ਆਮ ਆਦਮੀ ਪਾਰਟੀ ਮੇਰੀ ਜਾਇਦਾਦ ਜ਼ਿਆਦਾ ਦਸ ਕੇ ਮੈਨੂੰ ਬਦਨਾਮ ਕਰ ਰਹੀ ਹੈ : ਚੰਨੀ
Published : Feb 14, 2022, 7:30 am IST
Updated : Feb 14, 2022, 7:30 am IST
SHARE ARTICLE
image
image

ਆਮ ਆਦਮੀ ਪਾਰਟੀ ਮੇਰੀ ਜਾਇਦਾਦ ਜ਼ਿਆਦਾ ਦਸ ਕੇ ਮੈਨੂੰ ਬਦਨਾਮ ਕਰ ਰਹੀ ਹੈ : ਚੰਨੀ

ਸ੍ਰੀ ਚਮਕੌਰ ਸਾਹਿਬ, 13 ਫ਼ਰਵਰੀ (ਲੱਖਾ): ਆਮ ਆਦਮੀ ਪਾਰਟੀ ਵਲੋਂ ਮੇਰੀ ਜਾਇਦਾਦ ਨੂੰ  ਮੇਰੀ ਆਮਦਨ ਤੋਂ ਵੱਧ ਦਸ ਕਿ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਦੇ ਘਰ ਰਖਾਏ  ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਕਿ ਉਨ੍ਹਾਂ ਵਲੋਂ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੇ  ਉਮੀਦਵਾਰ ਵਜੋਂ ਕਾਗ਼ਜ਼ ਭਰੇ ਗਏ ਸੀ | ਉਨ੍ਹਾਂ ਵਿਚ ਜਦਕਿ ਮੈਂ ਅਪਣੀ ਜਾਇਦਾਦ ਦੇ  ਵਰੇਵੇਂ 116 ਕਰੋੜ ਭਰੇ ਹਨ ਜਦਕਿ 'ਆਪ' ਪਾਰਟੀ ਦੇ ਲੀਡਰ ਭਗਵੰਤ ਮਾਨ ਇਸ ਨੂੰ  169 ਕਰੋੜ ਦਸੀ ਜਾ ਰਿਹਾ ਹੈ | ਮੈਂ ਉਨ੍ਹਾਂ ਨੂੰ  ਬੇਨਤੀ ਕਰਦਾ ਹਾਂ ਕਿ ਘਰ ਉਨ੍ਹਾਂ ਦੇ ਕੋਲ ਵੀ ਹੈ ਅਤੇ ਘਰ ਮੇਰੇ ਕੋਲ ਵੀ ਹੈ,ਜੇਕਰ ਮੇਰੀ ਜਾਇਦਾਦ ਜ਼ਿਆਦਾ ਲਗਦੀ ਹੈ ਤਾ ਉਹ ਮੇਰੀ ਜਾਇਦਾਦ ਰੱਖ ਲਵੇ |
ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਹੀ ਆਮ ਆਦਮੀ ਦੇ ਲੀਡਰ ਰਾਘਵ ਚੱਢਾ ਅਤੇ ਹੋਰ ਲੀਡਰਾਂ ਨੇ ਮੇਰੇ 'ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਾਏ ਸਨ ਅਤੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ  ਮੇਰੇ ਵਿਰੁਧ ਦਰਖ਼ਾਸਤ ਦਿਤੀ ਸੀ | ਰਾਜਪਾਲ ਵਲੋਂ ਹਰ ਪੱਖ ਦੇਖ ਕੇ ਮੈਨੂੰ ਨਿਰਦੋਸ਼ ਦਸਿਆ ਗਿਆ ਅਤੇ ਕਲੀਨ ਚਿੱਟ ਦਿਤੀ ਹੈ | ਇਹ 'ਆਪ' ਪਾਰਟੀ ਵਾਲੇ ਮੈਨੂੰ ਬਦਨਾਮ ਕਰ ਰਹੇ ਹਨ ਅਤੇ ਮੈਂ ਹੁਣ ਚੋਣ ਕਮਿਸ਼ਨ ਨੂੰ  ਇਨ੍ਹਾਂ ਝੂਠੇ ਇਲਜ਼ਾਮਾਂ ਬਦਲੇ ਆਮ ਆਦਮੀ ਪਾਰਟੀ ਵਿਰੁਧ ਦਰਖ਼ਾਸਤ ਦੇਣ ਜਾ ਰਿਹਾ ਹਾਂ | ਇਸ ਮੌਕੇ ਸਾਬਕਾ ਵਿਧਾਇਕ ਭਾਗ ਸਿੰਘ, ਸ਼ਮਸ਼ੇਰ ਸਿੰਘ ਮੰਗੀ, ਰੋਹਿਤ ਸਭਰਵਾਲ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |
ਫੋਟੋ ਰੋਪੜ-13-11 ਤੋਂ ਪ੍ਰਾਪਤ ਕਰੋ ਜੀ |
ਕੈਪਸ਼ਨ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ |

 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement