ਸਿੱਖ ਮਸਲਿਆਂ ਸਬੰਧੀ ਬੰਦ ਕਮਰੇ ਵਿਚ ਹੋਈ ‘ਜਥੇਦਾਰ ਦੀ ਅਮਿਤ ਸ਼ਾਹ ਨਾਲ ਬੈਠਕ ਚਰਚਾ ਦਾ ਵਿਸ਼ਾ ਬਣੀ
Published : Feb 14, 2022, 11:52 pm IST
Updated : Feb 14, 2022, 11:52 pm IST
SHARE ARTICLE
image
image

ਸਿੱਖ ਮਸਲਿਆਂ ਸਬੰਧੀ ਬੰਦ ਕਮਰੇ ਵਿਚ ਹੋਈ ‘ਜਥੇਦਾਰ ਦੀ ਅਮਿਤ ਸ਼ਾਹ ਨਾਲ ਬੈਠਕ ਚਰਚਾ ਦਾ ਵਿਸ਼ਾ ਬਣੀ

ਅੰਮ੍ਰਿਤਸਰ, 14 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਬੀਤੀ ਰਾਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਿੱਖ ਮਸਲਿਆਂ ਸਬੰਧੀ ਬੰਦ ਕਮਰੇ ਵਿਚ ਹੋਈ ਜਥੇਦਾਰ  ਗਿ. ਹਰਪ੍ਰੀਤ ਸਿੰਘ  ਦੀ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਨਾਲ ਬੈਠਕ ਪੰਥਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ  ਹੈ। 
ਸਿੱਖਾਂ ਦੇ ਧਾਰਮਕ ਤੇ ਰਾਜਸੀ ਮਸਲਿਆਂ ’ਤੇ ਨਜ਼ਰ ਰੱਖ ਰਹੇ ਹਲਕਿਆਂ ਨੇ ਇਸ ਸਬੰਧੀ ਟਿਪਣੀ ਕੀਤੀ ਹੈ ਕਿ ਮੋਦੀ ਹਕੂਮਤ ਸਿੱਖਾਂ ਨੂੰ ਲਾਗੇ ਲਾਉਣਾ ਚਾਹੰੁਦੀ ਹੈ। ਪਰ ਉਹ ਬਾਦਲਾਂ ਨਾਲ ਭਵਿੱਖ ਵਿਚ ਕੋਈ ਵੀ ਸਿਆਸੀ ਸਬੰਧ ਕਾਇਮ ਕਰਨ ਵਿਰੁਧ ਹੈ। ਉਨ੍ਹਾਂ ਮੁਤਾਬਕ ਭਾਜਪਾ ਪ੍ਰਵਾਰਵਾਦ ਵਿਰੁਧ ਅਤੇ ਭਾਈ-ਭਤੀਜਾਵਾਦ ਵਿਰੁਧ ਹੈ। ਹੁਣ ਤਕ ਭਾਜਪਾ ਦੀ ਇਹ ਰਣਨੀਤੀ ਹੈ, ਭਵਿੱਖ ਵਿਚ ਉਹ ਇਸ ਨੂੰ ਬਦਲ ਵੀ ਸਕਦੀ ਹੈ। ਬੀਤੀ ਦੇਰ ਰਾਤ ਭਾਜਪਾਈਆਂ ਨਾਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ। ਤਕਰੀਬਨ ਇਕ ਘੰਟੇ ਦੀ ਗੱਲਬਾਤ ਦੌਰਾਨ ਇਨ੍ਹਾਂ ਮਸਲਿਆਂ ’ਤੇ ਚਰਚਾ ਕੀਤੀ ਗਈ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ, ਗਿਆਨ ਗੋਦੜੀ, ਡਾਂਗ ਮਾਰਗ, ਮੰਗੂ ਮੱਠ, ਕਸ਼ਮੀਰ ਸ਼ਿਲਾਂਗ ਦੇ ਸਿੱਖਾਂ ਮਸਲੇ, ਸ਼੍ਰੋਮਣੀ ਕਮੇਟੀ ਵਲੋਂ ਐਕਟ 87 ਦੇ ਗੁਰਦੁਆਰਾ ਨੂੰ ਐਕਟ 85 ਅਧੀਨ ਲਿਆਉਣ ਲਈ ਨੋਟੀਫ਼ੀਕੇਸ਼ਨ ਕਰਨਾ, ਅਫ਼ਗ਼ਾਨਿਸਤਾਨ ਦੇ ਗੁਰਦਵਾਰਾ ਸਾਹਿਬਾਨ ਦੀ ਸੰਭਾਲ, ਗੁਮਰਾਹ ਕਰ ਕੇ ਸਿਖਾਂ ਦਾ ਧਰਮ ਪ੍ਰੀਵਰਤਨ ਕਰਨ ਦਾ ਮਸਲਾ, ਅਰਧ ਸੈਨਿਕ ਬਲਾਂ ਵਿਚ ਗ੍ਰੰਥੀ ਸਿੰਘ ਦੀ ਭਰਤੀ ਆਦਿ ਮਸਲੇ ’ਤੇ ਸੱਭ ਤੋਂ ਖ਼ਾਸ 1947 ਤੋਂ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਸਿੱਖਾਂ ਨਾਲ ਕੀਤੀ ਬੇ-ਵਿਸ਼ਵਾਸੀ ਜਿਸ ਕਾਰਨ ਪੰਜਾਬ ਦੀ ਧਰਤੀ ਤੇ ਲੱਖਾਂ ਕਤਲ ਤੇ ਵਹਿਸ਼ੀ ਜ਼ੁਲਮਾਂ ਦੀ ਝੁੱਲੀ ਹਨੇਰੀ, ਦਿੱਲੀ ਆਦਿਕ ਸਥਾਨਾਂ ਤੇ ਕਾਂਗਰਸ ਵਲੋਂ ਕੀਤੀ ਸਿੱਖ ਨਸਲਕੁਸ਼ੀ ਬਾਰੇ ਖੁਲ੍ਹ ਕੇ ਚਰਚਾ ਕੀਤੀ ਗਈ। ਇਸ ਸਬੰਧੀ ਅਮਿਤ ਸ਼ਾਹ ਨੇ ਭਰੋਸਾ ਦਿਵਾਇਆ ਕਿ ਸਿੱਖਾਂ ਦੇ ਭਖਦੇ ਤੇ ਹੋਰ ਧਾਰਮਕ ਮਾਮਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ । 
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement