
ਫ਼ਰੀਦਕੋਟ 'ਚ 51.60 ਫ਼ੀਸਦੀ, ਜੈਤੋ 'ਚ 51.55 ਫ਼ੀਸਦੀ ਅਤੇ ਕੋਟਕਪੂਰਾ 52.34 ਫ਼ੀਸਦੀ ਵੋਟਿੰਗ ਹੋਣ ਦੀ ਖ਼ਬਰ ਸਾਹਮਾਣ ਆਈ ਹੈ।
ਚੰਡੀਗੜ੍ਹ: ਪੰਜਾਬ ਅੰਦਰ ਨਗਰ ਨਿਗਮਾਂ ਚੋਣਾਂ ਲਈ ਵੋਟਿੰਗ ਲਗਾਤਾਰ ਜਾਰੀ ਹੈ। ਅੱਜ ਪੰਜਾਬ ਦੀਆਂ ਅੱਠ ਨਗਰ ਨਿਗਮਾਂ, 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 2,302 ਵਾਰਡਾਂ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਨਗਰ ਕੌਂਸਲ ਬਰਨਾਲਾ ਦੇ ਵਿੱਚ ਦੁਪਹਿਰੇ ਤੱਕ 50 ਫੀਸਦ ਤੋਂ ਵੱਧ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਕੀਤੀ ਜਾਵੇਗੀ। ਅੱਜ ਹੋ ਰਹੀਆਂ ਚੋਣਾਂ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵੱਖ ਵੱਖ ਥਾਵਾਂ ਤੇ ਹੁਣ ਤੱਕ 15.74 ਫੀਸਦੀ ਤੋਂ ਵੱਧ ਹੀ ਵੋਟਿੰਗ ਦਰਜ ਹੋਈ ਹੈ।
election
ਜੰਡਿਆਲਾ ਗੁਰੂ ਅਤੇ ਫ਼ਰੀਦਕੋਟ 'ਚ ਵੋਟ ਅੰਕੜਾ
ਜੰਡਿਆਲਾ ਗੁਰੂ ਦੇ ਨਗਰ ਕੌਂਸਲ ਦੇ 15 ਵਾਰਡਾਂ 'ਚ ਦੁਪਹਿਰ 3 ਵਜੇ ਤੱਕ 55 ਪ੍ਰਤੀਸ਼ਤ ਵੋਟ ਪੋਲ ਹੋਣ ਦੀ ਸੂਚਨਾ ਹੈ। ਸ਼ਹਿਰ 'ਚ ਅਮਨ ਅਮਾਨ ਨਾਲ ਵੋਟਾਂ ਪੋਲ ਹੋ ਰਹੀਆਂ ਹਨ। ਫ਼ਰੀਦਕੋਟ 'ਚ 51.60 ਫ਼ੀਸਦੀ, ਜੈਤੋ 'ਚ 51.55 ਫ਼ੀਸਦੀ ਅਤੇ ਕੋਟਕਪੂਰਾ 52.34 ਫ਼ੀਸਦੀ ਵੋਟਿੰਗ ਹੋਣ ਦੀ ਖ਼ਬਰ ਸਾਹਮਾਣ ਆਈ ਹੈ।
Punjab Municipal Election 2021
ਚਮਕੌਰ ਸਾਹਿਬ 'ਚ 60 ਫ਼ੀਸਦੀ ਵੋਟਿੰਗ
ਚਮਕੌਰ ਸਾਹਿਬ 'ਚ ਦੁਪਹਿਰ 3 ਵਜੇ ਤੱਕ 60 ਫ਼ੀਸਦੀ ਵੋਟਿੰਗ ਹੋਈ ਹੈ।
election
ਪੱਟੀ ਸ਼ਹਿਰ 'ਚ 52 ਪ੍ਰਤੀਸ਼ਤ ਦੇ ਕਰੀਬ ਵੋਟਿੰਗ
ਪੱਟੀ ਸ਼ਹਿਰ 'ਚ ਹੋ ਰਹੀਆਂ ਨਗਰ ਕੌਂਸਲ ਚੋਣਾਂ 'ਚ ਛਿੱਟ-ਪੁੱਟ ਘਟਨਾਵਾਂ ਤੋਂ ਬਿਨਾਂ ਪੋਲਿੰਗ ਦਾ ਕੰਮ ਸ਼ਾਂਤੀ ਨਾਲ ਚੱਲ ਰਿਹਾ। ਜਾਣਕਾਰੀ ਮੁਤਾਬਕ ਦੁਪਹਿਰ 2.30 ਵਜੇ ਤੱਕ ਪੱਟੀ ਸ਼ਹਿਰ 'ਚ 52 ਪ੍ਰਤੀਸ਼ਤ ਦੇ ਕਰੀਬ ਵੋਟਿੰਗ ਹੋ ਚੁੱਕੀ ਹੈ।
ਬੰਗਾ 'ਚ 51 ਫ਼ੀਸਦੀ ਵੋਟਿੰਗ
ਬੰਗਾ ਨਗਰ ਕੌਂਸਲ ਬੰਗਾ ਦੀਆਂ ਚੋਣਾਂ ਦੌਰਾਨ ਵੋਟਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਵਾਂ ਸ਼ਹਿਰ ਦੇ ਵੱਖ-ਵੱਖ ਚੋਣ ਕੇਂਦਰਾਂ 'ਚ ਦੋ ਵਜੇ ਤੱਕ 51 ਫ਼ੀਸਦੀ ਵੋਟਿੰਗ ਹੋਈ ਹੈ।