
ਆਜ਼ਾਦ ਉਮੀਦਵਾਰਾਂ ਨੇ ਕਾਂਗਰਸੀ ਉਮੀਦਵਾਰਾਂ ਤੇ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ।
ਬਠਿੰਡਾ: ਅੱਜ 14 ਫ਼ਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਜਾਰੀ ਹਨ। ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਇਸ ਵਿਚਕਾਰ ਬਠਿੰਡਾ ਦੇ ਵਾਰਡ ਨੰਬਰ 43 ਵਿੱਚ ਬੂਥ ਦੇ ਬਾਹਰ ਕੁਝ ਲੋਕਾਂ ਦੇ ਹੱਥੋਪਾਈ ਹੋਣੀ ਦਾ ਮਾਮਲਾ ਸਾਹਮਣੇ ਆਇਆ ਹੈ। ਆਜ਼ਾਦ ਉਮੀਦਵਾਰਾਂ ਨੇ ਕਾਂਗਰਸੀ ਉਮੀਦਵਾਰਾਂ ਤੇ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ। ਮਾਹੌਲ ਖ਼ਰਾਬ ਹੋਣ ਕਰਕੇ ਪੁਲਿਸ ਨੂੰ ਅਗੇ ਆਉਣਾ ਪਿਆ ਅਤੇ ਉਨ੍ਹਾਂ ਸਾਰੇ ਮਾਮਲੇ ਨੂੰ ਕਾਬੂ ਕੀਤਾ।
ELECTION
ਇਸ ਦੌਰਾਨ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 14 ਤੋਂ ਉਮੀਦਵਾਰ ਰਾਜਵਿੰਦਰ ਸਿੰਘ ਸਿੱਧੂ ਵੱਲੋਂ ਜਾਅਲੀ ਵੋਟ ਪਾਉਣ ਆਏ ਵੋਟਰ ਨੂੰ ਫੜਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਪੋਲਿੰਗ ਏਜੰਟ ਨੇ ਇਸ ਵਿਅਕਤੀ ਨੂੰ ਉਮਰ ਪੁੱਛੀ ਤਾਂ 38 ਸਾਲ ਦੱਸੀ ਪਰ ਵੋਟਰ ਕਾਰਡ ‘ਤੇ ਉਮਰ ਅਲੱਗ ਸੀ ਅਤੇ ਇਸ ਨੇ ਬਾਅਦ ਵਿੱਚ ਮੰਨ ਲਿਆ ਕਿ ਜਾਅਲੀ ਵੋਟ ਪਾਉਣ ਆਇਆ ਸੀ।
Punjab Municipal Election 2021
ਦੂਜੇ ਪਾਸੇ ਫ਼ਿਰੋਜ਼ਪੁਰ ਦੇ ਵਾਰਡ ਨੰਬਰ 8 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਆਜ਼ਾਦ ਉਮੀਦਵਾਰ ਦੇ ਪੋਲਿੰਗ ਬੂਥ ਦੀ ਤੋੜ ਭੰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸੂਚਨਾ ਮਿਲਣ 'ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏઠਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਹਨ।
bathinda
ਇਸ ਤੋਂ ਪਹਿਲਾ ਅੰਮ੍ਰਿਤਸਰ 'ਚ ਕਿਸਾਨ ਸਮਰਥਕਾਂ ਵਲੋਂ ਭਾਜਪਾ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ, ਉਦੋਂ ਤੱਕ ਕਿਸਾਨਾਂ ਦੀ ਵਿਰੋਧੀ ਭਾਜਪਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।
Punjab Municipal Election 2021