫ਼ਰਵਰੀ ^ ਫ਼ੋਟੋ ਫ਼ਾਈਲ ਨੰਬਰ 05 ਨੱਥੀ ਹੈ


ਫ਼ੋਟੋ ਕੈਪਸ਼ਨ:- 
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement