
ਕੁੜੀ ਦੇ ਮਾਪਿਆਂ ਨੇ ਸਹੁਰਾ ਪਰਿਵਾਰ 'ਤੇ ਮਾਰਨ ਦੇ ਲਾਏ ਦੋਸ਼
ਦੇਵੀਗੜ੍ਹ : ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਮਾਮਲਾ ਮਾਹਲਾ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿਥੇ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸ਼ਰਨਪ੍ਰੀਤ ਕੌਰ (22) ਸਪੁੱਤਰੀ ਸੁਰਿੰਦਰ ਸਿੰਘ ਵਾਸੀ ਮਾਹਲਾ ਵਜੋਂ ਹੋਈ ਹੈ।
Death
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸ਼ਰਨਪ੍ਰੀਤ ਦਾ ਵਿਆਹ ਢਾਈ ਮਹੀਨੇ ਪਹਿਲਾਂ 20 ਨਵੰਬਰ 2021 ਨੂੰ ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕੱਚਾ ਪੱਕਾ ਨਾਲ ਹੋਇਆ ਸੀ ਅਤੇ ਹੈਸੀਅਤ ਮੁਤਾਬਿਕ ਵਿਆਹ ਵਿਚ ਬੁੱਲਟ ਮੋਟਰਸਾਈਕਲ, ਫਰਿੱਜ਼, ਵਾਸ਼ਿੰਗ ਮਸ਼ੀਨ, ਐੱਲ.ਸੀ.ਡੀ. ਅਤੇ ਹੋਰ ਦਾਜ ਦਾ ਸਾਮਾਨ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਹੀ ਲੜਕੇ ਪਰਿਵਾਰ ਵਲੋਂ ਕਾਰ ਦੀ ਮੰਗ ਕੀਤੀ ਜਾ ਰਹੀ ਸੀ।
PHOTO
ਜਿਸ ਨੂੰ ਲੈ ਕੇ ਲੜਕੀ ਨੂੰ ਕਈ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਬੀਤੀ ਦਿਨੀਂ ਸਾਡੇ ਜਵਾਈ ਦਵਿੰਦਰ ਸਿੰਘ ਦਾ ਫੋਨ ਆਇਆ ਕਿ ਸ਼ਰਨਪ੍ਰੀਤ ਦੀ ਅਟੈਕ ਨਾਲ ਮੌਤ ਹੋ ਗਈ ਹੈ, ਜਿਸ ’ਤੇ ਸਾਡੇ ਪਰਿਵਾਰਕ ਮੈਂਬਰ ਲੜਕੀ ਦੇ ਸਹੁਰੇ ਕੱਚਾ-ਪੱਕਾ ਪਹੁੰਚੇ, ਜਿੱਥੇ ਆ ਕੇ ਦੇਖਿਆ ਕਿ ਸ਼ਰਨਪ੍ਰੀਤ ਕੌਰ ਦੇ ਗੱਲ ਅਤੇ ਸਰੀਰ ’ਤੇ ਨਿਸ਼ਾਨ ਪਏ ਹੋਏ ਸਨ।
ਮ੍ਰਿਤਕ ਦੇ ਮਾਪਿਆਂ ਨੇ ਉਹਨਾਂ ਦੀ ਧੀ ਨੂੰ ਮਾਰਨ ਦੇ ਦੋਸ਼ ਲਾਏ ਹਨ। ਜਿਸ ’ਤੇ ਕੱਚਾ ਪੱਕਾ ਪੁਲਸ ਸਟੇਸ਼ਨ ਵਿਖੇ ਦਰਖਾਸਤ ਦਿੱਤੀ ਗਈ ਹੈ। ਇਸ ਸਬੰਧੀ ਐੱਸ.ਐੱਚ.ਓ. ਥਾਣਾ ਕੱਚਾ ਪੱਕਾ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਕੁੜੀ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਪਹੁੰਚਾਇਆ ਗਿਆ ਹੈ।