ਗੁਰਦਵਾਰਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਅੰਮ੍ਰਿਤਧਾਰੀ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ
Published : Feb 14, 2022, 11:53 pm IST
Updated : Feb 14, 2022, 11:53 pm IST
SHARE ARTICLE
image
image

ਗੁਰਦਵਾਰਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਅੰਮ੍ਰਿਤਧਾਰੀ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ

ਸਿੱਖੀ ਵਿਚ ਦਸਤਾਰ ਸਾਬਤ-ਸੂਰਤ ਹੋਣ ਦੀ 

ਕੋਟਕਪੂਰਾ, 14 ਫ਼ਰਵਰੀ (ਗੁਰਿੰਦਰ ਸਿੰਘ) : ਦੇਸ਼-ਵਿਦੇਸ਼ ’ਚ ਵਸਦਾ ਸਮੁੱਚਾ ਸਿੱਖ ਜਗਤ ਪੰਜਾਬ ਦੀ ਪਾਕਿਸਤਾਨ ਦੇ ਰੂਪ ’ਚ ਵੰਡ ਸਮੇਂ ਸੰਨ 1947 ਤੋਂ ਅਕਾਲ ਪੁਰਖ ਅੱਗੇ ਅਰਦਾਸ ਕਰ ਰਿਹਾ ਹੈ ਕਿ ਜਿਨ੍ਹਾਂ ਗੁਰਧਾਮਾਂ ਤੋਂ ਖ਼ਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖ਼ਾਲਸਾ-ਪੰਥ ਨੂੰ ਬਖ਼ਸ਼ੋ। ਇਸ ਤੋਂ ਸਪੱਸ਼ਟ ਹੈ ਕਿ ਸਿੱਖੀ ਦੀ ਰੂਹ ਅਜਿਹੀ ਸਿਆਸੀ ਵੰਡ ਤੋਂ ਦੁਖੀ ਹੈ। ਇਹੀ ਕਾਰਨ ਹੈ ਕਿ ਜਦੋਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਾ ਹੈ, ਉਦੋਂ ਤੋਂ ਸਿੱਖ ਹਿਰਦਿਆਂ ’ਚ ਖ਼ੁਸ਼ੀ ਦੀ ਇਕ ਰੂਹਾਨੀ ਲਹਿਰ ਹੈ ਪਰ ਬੀਤੀ 13 ਫ਼ਰਵਰੀ ਐਤਵਾਰ ਦੇ ਜਥੇ ’ਚ ਬਠਿੰਡੇ ਤੋਂ ਸ਼ਾਮਲ ਹੋਏ ਹਰਵਿੰਦਰ ਸਿੰਘ ਅਤੇ ਜਗਵਿੰਦਰ ਸਿੰਘ ਨਾਂਅ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਸਿਰਪਾਉ ਦੇ ਰੂਪ ’ਚ ਵਿਸ਼ੇਸ਼ ਸਨਮਾਨ ਬਖ਼ਸ਼ਦਿਆਂ ਜੋ ਦਿਲੀ ਰੀਝ ਪ੍ਰਗਟ ਕੀਤੀ, ਕਾਸ਼ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਅਖਵਾਉਣ ਵਾਲੇ ਸਾਰੇ ਵਡਭਾਗੀ ਲੋਕ ਉਸ ਦਾ ਅੰਤਰੀਵ ਮਹੱਤਵ ਸਮਝ ਲੈਣ। ਹਰਵਿੰਦਰ ਸਿੰਘ ਨਾਂਅ ਦੇ ਨੌਜਵਾਨ ਮੁਤਾਬਕ ਗਿਆਨੀ ਨੇ ਬਚਨ ਕੀਤੇ। 
ਪਾਕਿਸਤਾਨ ਦੀ ਸਮੂਹ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਲੋਂ ਚਾਹੁੰਦੀ ਹੈ ਕਿ ਭਾਰਤੀ ਪੰਜਾਬ ਅਤੇ ਹੋਰ ਕਈ ਦੇਸ਼ਾਂ ਤੋਂ ਪਾਕਿਸਤਾਨੀ ਗੁਰਧਾਮਾਂ ਦੇ ਦਰਸ਼ਨਾਂ ਨੂੰ ਆਉਣ ਵਾਲੇ ਗੁਰਸਿੱਖ ਪ੍ਰਵਾਰਾਂ ਦੇ ਸਾਰੇ ਬੱਚੇ-ਬੱਚੀਆਂ ਤੁਹਾਡੇ ਵਾਂਗੂੰ ਹੀ ਅੰਮ੍ਰਿਤਧਾਰੀ ਤੇ ਸਾਬਤ-ਸੂਰਤ ਹੋਣ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਪਾਕਿਸਤਾਨ ’ਚ ਵਸਦੇ ਗੁਰਸਿੱਖ ਪ੍ਰਵਾਰਾਂ ਦੇ ਬੱਚਿਆਂ ’ਚੋਂ ਕੋਈ ਵਿਰਲਾ ਹੀ ਬਦਕਿਸਮਤ ਹੋਵੇਗਾ, ਜਿਹੜਾ ਸਾਬਤ-ਸੂਰਤ ਨਾ ਹੋਵੇ ਪਰ ਉਦੋਂ ਬੜਾ ਦੁੱਖ ਹੁੰਦਾ ਹੈ, ਜਦੋਂ ਖ਼ਾਲਸੇ ਦੀ ਜਨਮ-ਭੂਮੀ ਮੰਨੀ ਜਾਣ ਵਾਲੀ ਧਰਤੀ ਤੋਂ ਆਉਣ ਵਾਲੇ ਸਿੱਖ ਜਥਿਆਂ ’ਚ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਮੋਨੇ ਨੌਜਵਾਨਾਂ ਨੂੰ ਵੇਖੀਦਾ ਹੈ। ਉਹ ਕਿਉਂ ਨਹੀਂ ਸਮਝਦੇ ਕਿ ਸਿੱਖੀ ’ਚ ਦਸਤਾਰ ਸਾਬਤ-ਸੂਰਤ ਹੋਣ ਦੀ ਪ੍ਰਤੀਕ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਪਰਤੇ ਇਨ੍ਹਾਂ ਸਿੱਖ ਨੌਜਵਾਨਾਂ ਨੇ ਅਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਇਹ ਵੀ ਦਸਿਆ ਕਿ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੋਂ ਸਾਰੇ ਗੁਰਧਾਮਾਂ ਦੀ ਦੇਖ-ਭਾਲ ਕਰਨ ਵਾਲੇ ਅਜ਼ਹਰ ਖ਼ਾਨ ਨੇ ਫ਼ੋਨ ਰਾਹੀਂ ਉਨ੍ਹਾਂ ਸਿੱਖ ਨੌਜਵਾਨਾਂ ਸਮੇਤ ਸਾਰੇ ਦਰਸ਼ਨੀ ਜਥੇ ਨੂੰ ਜੀ ਆਇਆਂ ਕਿਹਾ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement